ਬਠਿੰਡਾ, 19 ਦਸੰਬਰ: ਸਥਾਨਕ ਸ਼ਹਿਰ ਦੇ ਨਾਮਵਰ ਖਾਲਸਾ ਸੀਨੀਅਰ ਸਕੈਂਡਰੀ ਸਕੂਲ ਦੇ ਅੰਤਰਰਾਸ਼ਟਰੀ, ਰਾਸ਼ਟਰੀ ਤੇ ਸਟੇਟ ਪੱਧਰ ’ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ। ਸਕੂਲ ਦੇ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਸਮੂਹ ਸਟਾਫ਼ ਅਤੇ ਬਾਸਕਟ ਬਾਲ ਐਸੋਸੀਏਸ਼ਨ ਦੇ ਅਹੁਦੇਦਾਰਾਂ ਵੱਲੋਂ ਇਨ੍ਹਾਂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਜਾਣਕਾਰੀ ਦਿੰਦਿਆਂ ਕੁਲਵੀਰ ਸਿੰਘ ਬਰਾੜ ਨੇ ਦਸਿਆ ਕਿ ਇਸ ਸੈਸ਼ਨ ਦੌਰਾਨ ਇੱਕ ਖਿਡਾਰੀ ਕਰਨਬੀਰ ਸਿੰਘ ਜੋ ਸਬ ਜੂਨੀਅਰ ਇੰਡੀਆ ਕੈਂਪ ਲਈ ਸਲੈਕਟ ਹੋਇਆ। ਇਸੇ ਤਰ੍ਹਾਂ ਖਾਲਸਾ ਸਕੂਲ ਕੋਚਿੰਗ ਸੈਂਟਰ ਦੇ ਸੱਤ ਖਿਡਾਰੀ ਨੈਸ਼ਨਲ ਪੱਧਰ ਉੱਪਰ ਅਤੇ 25 ਖਿਡਾਰੀ ਖਿਡਾਰਨਾਂ ਨੇ ਸਟੇਟ ਪੱਧਰ ਉਪਰ ਭਾਗ ਲਿਆ।
ਇਹ ਵੀ ਪੜ੍ਹੋ Bathinda News: ਨਗਰ ਨਿਗਮ ਉੱਪ ਚੋਣ: ਬਠਿੰਡਾ ’ਚ ਆਪ ਬਨਾਮ ਵਿਰੋਧੀ ਧੜੇ ’ਚ ਲੱਗੀ ਸਿਰਧੜ ਦੀ ਬਾਜ਼ੀ
ਇਸਤੋਂ ਇਲਾਵਾ ਇਨਾਂ ਖਿਡਾਰੀਆਂ ਨੇ ਸਕੂਲ ਸਟੇਟ ਖੇਡਾਂ, ਵਤਨ ਪੰਜਾਬ ਦੀਆਂ ਸੀਜਨ ਤਿੰਨ ਵਿੱਚ ਵੀ ਮੈਡਲ ਪ੍ਰਾਪਤ ਕੀਤੇ। ਇਸੇ ਤਰ੍ਹਾਂ ਸਕੂਲ ਸਟੇਟ ਗੇਮਾਂ ਵਿੱਚ ਭਾਗ ਲਿਆ ਅਤੇ ਮੈਡਲ ਪ੍ਰਾਪਤ ਕਰਕੇ ਸਕੂਲ ਅਤੇ ਜਿਲ੍ਹੇ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਨੈਟਬਾਲ ਵਿੱਚ ਗੁਰਮਨ ਨਵਦੀਪ ਸਿੰਘ ਖਿਡਾਰੀ ਨੇ 17ਵੀਂ ਸਕੂਲ ਨੈਸ਼ਨਲ ਵਿੱਚ ਗੋਲਡ ਮੈਡਲ ਪ੍ਰਾਪਤ ਕੀਤਾ। ਇਸ ਤੋਂ ਇਲਾਵਾ 30 ਖਿਡਾਰੀ ਖਿਡਾਰਨਾਂ ਨੇ ਨੈਟਵਾਲ ਵਿੱਚ ਸਟੇਟ ਲੈਵਲ ਸਕੂਲ ਸਟੇਟ ਖੇਡਾਂ ਵਤਨ ਪੰਜਾਬ ਦੀਆਂ ਸੀਜਨ 3 ਵਿੱਚ ਭਾਗ ਲਿਆ ਤੇ ਮੈਡਲ ਪ੍ਰਾਪਤ ਕੀਤੇ।
ਇਹ ਵੀ ਪੜ੍ਹੋ ਸੰਸਦ ’ਚ ਹੰਗਾਮਾ, ਧੱਕਾਮੁੱਕੀ ਦੌਰਾਨ ਭਾਜਪਾ ਦੇ ਐਮਪੀ ਹੋਏ ਜਖ਼ਮੀ, ਸ਼ੈਸਨ ਦੀ ਕਾਰਵਾਈ ਮੁੜ ਮੁਅੱਤਲ
ਸਕੂਲ ਦੇ ਇੰਨ੍ਹਾਂ ਹੋਣਹਾਰ ਖਿਡਾਰੀਆਂ ਦੀਆਂ ਪ੍ਰਾਪਤੀਆਂ ’ਤੇ ਖ਼ੁਸੀ ਜਾਹਰ ਕਰਦਿਆਂ ਪ੍ਰਿੰਸੀਪਲ ਜਗਤਾਰ ਸਿੰਘ ਬਰਾੜ ਤੇ ਗੁਰਜੰਟ ਸਿੰਘ ਬਰਾੜ ਸੈਕਟਰੀ ਜ਼ਿਲ੍ਹਾ ਬਾਸਕਟ ਬਾਲ ਐਸੋਸੀਏਸ਼ਨ, ਅੰਮ੍ਰਿਤ ਪਾਲ ਸਿੰਘ ਚਹਿਲ ਅੰਤਰਰਾਸ਼ਟਰੀ ਬਾਸਕਟਬਾਲ ਪਲੇਅਰ ਅਤੇ ਜਸਪ੍ਰੀਤ ਸਿੰਘ ਜਿਲਾ ਬਾਸਕਟਵਾਲ ਕੋਚ, ਕੁਲਵਿੰਦਰ ਸਿੰਘ ਡੀਪੀ ਖਾਲਸਾ ਸਕੂਲ, ਰਾਜਪਾਲ ਸਿੰਘ ਖਾਲਸਾ ਸਕੂਲ ਬਠਿੰਡਾ, ਗੁਰਪ੍ਰੀਤ ਸਿੰਘ, ਜਸਵਿੰਦਰ ਸਿੰਘ ਬਾਵਾ, ਸ੍ਰੀਮਤੀ ਕਰਮਜੀਤ ਕੌਰ, ਸ੍ਰੀਮਤੀ ਬਲਜੀਤ ਕੌਰ ਅਤੇ ਸਕੂਲ ਦਾ ਸਮੂਹ ਸਟਾਫ ਨੇ ਉਮੀਦ ਪ੍ਰਗਟਾਈ ਕਿ ਆਉਣ ਵਾਲੇ ਸਮੇਂ ਵਿਚ ਵੀ ਸਕੂਲ ਦੇ ਇਹ ਖਿਡਾਰੀ ਇਸੇ ਤਰ੍ਹਾਂ ਸਕੂਲ ਅਤੇ ਜ਼ਿਲੇ੍ਹ ਦਾ ਨਾਂ ਰੋਸ਼ਨ ਕਰਦੇ ਰਹਿਣਗੇ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK