👉ਸਟੇਟ ਇਲੈਕਸ਼ਨ ਕਮਿਸ਼ਨ ਨੇ ਸਾਢੇ 11 ਵਜੇਂ ਪ੍ਰੈਸ ਕਾਨਫਰੰਸ ਸੱਦੀ
ਚੰਡੀਗੜ੍ਹ, 8 ਦਸੰਬਰ: ਪੰਜਾਬ ਦੇ ਵਿਚ ਲੰਮੇ ਸਮੇਂ ਤੋਂ ਉਡੀਕੀਆ ਜਾ ਰਹੀਆਂ 5 ਨਗਰ ਨਿਗਮਾਂ ਤੇ 43 ਨਗਰ ਕੋਂਸਲਾਂ ਤੋਂ ਇਲਾਵਾ 42 ਥਾਵਾਂ ‘ਤੇ ਹੋਣ ਵਾਲੀ ਉਪ ਚੋਣਾਂ ਦਾ ਐਲਾਨ ਅੱਜ ਐਤਵਾਰ ਨੂੰ ਹੋਣ ਜਾ ਰਿਹਾ ਹੈ। ਸਟੇਟ ਇਲੈਕਸ਼ਨ ਕਮਿਸ਼ਨ ਰਾਜ ਕਮਲ ਚੌਧਰੀ ਵੱਲੋਂ ਇਸ ਸਬੰਧੀ ਐਲਾਨ ਕਰਨ ਨੂੰ ਲੈ ਕੇ ਸਵੇਰੇ ਸਾਢੇ 11 ਵਜੇਂ ਪੰਜਾਬ ਭਵਨ ਵਿਚ ਪ੍ਰੈਸ ਕਾਨਫਰੰਸ ਸੱਦ ਲਈ ਗਈ ਹੈ। ਸੰਭਾਵੀ ਜਤਾਈ ਜਾ ਰਹੀ ਹੈ ਕਿ ਕਮਿਸ਼ਨ ਵੱਲੋਂ ਇਹ ਚੋਣਾਂ 20 ਦਸੰਬਰ ਨੂੰ ਕਰਵਾਉਣ ਦਾ ਫੈਸਲਾ ਲਿਆ ਜਾ ਸਕਦਾ ਹੈ। ਉਂਝ ਸ਼੍ਰੋਮਣੀ ਅਕਾਲੀ ਦਲ ਸਹਿਤ ਆਮ ਆਦਮੀ ਪਾਰਟੀ ਤੇ ਹੋਰਨਾਂ ਵੱਲੋਂ ਵੀ ਸ਼ਹੀਦੀ ਹਫ਼ਤੇ ਮੌਕੇ ਇਹ ਚੋਣਾਂ ਨਾ ਕਰਵਾਉਣ ਦੀਆਂ ਅਪੀਲਾਂ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ SKM News: ਕਿਸਾਨ ਅੱਜ ਮੁੜ ਕਰਨਗੇ ਦਿੱਲੀ ਕੂਚ, ਹਰਿਆਣਾ ਨੇ ਵੀ ਰੋਕਣ ਲਈ ਖਿੱਚੀਆਂ ਤਿਆਰੀਆਂ
ਦਸਣਾ ਬਣਦਾ ਹੈ ਕਿ ਪੰਜ ਨਗਰ ਨਿਗਮਾਂ ਵਿਚ ਸ਼੍ਰੀ ਅੰਮ੍ਰਿਤਸਰ ਸਾਹਿਬ, ਪਟਿਆਲਾ, ਜਲੰਧਰ, ਲੁਧਿਆਣਾ ਅਤੇ ਫ਼ਗਵਾੜਾ ਵਿਚ ਇਹ ਚੋਣਾਂ ਬਕਾਇਆ ਹਨ ਅਤੇ ਇਸੇ ਤਰ੍ਹਾਂ 43 ਨਗਰ ਕੋਂਸਲਾਂ/ਪੰਚਾਇਤਾਂ ਵਿਚ ਇਹ ਚੋਣਾਂ ਨੂੰ ਲੈ ਕੇ ਸਮੂਹ ਸਿਆਸੀ ਧਿਰਾਂ ਵੱਲੋਂ ਅੰਦਰਖਾਤੇ ਤਿਆਰੀਆਂ ਵਿੱਢੀਆਂ ਹੋਈਆਂ ਹਨ। ਵੱਡੀ ਗੱਲ ਇਹ ਹੈ ਕਿ ਪਿਛਲੀਆਂ ਉਪ ਚੋਣਾਂ ਤੋਂ ਲਾਂਭੇ ਰਹਿਣ ਵਾਲੇ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਹ ਚੋਣਾਂ ਲੜਣ ਦਾ ਜਨਤਕ ਐਲਾਨ ਕਰ ਦਿੱਤਾ ਹੈ। ਜਦੋਂਕਿ ਤਿੰਨ ਉਪ ਚੋਣਾਂ ਜਿੱਤਣ ਤੋਂ ਬਾਅਦ ਉਤਸ਼ਾਹਤ ਦਿਖਾਈ ਦੇ ਰਹੀ ਆਮ ਆਦਮੀ ਪਾਰਟੀ ਹੁਣ ਮੁੜ ਆਪਣਾ ਝੰਡਾ ਬੁਲੰਦ ਕਰਨ ਲਈ ਤਤਪਰ ਦਿਖ਼ਾਈ ਦੇ ਰਹੀ ਹੈ। ਇਸੇ ਲੜੀ ਦੇ ਚੱਲਦੇ ਪਾਰਟੀ ਨੇ ਹਿੰਦੂ ਆਗੂ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੂੰ ਆਪਣਾ ਸੂਬਾ ਪ੍ਰਧਾਨ ਬਣਾਇਆ ਗਿਆ ਹੈ।
ਇਹ ਵੀ ਪੜ੍ਹੋ ਵਿਆਹੁਤਾ ਪ੍ਰੇਮਿਕਾ ਦਾ ਕ+ਤਲ ਕਰਨ ਤੋਂ ਬਾਅਦ ਪ੍ਰੇਮੀ ਨੇ ਕੀਤੀ ਖ਼ੁਦ+ਕਸ਼ੀ
ਦੂਜੇ ਪਾਸੇ ਉਪ ਚੋਣਾਂ ਵਿਚ ਉਮੀਦ ਮੁਤਾਬਕ ਸਫ਼ਲਤਾ ਨਾ ਮਿਲਣ ਕਾਰਨ ਥੋੜਾ ਨਿਰਾਸ਼ ਦਿਖ਼ਾਈ ਦੇ ਰਹੀ ਕਾਂਗਰਸ ਪਾਰਟੀ ਮੁੜ ਲੋਕ ਸਭਾ ਦੀ ਤਰ੍ਹਾਂ ਸਫ਼ਲਤਾ ਹਾਸਲ ਕਰਨ ਲਈ ਪੂਰੀ ਤਰ੍ਹਾਂ ਗਤੀਸ਼ੀਲ ਹੋ ਗਈ ਹੈ। ਇਸਤੋਂ ਇਲਾਵਾ ਅਕਾਲੀਆਂ ਨਾਲੋਂ ਅਲੱਗ ਹੋ ਕੇ ਪੰਜਾਬ ਦੇ ਵਿਚ ਆਪਣੇ ਪੈਰ ਜਮਾਉਣ ਦੇ ਲਈ ਜਦੋ-ਜਹਿਦ ਕਰ ਰਹੀ ਭਾਰਤੀ ਜਨਤਾ ਪਾਰਟੀ ਸ਼ਹਿਰੀ ਖੇਤਰ ਵਿਚ ਹੋਣ ਵਾਲੀਆਂ ਇਹ ਚੋਣਾਂ ਕਰੋ ਜਾਂ ਮਰੋ ਵਾਲੀ ਹਾਲਾਤ ਲੈ ਕੇ ਆਈਆਂ ਹਨ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK