👉ਜੰਮੂ ਕਸਮੀਰ ਨੂੰ ਮੁੜ ਰਾਜ ਦਾ ਦਰਜ਼ਾ ਦੇਣ ਵਾਲਾ ਬਿੱਲ ਵੀ ਲਿਆਂਦਾ
ਨਵੀਂ ਦਿੱਲੀ, 17 ਦਸੰਬਰ: ਪਿਛਲੇ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਇੱਕ ਦੇਸ-ਇੱਕ ਚੋਣ ਬਿੱਲ ਨੂੰ ਅੱਜ ਦੇਸ ਦੀ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਸਰਕਾਰ ਵੱਲੋਂ ਲੋਕ ਸਭਾ ਵਿਚ ਪੇਸ਼ ਕਰ ਦਿੱਤਾ ਗਿਆ। ਕੇਂਦਰੀ ਕਾਨੂੰਨ ਮੰਤਰੀ ਅਰਜਨ ਰਾਮ ਮੇਘਵਾਲ ਵੱਲੋਂ ਲਿਆਂਦੇ ਇੰਨ੍ਹਾਂ ਬਿੱਲ ਦਾ ਵਿਰੋਧੀ ਧਿਰ ਵੱਲੋਂ ਵਿਰੋਧ ਕੀਤਾ ਗਿਆ। ਇਸਦੇ ਇਲਾਵਾ ਜੰਮੂ ਕਸ਼ਮੀਰ ਨੂੰ ਮੁੜ ਕੇਂਦਰੀ ਸ਼ਾਸਤ ਪ੍ਰਦੇਸ਼ ਤੋਂ ਰਾਜ ਦਾ ਦਰਜ਼ਾ ਦੇਣ ਲਈ ਬਿੱਲ ਵੀ ਲਿਆਂਦਾ ਗਿਆ ਹੈ। ਕੁੱਝ ਸਮਾਂ ਪਹਿਲਾਂ ਹੀ ਸੂਬੇ ਵਿਚ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਹਨ।
ਇਹ ਵੀ ਪੜ੍ਹੋ Kisan Andolan 2024: ਡੱਲੇਵਾਲ ਦੀ ਸਿਹਤ ਨੂੰ ਦੇਖਦਿਆਂ ਸੰਯੁਕਤ ਕਿਸਾਨ ਮੋਰਚਾ ਨੇ ਭਲਕੇ ਸੱਦੀ ਹੰਗਾਮੀ ਮੀਟਿੰਗ
ਇਸ ਦੌਰਾਨ ਵਿਰੋਧੀ ਧਿਰ ਨੇ ਦੋਨਾਂ ਬਿੱਲਾਂ ਨੂੰ ਇਕੱਠੇ ਪੇਸ਼ ਕਰਨ ‘ਤੇ ਵੀ ਇਤਰਾਜ਼ ਜਤਾਇਆ। ਹਾਲਾਂਕਿ ਸਪੀਕਰ ਨੇ ਦਾਅਵਾ ਕੀਤਾ ਕਿ ਇਹ ਦੋਨੋਂ ਬਿੱਲ ਅਲੱਗ ਅਲੱਗ ਹਨ, ਸਿਰਫ਼ ਇੰਨ੍ਹਾਂ ਉਪਰ ਚਰਚਾ ਇਕੱਠਿਆ ਕਰਵਾਉਣ ਲਈ ਕਿਹਾ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਕੇਂਦਰੀ ਕੈਬਨਿਟ ਵੱਲੋਂ ਇੱਕ ਦੇਸ ਇੱਕ ਬਿੱਲ ਨੂੰ ਲਿਆਉਣ ਦੇ ਲਈ ਮੰਨਜੂਰੀ ਦਿੱਤੀ ਸੀ, ਜਿਸਤੋਂ ਬਾਅਦ ਪਹਿਲਾਂ ਇਹ ਬਿੱਲ ਬੀਤੇ ਕੱਲ ਸੋਮਵਾਰ ਨੂੰ ਪੇਸ਼ ਕੀਤਾ ਜਾਣਾ ਸੀ ਪ੍ਰੰਤੂ ਅੱਜ ਇਸਨੂੰ ਪੇਸ਼ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ Amritsar News: ਇੱਕ ਹੋਰ ਥਾਣੇ ’ਚ ਬਲਾਸਟ ? ਸੋਸਲ ਮੀਡੀਆ ’ਤੇ ਚੁੱਕੀ ਜਿੰਮੇਵਾਰੀ, ਪੁਲਿਸ ਦਾ ਇੰਨਕਾਰ
ਕੇਂਦਰ ਸਰਕਾਰ ਇਸ ਬਿੱਲ ਦੇ ਰਾਹੀਂ ਪੂਰੇ ਦੇਸ ਭਰ ਵਿਚ ਲੋਕ ਸਭਾ ਅਤੇ ਵਿਧਾਨ ਸਭਾ ਦੀਆਂ ਚੋਣਾਂ ਇਕੱਠੀਆਂ ਕਰਵਾਉਣੀਆਂ ਚਾਹੁੰਦੀ ਹੈ ਤਾਂ ਕਿ ਸਮਾਂ ਅਤੇ ਪੈਸਾ ਬਰਬਾਦ ਹੋਣ ਤੋਂ ਬਚ ਸਕੇ। ਇਸਦੇ ਲਈ ਸੰਵਿਧਾਨ ਦੇ ਵਿਚ ਕਾਫ਼ੀ ਸਾਰੀਆਂ ਸੋਧਾਂ ਕਰਨੀਆਂ ਪੈਣੀਆਂ ਹਨ। ਦੂਜੇ ਪਾਸੇ ਵਿਰੋਧੀ ਧਿਰਾਂ ਵੱਲੋਂ ਇਸ ਬਿੱਲ ਉਪਰ ਇਤਰਾਜ਼ ਉਠਾਏ ਜਾ ਰਹੇ ਹਨ। ਊਨ੍ਹਾਂ ਦਾ ਦਾਅਵਾ ਹੈ ਕਿ ਅਜਿਹਾ ਵਿਵਾਹਾਰਿਕ ਰੂਪ ਵਿਚ ਸੰਭਵ ਨਹੀਂ ਹੈ ਤੇ ਨਾਂ ਹੀ ਇਸਦੇ ਨਾਲ ਲੋਕਤੰਤਰ ਪ੍ਰਣਾਲੀ ਵਿਚ ਹੇਠਲੇ ਪੱਧਰ ’ਤੇ ਫ਼ਾਈਦਾ ਹੋਣਾ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK