Site icon Punjabi Khabarsaar

Punjab MC Election: 5 ਨਗਰ ਨਿਗਮਾਂ ਤੇ 43 ਕੋਂਸਲਾਂ ਲਈ ਵੋਟਾਂ ਪੈਣੀਆਂ ਸ਼ੁਰੂ

👉ਉਮੀਦਵਾਰ ਤੇ ਸਮਰਥਕਾਂ ’ਚ ਭਾਰੀ ਉਤਸ਼ਾਹ, ਸ਼ਾਮ ਨੂੰ ਹੀ ਐਲਾਨੇ ਜਾਣਗੇ ਨਤੀਜ਼ੇ
👉ਪੰਜਾਬ ’ਚ ਕੁੱਲ 3336 ਉਮੀਦਵਾਰ ਅਜਮਾ ਰਹੇ ਹਨ ਕਿਸਮਤ, 33 ਲੱਖ 32 ਹਜ਼ਾਰ ਵੋਟਰ ਕਰਨਗੇ ਵੋਟ ਦਾ ਇਸਤੇਮਾਲ
ਚੰਡੀਗੜ੍ਹ, 21 ਦਸੰਬਰ: ਲੰਮੇ ਸਮੇਂ ਤੋਂ ਉਡੀਕੀਆਂ ਜਾ ਰਹੀਆਂ ਨਗਰ ਨਿਗਮ ਤੇ ਨਗਰ ਕੋਂਸਲ ਚੋਣਾਂ ਲਈ ਅੱਜ ਸ਼ਨੀਵਾਰ ਨੂੰ ਸਵੇਰੇ 7 ਵਜੇਂ ਵੋਟਿੰਗ ਦਾ ਕੰਮ ਸ਼ੁਰੂ ਹੋ ਗਿਆ ਹੈ। ਹਾਲਾਂਕਿ ਇੰਨੀਂ ਦਿਨੀ ਮੌਸਮ ਕਾਫ਼ੀ ਠੰਢ ਵਾਲਾ ਚੱਲ ਰਿਹਾ ਤੇ ਕਿਤੇ-ਕਿਤੇ ਥੋੜੀ ਧੁੰਦ ਵੀ ਦੇਖਣ ਨੂੰ ਮਿਲ ਰਹੀ ਹੈ, ਇਸਦੇ ਬਾਵਜੂਦ ਇੰਨ੍ਹਾਂ ਵੋਟਾਂ ਲਈ ਕਾਫ਼ੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ। ਜਿਆਦਾਤਰ ਖੇਤਰਾਂ ਵਿਚ ਉਮੀਦਵਾਰਾਂ ਵੱਲੋਂ ਸਵੇਰੇ ਸਵੇਰੇ ਖ਼ੁਦ ਆਪਣੇ ਪ੍ਰਵਾਰ ਤੇ ਆਪਣੇ ਸਮਰਥਕਾਂ ਦੀਆਂ ਵੋਟਾਂ ਨੂੰ ਭੁਗਤਾਉਣ ’ਤੇ ਜੋਰ ਲਗਾਇਆ ਜਾ ਰਿਹਾ।

ਇਹ ਵੀ ਪੜ੍ਹੋ Bathinda News: ਬਠਿੰਡਾ ’ਚ ਸਾਬਕਾ ਥਾਣੇਦਾਰ ਦਾ ਗੋ+ਲੀਆਂ ਮਾਰ ਕੇ ਕੀਤਾ ਕ+ਤਲ

ਵੋਟਿੰਗ ਦਾ ਕੰਮ ਸ਼ਾਮ 4 ਵਜੇਂ ਤੱਕ ਚੱਲਣਾ ਹੈ, ਜਿਸਤੋਂ ਬਾਅਦ ਗਿਣਤੀ ਦਾ ਕੰਮ ਸ਼ੁਰੂ ਹੋ ਜਾਵੇਗਾ ਅਤੇ ਦੇਰ ਸਾਮ ਤੱਕ ਚੋਣ ਨਤੀਜ਼ੇ ਸ਼ਾਹਮਣੇ ਆ ਜਾਣਗੇ। ਇਹ ਵੋਟਾਂ ਈਵੀਐਮ ਮਸ਼ੀਨਾਂ ਰਾਹੀਂ ਪੈ ਰਹੀਆਂ ਹਨ, ਜਿਸਦੇ ਚੱਲਦੇ ਨਤੀਜੇ ਵੀ ਜਲਦੀ ਸਾਹਮਣੇ ਆਉਣ ਦੀ ਸੰਭਾਵਨਾ ਹੈ। ਪੰਜਾਬ ਦੇ ਵਿਚ ਕੁੱਲ 3336 ਉਮੀਦਵਾਰ ਇੰਨ੍ਹਾਂ ਚੋਣਾਂ ਵਿਚ ਆਪਣੀ ਕਿਸਮਤ ਅਜਮਾ ਰਹੇ ਹਨ। ਜਿੰਨ੍ਹਾਂ ਨੂੰ ਚੁਣਨ ਦੇ ਲਈ ਕਰੀਬ 33 ਲੱਖ 32 ਹਜ਼ਾਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਰਾਂ ਦੇ ਵੋਟ ਪਾਉਣ ਲਈ 3809 ਪੋÇਲੰਗ ਬੂਥ ਬਣਾਏ ਗਏ ਹਨ ਅਤੇ 22 ਹਜ਼ਾਰ ਦੇ ਕਰੀਬ ਪੁਲਿਸ ਜਵਾਨ ਤੈਲਾਤ ਕੀਤੇ ਗਏ ਹਨ।

ਇਹ ਵੀ ਪੜ੍ਹੋ ਨਗਰ ਨਿਗਮ ਤੇ ਕੋਂਸਲ ਚੋਣਾਂ: ਸਿਆਸੀ ਪਾਰਟੀਆਂ ਤੇ ਵਰਕਰਾਂ ਸਹਿਤ ਕੋਈ ਵੀ ਪੋਲਿੰਗ ਬੂਥਾਂ ਦੇ ਬਾਹਰ ਕਰ ਸਕਦਾ ਹੈ ਵੀਡੀਓਗ੍ਰਾਫੀ

ਜਿਆਦਾਤਰ ਥਾਵਾਂ ‘ਤੇ ਤਿਕੌਣੇ ਮੁਕਾਬਲੇ ਬਣੇ ਹੋਏ ਹਨ ਅਤੇ ਕਈ ਥਾਂ ਅਕਾਲੀ ਦਲ ਵੱਲੋਂ ਵੀ ਤਕੜੀ ਟੱਕਰ ਦਿੱਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਸੂਬੇ ਦੇ ਪੰਜ ਮਹਾਂਨਗਰਾਂ ਅੰਮ੍ਰਿਤਸਰ, ਜਲੰਧਰ, ਪਟਿਆਲਾ, ਲੁਧਿਆਣਾ ਤੋਂ ਇਲਾਵਾ ਫ਼ਗਵਾੜਾ ਵਿਚ ਵੀ ਇਹ ਵੋਟਾਂ ਪੈ ਰਹੀਆਂ ਹਨ। ਇਸੇ ਤਰ੍ਹਾਂ 43 ਨਗਰ ਕੋਂਸਲਾਂ ਸਹਿਤ ਦਰਜ਼ਨਾਂ ਅਜਿਹੇ ਥਾਵਾਂ ‘ਤੇ ਵੀ ਉਪ ਚੋਣਾਂ ਹੋ ਰਹੀਆਂ ਹਨ, ਜਿੱਥੇ ਕਿਸੇ ਨਾ ਕਿਸੇ ਕਾਰਨ ਕਰਕੇ ਕੋਂਸਲਰ ਦੀਆਂ ਸੀਟਾਂ ਖਾਲੀ ਪਈਆਂ ਸਨ। ਬਹੁਤ ਸਾਰੇ ਥਾਵਾਂ ‘ਤੇ ਉਮੀਦਵਾਰਾਂ ਦੇ ਸਮਰਥਕਾਂ ਵੱਲੋਂ ਪੋÇਲੰਗ ਬੂਥਾਂ ਦੇ ਬਾਹਰ ਵੀਡੀਓਗ੍ਰਾਫੀ ਨੂੰ ਵੀ ਤਰਜ਼ੀਹ ਦਿੱਤੀ ਜਾ ਰਹੀ ਹੈ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version