Site icon Punjabi Khabarsaar

Barnala News: AAP ਨਾਲ ਸਬੰਧਤ Sarpanch ਦਾ ਘਰ ’ਚ ਵੜ੍ਹ ਕੇ ਕੀਤਾ ਕ+ਤਲ

ਪਿਊ ਤੇ ਚਾਚਾ ਵੀ ਹੋਏ ਜਖ਼ਮੀ, ਨਸ਼ਾ ਤਸਕਰਾਂ ਉਪਰ ਲੱਗੇ ਦੋਸ਼
ਭਦੋੜ, 16 ਦਸੰਬਰ: Barnala News: ਜ਼ਿਲ੍ਹਾ ਬਰਨਾਲਾ ਅਧੀਨ ਆਉਂਦੇ ਹਲਕਾ ਭਦੋੜ ਦੇ ਪਿੰਡ ਛੰਨਾ ਗੁਲਾਬ ਸਿੰਘ ਦੇ ਮੌਜੂਦਾ ਨੌਜਵਾਨ ਸਰਪੰਚ ਦਾ ਦਰਜ਼ਨਾਂ ਲੋਕਾਂ ਵੱਲੋਂ ਘਰ ਵਿਚ ਵੜ੍ਹ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਨਾਲ ਹੀ ਸਬੰਧਤ ਦੱਸੇ ਜਾ ਰਹੇ ਹਮਲਵਾਰ ਵੱਲੋਂ ਸਰਪੰਚ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਕੀਤਾ ਗਿਆ ਹੈ। ਮ੍ਰਿਤਕ ਸਰਪੰਚ ਦੀ ਪਹਿਚਾਣ ਸੁਖਜੀਤ ਸਿੰਘ ਦੇ ਤੌਰ ’ਤੇ ਹੋਈ ਹੈ।

ਇਹ ਵੀ ਪੜ੍ਹੋ Chandigarh News: ਦਿਲਜੀਤ ਦੋਸਾਂਝ ਸੋਅ; ਚੋਰਾਂ ਨੂੰ ਲੱਗੀਆਂ ਮੌਜਾਂ, 150 ਤੋਂ ਵੱਧ ਮੋਬਾਇਲ ਫ਼ੋਨ ਹੋਏ ਚੋਰੀ

ਘਟਨਾ ਤੋਂ ਬਾਅਦ ਪੁਲਿਸ ਨੇ ਪਰਚਾ ਦਰਜ਼ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਸਰਪੰਚ ਦੇ ਪ੍ਰਵਾਰ ਵਾਲਿਆਂ ਦੇ ਦੋਸ਼ਾਂ ਮੁਤਾਬਕ ਸੁਖਜੀਤ ਸਿੰਘ ਪਿੰਡ ਵਿਚ ਚਿੱਟਾ ਤੇ ਹੋਰ ਨਸ਼ਿਆਂ ਦੀ ਤਸਕਰੀ ਕਰਨ ਵਾਲਿਆਂ ਨੂੰ ਰੋਕਦਾ ਸੀ ਤੇ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕਰ ਰਿਹਾ ਸੀ, ਜਿਸਦੇ ਕਾਰਨ ਇਹ ਘਟਨਾ ਵਾਪਰੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਕਿਸੇ ਵੀ ਦੋਸ਼ੀ ਨੂੰ ਬਖ਼ਸਿਆ ਨਹੀਂ ਜਾਵੇਗਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version