Site icon Punjabi Khabarsaar

Rupnagar News: ਦੋ ਟਰਾਲਿਆਂ ਦੇ ‘ਭੇੜ’ ਵਿਚ ਆਉਣ ਕਾਰਨ ਮੋਟਰਸਾਈਕਲ ਸਵਾਰ ਨੌਜਵਾਨ ਦੀ ਹੋਈ ਮੌ+ਤ

ਮੋਰਿੰਡਾ, 7 ਦਸੰਬਰ: Rupnagar News: ਬੀਤੇ ਕੱਲ ਰੋਪੜ-ਮੋਰਿੰਡਾ ਰੋਡ ’ਤੇ ਪਿੰਡ ਧਨੌਰੀ ਕੋਲ ਦੋ ਟਰਾਲਿਆਂ ਦੀ ਆਪਸ ਵਿਚ ਹੋਈ ਟੱਕਰ ਦੀ ਚਪੇਟ ਵਿਚ ਆਉਣ ਕਾਰਨ ਇੱਕ ਮੋਟਰਸਾਈਕਲ ਸਵਾਰ ਨੌਜਵਾਨ ਦੀ ਮੌਤ ਹੋਣ ਦੀ ਸੂਚਨਾ ਸਾਹਮਣੇ ਆਈ ਹੈ। ਘਟਨਾਂ ਸਮੇਂ ਮ੍ਰਿਤਕ ਅਵਤਾਰ ਸਿੰਘ ਵਾਸੀ ਸ਼੍ਰੀ ਚਮਕੌਰ ਸਾਹਿਬ ਮੋਰਿੰਡਾ ਵੱਲ ਜਾ ਰਿਹਾ ਸੀ। ਇਸ ਦੌਰਾਨ ਉਸਦੇ ਅੱਗੇ ਜਾ ਰਹੇ ਇੱਕ ਟਿੱਪਰ ਦੀ ਦੂਜੇ ਪਾਸਿਓ ਆ ਰਹੇ ਟਰਾਲੇ ਨਾਲ ਟੱਕਰ ਹੋ ਗਈ। ਟੱਕਰ ਤੋਂ ਬਾਅਦ ਮਿੱਟੀ ਨਾਲ ਭਰੇ ਟਰਾਲੇ ਦਾ ਡਾਲਾ ਖੁੱਲ ਕੇ ਮੋਟਰਸਾਈਕਲ ਸਵਾਰ ਉਪਰ ਡਿੱਗ ਪਿਆ, ਜਿਸ ਕਾਰਨ ਉਹ ਉਸਦੇ ਹੇਠਾਂ ਦੱਬ ਗਿਆ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: ਗੈਂਗਸਟਰਾਂ ਦੀ ਗੋਲੀਬਾਰੀ ਵਿਚ ਇੱਕ ਪੰਜਾਬੀ ਨੌਜਵਾਨ ਦੀ ਮੌ+ਤ, ਦੂਜਾ ਗੰਭੀਰ ਜਖ਼ਮੀ

ਦੋਨਾਂ ਟਰਾਲਿਆਂ ਦੀ ਆਪਸ ਵਿਚ ਟੱਕਰ ਵੀ ਕਾਫ਼ੀ ਭਿਆਨਕ ਸੀ, ਜਿਸ ਕਾਰਨ ਇੱਕ ਟਿੱਪਰ ਨੂੰ ਅੱਗ ਲੱਗ ਗਈ ਤੇ ਟਿੱਪਰ ਦੇ ਹੇਠਾਂ ਦੱਬੇ ਨੌਜਵਾਨ ਨੂੰ ਵੀ ਇਹ ਅੱਗ ਪੈ ਗਈ, ਜਿਸ ਕਾਰਨ ਉਸਦੇ ਸਰੀਰ ਦਾ ਕਾਫ਼ੀ ਹਿੱਸਾ ਸੜ ਗਿਆ। ਜਦ ਤੱਕ ਉਸਨੂੰ ਬਾਹਰ ਕੱਢਿਆ ਤਦ ਤੱਕ ਉਸਦੀ ਮੌਤ ਹੋ ਚੁੱਕੀ ਸੀ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪ੍ਰੰਤੂ ਇੱਥੇ ਦੇ ਆਪਪਾਸ ਪਿੰਡਾਂ ਦੇ ਲੋਕਾਂ ਨੇ ਦੋਸ਼ ਲਗਾਇਆ ਹੈ ਕਿ ਮੁੱਖ ਹਾਈਵੇ ’ਤੇ ਟੋਲ ਪਲਾਜ਼ਾ ਲੱਗਾ ਹੋਣ ਕਾਰਨ ਜਿਆਦਾਤਰ ਵੱਡੇ ਵਾਹਨ ਇਸ ਰੋਡ ਉਪਰੋਂ ਗੁਜਰਦੇ ਹਨ, ਜਿਸ ਕਾਰਨ ਸੜਕ ਦੀ ਹਾਲਾਤ ਕਾਫ਼ੀ ਖਸਤਾ ਹੋਈ ਵੀ ਹੈ ਤੇ ਹਰ ਰੋਜ਼ ਅਜਿਹੇ ਹਾਦਸੇ ਵਾਪਰਦੇ ਰਹਿੰਦੇ ਹਨ।

 

Exit mobile version