ਖ਼ਨੌਰੀ, 20 ਦਸੰਬਰ: ਪਿਛਲੇ 25 ਦਿਨਾਂ ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਮਰਨ ਵਰਤ ’ਤੇ ਬੈਠੇ ਹੋਏ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨੂੰ ਲੈਕੇ ਅੱਜ ਮੁੜ ਸੁਪਰੀਮ ਕੋਰਟ ਵਿਚ ਸੁਣਵਾਈ ਹੋਵੇਗੀ। ਸਰਬਉੱਚ ਅਦਾਲਤ ਦੀਆਂ ਹਿਦਾਇਤਾ ਮੁਤਾਬਕ ਬੀਤੀ ਦੇਰ ਸ਼ਾਮ ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਕਿਸਾਨ ਆਗੂ ਦੇ ਖੂਨ ਦੇ ਸੈਂਪਲ ਲਏ ਗਏ, ਜਿੰਨ੍ਹਾਂ ਦੀ ਰੀਪੋਰਟ ਅੱਜ ਸੁਪਰੀਮ ਕੋਰਟ ਵਿਚ ਸੌਂਪੀ ਜਾਣੀ ਹੈ। ਬੀਤੇ ਕੱਲ ਡੱਲੇਵਾਲ ਦੀ ਸਿਹਤ ਵਿਗੜ ਜਾਣ ਕਾਰਨ ਆਮ ਪੰਜਾਬੀਆਂ ਦੇ ਵਿਚ ਵੀ ਚਿੰਤਾ ਪਾਈ ਜਾ ਰਹੀ ਹੈ।
ਇਹ ਵੀ ਪੜ੍ਹੋ ਤੜਕਸਾਰ ਵਾਪਰਿਆਂ ਵੱਡਾ ਹਾਦਸਾ; ਕੈਮੀਕਲ ਨਾਲ ਭਰੇ ਟੈਂਕਰ ਦੀ ਟਰੱਕ ਨਾਲ ਟੱਕਰ, 5 ਦੀ ਮੌਤ, 40 ਵਾਹਨ ਸੜ੍ਹੇ
ਚਰਚਾ ਮੁਤਾਬਕ ਜੇਕਰ ਉਨ੍ਹਾਂ ਨੂੰ ਜਲਦ ਹੀ ਡਾਕਟਰਾਂ ਦੀ ਨਿਗਰਾਨੀ ਹੇਠ ਨਾ ਰੱਖਿਆ ਤਾਂ ਕੋਈ ਵੀ ਭਾਣਾ ਬੀਤ ਸਕਦਾ ਹੈ। ਜਿਕਰਯੋਗ ਹੈ ਕਿ ਡੱਲੇਵਾਲ ਦੀ ਹਾਲਾਤ ਨੂੰ ਦੇਖਦਿਆਂ ਸੁਪਰੀਮ ਕੋਰਟ ਵੱਲੋਂ ਵੀ ਮਨੀਪੁਰ ਦੀ ਇਮਰੀਲਾ ਦੀ ਉਦਾਹਰਨ ਦਿੱਤੀ ਗਈ, ਜਿਸਦੇ ਵੱਲੋਂ ਡਾਕਟਰਾਂ ਦੀ ਨਿਗਰਾਨੀ ਹੇਠ ਕਰੀਬ 10 ਸਾਲ ਤੱਕ ਲੰਮੀ ਲੜਾਈ ਲੜੀ ਗਈ। ਹਾਲਾਂਕਿ ਕਿਸਾਨਾਂ ਦੀ ਜਿੱਦ ਅਤੇ ਪਹਿਰੇਦਾਰੀ ਨੂੂੰ ਦੇਖਦਿਆਂ ਪੰਜਾਬ ਸਰਕਾਰ ਨੇ ਸਰਬਉੱਚ ਅਦਾਲਤ ਅੱਗੇ ਟਕਰਾਅ ਹੋਣ ਦਾ ਖ਼ਦਸਾ ਪ੍ਰਗਟਾਇਆ ਹੈ। ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਸੁਣਵਾਈ ਦੌਰਾਨ ਅਦਾਲਤ ਇਸ ਮਾਮਲੇ ਵਿਚ ਕੀ ਆਦੇਸ਼ ਦਿੰਦੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK