Site icon Punjabi Khabarsaar

Bathinda News: ਸ਼ਹਿਰ ਦੇ ਮੁੱਖ ਬਜਾਰਾਂ ਅਤੇ ਪਾਰਕਿੰਗ ਖੇਤਰਾਂ ’ਚ ਲੱਗੀਆਂ ਫ਼ੜੀ ਰੇਹੜੀਆਂ ਅਤੇ ਅੱਡਿਆਂ ਦਾ ਮੁੱਦਾ ਮੁੜ ਗਰਮਾਇਆ

👉ਸਮਾਜ ਸੇਵੀਆਂ ਨੇ ਪੱਤਰ ਲਿਖੇ ਕੇ ਕਮਿਸਨਰ ਨਗਰ ਨਿਗਮ ਨੂੰ ਕੀਤੀ ਕਾਰਵਾਈ ਦੀ ਮੰਗ
ਬਠਿੰਡਾ, 8 ਦਸੰਬਰ: Bathinda News:ਪਿਛਲੇ ਦਿਨੀਂ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ’ਚ ਦੁਕਾਨਾਂ ਅਤੇ ਸੋਅਰੂਮਾਂ ਦੇ ਅੱਗੇ ਲੱਗੇ ਅੱਡਿਆਂ ਬਾਬਤ ਉੱਠੇ ਵਿਵਾਦ ਤੋਂ ਬਾਅਦ ਹੁਣ ਬਜ਼ਾਰਾਂ ਦੇ ਨਾਲ-ਨਾਲ ਨਿਗਮ ਦੀ ਹਦੂਦ ਅੰਦਰ ਪੈਦੀਆਂ ਪਾਰਕਿੰਗਾਂ ਦੇ ਏਰੀਏ ਅਤੇ ਹੋਰਨਾਂ ਥਾਵਾਂ ‘ਤੇ ਸੈਕੜਿਆਂ ਦੀ ਤਾਦਾਦ ਵਿਚ ਲੱਗੀਆਂ ਫ਼ੜੀ ਰੇਹੜੀਆਂ ਅਤੇ ਅੱਡਿਆ ਦਾ ਮਾਮਲਾ ਮੁੜ ਗਰਮਾ ਗਿਆ ਹੈ। ਇਸ ਸਬੰਧ ਵਿਚ ਸਮਾਜ ਸੇਵੀਆਂ ਨੂੰ ਨਿਗਮ ਕਮਿਸ਼ਨਰ ਨੂੰ ਪੱਤਰ ਲਿਖਕੇ ਕਾਰਵਾਈ ਦੀ ਮੰਗ ਕੀਤੀ ਹੈ ਤੇ ਨਾਲ ਹੀ ਸਵਾਲ ਪੁੱਛਿਆਂ ਹੈ ਜੇਕਰ ਦੁਕਾਨਦਾਰਾਂ ਵਲੋਂ ਆਪਣੀਆਂ ਦੁਕਾਨਾਂ ਅੱਗੇ ਪੈਸੇ ਲੈ ਕੇ ਅੱਡੇ ਲਗਾਏ ਜਾਂਦੇ ਹਨ ਤਾਂ ਫ਼ਿਰ ਇੰਨ੍ਹਾਂ ਸਾਝੀਆਂ ਥਾਵਾਂ ਤੇ ਪਾਰਕਿੰਗ ਖੇਤਰਾਂ ਵਿਚ ਲੱਗੀਆਂ ਇੰਨ੍ਹਾਂ ਫ਼ੜੀ ਰੇਹੜੀ ਤੇ ਅੱਡਿਆਂ ਵਾਲਿਆਂ ਤੋਂ ਪੈਸੇ ਕੌਣ ਵਸੂਲ ਰਿਹਾ ਹੈ? ਸਮਾਜ ਸੇਵੀ ਸੰਸਥਾ ਨੌਜਵਾਨ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਆਪਣੇ ਲਿਖੇ ਪੱਤਰ ਦੀ ਕਾਪੀ ਮੀਡੀਆ ਨੂੰ ਜਾਰੀ ਕਰਦਿਆਂ ਕਿਹਾ ਕਿ ਇੰਨ੍ਹਾਂ ਨਜਾਇਜ਼ ਰੇਹੜੀਆਂ, ਅੱਡੇ, ਆਟੋ-ਈ-ਰਿਕਸ਼ਾ ਆਦਿ ਸ਼ਰੇਆਮ ਨਗਰ ਨਿਗਮ ਦੀਆਂ ਥਾਂਵਾਂ ਉੱਪਰ ਲੱਗੀਆਂ ਹੋਈਆਂ ਹਨ,

ਇਹ ਵੀ ਪੜ੍ਹੋ ਵਿਆਹੁਤਾ ਪ੍ਰੇਮਿਕਾ ਦਾ ਕ+ਤਲ ਕਰਨ ਤੋਂ ਬਾਅਦ ਪ੍ਰੇਮੀ ਨੇ ਕੀਤੀ ਖ਼ੁਦ+ਕਸ਼ੀ

ਜਿਨ੍ਹਾਂ ਨੂੰ ਕੰਟਰੋਲ ਕਰਕੇ ਹਟਾਉਣ ਦਾ ਅਧਿਕਾਰ ਪੁਰੀ ਤਰ੍ਹਾਂ ਨਗਰ ਨਿਗਮ ਕੋਲ ਵੀ ਹੈ, ਪਰ ਨਗਰ ਨਿਗਮ ਆਪਣੀ ਇਸ ਜਿੰਮੇਵਾਰੀ ਤੋਂ ਲਗਾਤਾਰ ਭੱਜ ਰਿਹਾ। ਉਨ੍ਹਾਂ ਆਪਣੇ ਪੱਤਰ ਵਿਚ ਨਗਰ ਨਿਗਮ ਦੇ ਜਨਰਲ ਹਾਊਸ ਦੀ 23 ਅਗਸਤ 2024 ਨੂੰ ਹੋਈ ਮੀਟਿੰਗ ਵਿੱਚ ਰੱਖੇ ਏਜੰਡੇ ਨੰਬਰ 20 ਦੇ ਪੁਆਇੰਟ ਨੰਬਰ 4 (ਪੇਜ਼ ਨੰਬਰ 23) ਵਿੱਚ ਸ਼ਹਿਰ ਦੇ ਪ੍ਰਮੁੱਖ ਬਜ਼ਾਰਾਂ ਮਾਲ ਰੋਡ, ਧੋਬੀ ਬਜਾਰ, ਕਿੱਕਰ ਬਜਾਰ, ਹਸਪਤਾਲ ਬਜਾਰ, ਸਦਰ ਬਜਾਰ, ਬੈਂਕ ਬਜਾਰ, ਰੇਲਵੇ ਰੋਡ ਨੂੰ ਪਾਰਕਿੰਗ ਰਸਟ੍ਰਿਕਟਡ ਏਰੀਆ ਘੋਸ਼ਿਤ ਕਰਦਿਆਂ ਸਵੇਰੇ 10:00 ਵਜੇ ਤੋਂ ਰਾਤ 9:00 ਵਜੇ ਤੱਕ ਇਨ੍ਹਾਂ ਮੁੱਖ ਬਜਾਰਾਂ ਵਿੱਚ ਖੜਾ ਕਰਨ ਲਈ ਮਨਾਹੀ ਦਾ ਮਤਾ ਪਾਸ ਕੀਤਾ ਗਿਆ ਸੀ। ਸਾਲ 2015 ਵਿੱਚ ਉਸ ਸਮੇਂ ਦੇ ਐਸਐਸਪੀ ਸਵਪਨ ਸ਼ਰਮਾ ਵਲੋਂ ਮਾਲ ਰੋਡ ਤੋਂ ਰੇਲਵੇ ਸਟੇਸ਼ਨ ਤੱਕ ਦੇ ਏਰੀਆ ਨੂੰ ਨੋ-ਟੋਲਾਰੇਂਸ ਜ਼ੋਨ ਘੋਸ਼ਿਤ ਕੀਤਾ ਗਿਆ ਸੀ ਅਤੇ ਸੜਕ ਉਪਰ ਕੋਈ ਵੀ ਰੇਹੜੀ/ਅੱਡਾ ਜਾਂ ਵਾਹਨ ਆਦਿ ਖੜਾ ਕਰਨ ਲਈ ਸਖ਼ਤ ਮਨਾਹੀ ਕੀਤੀ ਗਈ ਸੀ।

ਇਹ ਵੀ ਪੜ੍ਹੋ ਪੰਜਾਬ ਸਰਕਾਰ ਵੱਲੋਂ 4 ਮਹੀਨਿਆਂ ਵਿੱਚ ਲਗਾਏ ਜਾਣਗੇ 2356 ਖੇਤੀ ਸੋਲਰ ਪੰਪ: ਅਮਨ ਅਰੋੜਾ

ਨਗਰ ਨਿਗਮ ਵਲੋਂ ਇਸ ਏਰੀਆ ਵਿੱਚ ਪੀਲੀ ਲਾਈਨ ਤੋਂ ਥੋੜ੍ਹਾ ਬਾਹਰ ਜਾਂ ਫੁੱਟਪਾਥ ਉੱਪਰ ਥੋੜ੍ਹਾ ਪਾਰਕ ਕੀਤੀਆਂ ਕਾਰਾਂ ਨੂੰ ਵੀ ਬਿਨ੍ਹਾਂ ਹਰ-ਥਾਂ ਚੇਤਾਵਨੀ ਬੋਰਡ ਲਗਾਏ ਟੋਹ ਕਰਕੇ ਜੁਰਮਾਨਾ ਵਸੂਲਿਆਂ ਜਾ ਰਿਹਾ ਹੈ। ਜਦਕਿ ਇਨ੍ਹਾਂ ਬਜਾਰਾਂ ਵਿੱਚ ਸੈਂਕੜੇ ਰੇਹੜੀਆਂ, ਕੁੱਝ ਅੱਡੇ ਅਤੇ ਕਮਰਸ਼ੀਅਲ ਵਹੀਕਲ ਸਵੇਰੇ ਤੋਂ ਰਾਤ ਤੱਕ ਖੜ੍ਹੇ ਰਹਿੰਦੇ ਹਨ। ਪ੍ਰੰਤੂ ਮੱਛੀ ਮਾਰਕਿਟ, ਮਾਲ ਰੋਡ ਉਪਰ ਜੋ ਆਟੋ ਸਟੈਂਡ ਬਣਾਇਆ ਗਿਆ ਹੈ, ਉਸ ਆਟੋ ਸਟੈਂਡ ਵਿੱਚ ਦੇ ਅੰਦਰ ਵੀ ਇੱਕ ਦਰਜਨ ਰੇਹੜੀਆਂ/ਅੱਡੇ ਲੱਗੇ ਗੋਏ ਹਨ, ਪਰ ਨਗਰ ਨਿਗਮ ਦਾ ਇਸ ਪਾਸੇ ਕੋਈ ਧਿਆਨ ਨਹੀਂ ਹੈ। ਇਹ ਕਿ ਸ਼ਹਿਰ ਦੇ ਪ੍ਰਮੁੱਖ ਬਜਾਰਾਂ ਅਤੇ ਚੌਂਕਾ ਆਰੀਆ ਸਮਾਜ ਚੌਂਕ, ਸਪੋਰਟ ਮਾਰਕਿਟ ਦੇ ਬਾਹਰ, ਸਦਰ ਬਜਾਰ, ਮਾਲ ਰੋਰ ਤੋਂ ਰੇਲਵੇ ਸਟੇਸ਼ਨ ਤੱਕ ਦੋਨੋ ਸਾਈਡ, ਕਿੱਕਰ ਬਜਾਰ, ਧੋਬੀ ਬਜਾਰ, ਬੈਂਕ ਬਜਾਰ, ਸਿਰਕੀ ਬਜਾਰ ਬਿਜਲੀ ਦਫਤਰ ਦੇ ਬਾਹਰ, ਅਮਰੀਕ ਸਿੰਘ ਰੋਡ ਸਬਜ਼ੀ ਮੰਡੀ ਦੇ ਨੇੜੇ, ਨਵੀਂ ਬਸਤੀ ਮੇਨ ਰੋਡ, ਸਟੇਸ਼ਨ ਨਜਦੀਕ ਢਾਬਿਆਂ ਦੀ ਬੈਕ ਸਾਈਡ, ਮੱਛੀ ਮਾਰਕਿਟ-ਮਾਲ ਰੋਡ ਆਟੋ ਸਟੈਂਡ,

ਇਹ ਵੀ ਪੜ੍ਹੋ ਵੱਡੀ ਖ਼ਬਰ: ਐਡਵੋਕੇਟ ਐਚ.ਐਸ ਫ਼ੂਲਕਾ ਵੱਲੋਂ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ

ਮਾਲ ਰੋਡ ਸਰਕਾਰੀ ਕੁੜੀਆਂ ਦਾ ਸਕੂਲ ਦੇ ਬਾਹਰ, ਮਾਲ ਰੋਡ ਏਸੀ ਮਾਰਕਿਟ ਦੇ ਬਾਹਰ, ਫਾਇਰ ਬ੍ਰਿਗੇਡ ਮਹਿਲਾ ਟਾਇਲਟ ਦੇ ਨੇੜੇ, ਕਿਲ੍ਹਾ ਰੋਡ ਦੇਸ ਰਾਜ ਸਕੂਲ ਦੇ ਆਲੇ-ਦੁਆਲੇ (ਅੱਗੇ-ਪਿੱਛੇ), ਕੋਰਟ ਰੋਡ ਬੱਸ ਅੱਡੇ ਦੇ ਨੇੜੇ, ਸੁਭਾਸ਼ ਮਾਰਕਿਟ ਨਜਦੀਕ ਆਈ ਲਵ ਮਾਈ ਬਠਿੰਡਾ ਪਾਰਕ, ਰਾਜੇਸ਼ ਸਿਨੇਮਾ ਮਾਰਕਿਟ ਮਾਲ ਰੋਡ, ਸ਼ਕਤੀ ਕੋਮਪਲੈਕਸ ਮਾਰਕਿਟ ਮਾਲ ਰੋਡ, ਮਾਲ ਗੋਦਾਮ ਰੋਡ, ਪੋਸਟ ਆਫਿਸ ਬਜਾਰ, ਹਸਪਤਾਲ ਬਜਾਰ ਆਦਿ ਏਰੀਆ ਵਿੱਚ ਰੇਹੜੀਆਂ/ਅੱਡੇ/ਕਮਰਸ਼ੀਅਲ ਵਾਹਨ ਸਵੇਰੇ ਤੋਂ ਰਾਤ ਤੱਕ ਵਾਹਨ ਪਾਰਕਿੰਗ ਵਾਲੇ ਏਰੀਆ ਅਤੇ ਸੜਕ ਉਪਰ ਖੜ੍ਹੇ ਰਹਿੰਦੇ ਹਨ ਅਤੇ ਇਹ ਸਾਰੇ ਏਰੀਆ ਨਗਰ ਨਿਗਮ ਬਠਿੰਡਾ ਦੇ ਅਧੀਨ ਆਉਂਦੇ ਹਨ। ਹਾਲਾਂਕਿ ਨਿਗਮ ਦੀ ਤਹਿਬਜਾਰੀ ਟੀਮ ਵਲੋਂ ਦੁਕਾਨਦਾਰਾਂ ਦਾ ਸਾਮਾਨ ਜੇਕਰ ਫੁੱਟਪਾਥ ਉਪਰ ਰੱਖਿਆ ਹੋਵੇ ਤਾਂ ਉਸਨੂੰ ਚੱਕ ਲਿਆ ਜਾਂਦਾ ਹੈ ਜੋ ਕਿ ਇੱਕ ਚੰਗਾ ਉਪਰਾਲਾ ਹੈ, ਪਰ ਸੜਕਾਂ ਉੱਪਰ ਲੱਗੀਆਂ ਰੇਹੜੀਆਂ, ਅੱਡੇ, ਆਟੋ, ਈ-ਰਿਕਸ਼ਾ ਅਤੇ ਹੋਰ ਕਮਰਸ਼ੀਅਲ ਵਾਹਨ ਲੱਗੇ ਰਹਿੰਦੇ ਹਨ, ਜਿਹੜੇ ਨਿਗਮ ਉਪਰ ਸਵਾਲੀਆਂ ਨਿਸ਼ਾਨ ਖੜੇ ਕਰਦੇ ਹਨ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version