👉ਅੰਬਾਲਾ ’ਚ ਇੰਟਰਨੈਟ ਸੇਵਾਵਾਂ ਮੁਅੱਤਲ, ਸਕੂਲਾਂ ’ਚ ਕੀਤੀ ਛੁੱਟੀ
👉ਹਰਿਆਣਾ ਪੁਲਿਸ ਵੱਲੋਂ ਬਾਰਡਰ ਨੂੰ ਸੀਮੈਂਟ ਦੀਆਂ ਰੋਕਾਂ, ਲੋਹੇ ਦੀਆਂ ਕਿੱਲਾਂ, ਭਾਰੀ ਕੰਟੇਨਰਾਂ ਨਾਲ ਕੀਤਾ ਹੋਇਆ ਹੈ ਸੀਲ
ਸ਼ੰਭੂ, 6 ਦਸੰਬਰ: shambhu border news:ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 10 ਮਹੀਨਿਆਂ ਤੋਂ ਵੱਧ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਕੜੀ ਤਹਿਤ 101 ਕਿਸਾਨਾਂ ਦੇ ਪਹਿਲੇ ਜਥੇ ਨੇ ਦਿੱਲੀ ਵੱਲ ਕੂਚ ਕਰਨਾ ਸ਼ੁਰੂ ਕਰ ਦਿੱਤਾ ਹੈ।ਹਾਲਾਂਕਿ ਸ਼ੰਭੂ ਬਾਰਡਰ ’ਤੇ ਹਰਿਆਣਾ ਪੁਲਿਸ ਵੱਲੋਂ ਘੱਗਰ ਪੁਲ ਉਪਰੋਂ ਗੁਜ਼ਰਨ ਵਾਲੀਆਂ ਦੋਨਾਂ
ਇਹ ਵੀ ਪੜ੍ਹੋ Farmers Delhi march : ਕਿਸਾਨ ਅੱਜ ਕਰਨਗੇ ਦਿੱਲੀ ਕੂਚ, ਹਰਿਆਣਾ ਸਰਕਾਰ ਨੇ ਬਾਰਡਰਾਂ ‘ਤੇ ਕੀਤੀ ਹੋਰ ਸਖ਼ਤੀ, ਹਲਚਲ ਹੋਈ ਤੇਜ਼
ਸੜਕਾਂ ’ਤੇ ਲੋਹੇ ਦੀਆਂ ਰੋਕਾਂ, ਕੰਡਿਆਲੀ ਤਾਰਾਂ, ਸੀਮੈਂਟ ਦੇ ਬੇਰੀਗੇਡ, ਮਿੱਟੀ ਦੇ ਭਰੇ ਕੰਟੇਨਰਾਂ ਤਂੋ ਇਲਾਵਾ ਪਾਣੀ ਸੁੱਟਣ ਵਾਲੀਆਂ ਮਸ਼ੀਨਾਂ ਸਹਿਤ ਅੱਥਰੂ ਗੈਸ ਦੇ ਗੋਲੇ ਸੁੱਟਣ ਵਾਲੀਆਂ ਮਸੀਨਾਂ ਆਦਿ ਲਗਾ ਕੇ ਜੰਗੀ ਮਾਹੌਲ ਬਣਾਇਆ ਹੋਇਆ ਹੈ। ਉਧਰ ਕਿਸਾਨਾਂ ਨੇ ਵੀ ਅੱਗੇ ਵਧਣ ਦੀ ਕੜੀ ਤਹਿਤ ਲੋਹੇ ਤੇ ਕੰਡਿਆਲੀ ਤਾਰਾਂ ਦੇ ਲੱਗੇ ਬੇਰੀਗੇਡ ਨੂੰ ਕਿਸਾਨਾਂ ਨੇ ਹਟਾ ਦਿੱਤਾ ਹੈ। ਇਸ ਮੌਕੇ ਪੁਲਿਸ ਅਤੇ ਕਿਸਾਨਾਂ ਵਿਚਕਾਰ ਅੱਗੇ ਵਧਣ ਨੂੰ ਲੈ ਕੇ ਕਾਫ਼ੀ ਤਿੱਖੀ ਬਹਿਸਬਾਜ਼ੀ ਚੱਲਦੀ ਸੁਣਾਈ ਦੇ ਰਹੀ ਹੈ। ਇਹ ਵੀ ਪਤਾ ਲੱਗਿਆ ਹੈ ਕਿ ਹਾਲਾਤਾਂ ਨੂੰ ਦੇਖਦਿਆਂ ਹਰਿਆਣਾ ਸਰਕਾਰ ਨੇ ਅੰਬਾਲਾ ਦੇ ਇਰਦ-ਗਿਰਦ ਇੰਟਰਨੈਟ ਸੇਵਾਵਾਂ ਬੰਦ ਕਰਨ ਤੋਂ ਇਲਾਵਾ ਬਾਰਡਰ ਨਜਦੀਕ ਸਕੂਲਾਂ ਵਿਚ ਵੀ ਛੁੱਟੀ ਕਰ ਦਿੱਤੀ ਗਈ ਹੈ।
ਇਹ ਵੀ ਪੜ੍ਹੋ shambhu border news: ਕਿਸਾਨਾਂ ਦੇ ਦਿੱਲੀ ਕੂਚ ’ਤੇ ਹਰਿਆਣਾ ਦੇ ਮੰਤਰੀ ਦਾ ਅਹਿਮ ਬਿਆਨ
ਜਿਕਰਯੋਗ ਹੈ ਕਿ ਫ਼ਰਵਰੀ ਦੇ ਵਿਚ ਜਦ ਕਿਸਾਨਾਂ ਨੇ ਟਰੈਕਟਰ ਟਰਾਲੀਆਂ ਸਹਿਤ ਦਿੱਲੀ ਵੱਧ ਜਾਣ ਦਾ ਯਤਨ ਕੀਤਾ ਸੀ ਤਾਂ ਹਰਿਆਣਾ ਸਰਕਾਰ ਨੇ ਪੰਜਾਬ ਨਾਲ ਲੱਗਦੇ ਬਾਰਡਰਾਂ ਨੂੰ ਦੇਸ ਦੀਆਂ ਸਰਹੱਦਾਂ ਦੀ ਤਰ੍ਹਾਂ ਸੀਲ ਕਰਕੇ ਅੱਗੇ ਵਧਣ ਤੋਂ ਰੋਕ ਦਿੱਤਾ ਸੀ। ਜਿਸਤੋਂ ਬਾਅਦ ਇਹ ਮੋਰਚੇ ਲਗਾਤਾਰ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਚੱਲ ਰਹੇ ਹਨ। ਇਸ ਦੌਰਾਨ ਕਿਸਾਨਾਂ ਵੱਲੋਂ ਹੁਣ ਰਣਨੀਤੀ ਬਦਲ ਕੇ ਛੋਟੇ ਜਥਿਆਂ ਦੇ ਰੂਪ ਵਿਚ ਪੈਦਲ ਮਾਰਚ ਰਾਹੀਂ ਦਿੱਲੀ ਜਾਣ ਦਾ ਐਲਾਨ ਕੀਤਾ ਸੀ ਤੇ ਅੱਜ ਇਹ ਪਹਿਲਾਂ ਜਥਾ ਦਿੱਲੀ ਵੱਲ ਰਵਾਨਾ ਕੀਤਾ ਗਿਆ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK