Site icon Punjabi Khabarsaar

ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਕੀਤਾ ਉਦਯੋਗਿਕ ਦੌਰਾ

ਤਲਵੰਡੀ ਸਾਬੋ,6 ਦਸੰਬਰ:ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਇੰਜੀਨਿਅਰਿੰਗ ਦੇ ਇਲੈਕਟ੍ਰਿਕਲ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਪ੍ਰੋ. (ਡਾ.) ਪੀਯੂਸ਼ ਵਰਮਾ ਕਾਰਜਕਾਰੀ ਉਪ ਕੁਲਪਤੀ ਦੇ ਦਿਸ਼ਾਂ ਨਿਰਦੇਸ਼ਾਂ ਤੇ ਡਾ. ਸਵਤੰਤਰ ਸਿੰਘ ਡੀਨ ਦੀ ਰਹਿਨੁਮਾਈ ਵਿੱਚ 220 ਕੇ.ਵੀ. ਸਬ-ਸਟੇਸ਼ਨ ਤਲਵੰਡੀ ਸਾਬੋ ਦਾ ਦੌਰਾ ਕੀਤਾ ਗਿਆ।ਇਸ ਬਾਰੇ ਜਾਣਕਾਰੀ ਦਿੰਦਿਆਂ ਡਾ. ਸਵਤੰਤਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਉਦਯੋਗਿਕ ਮਸ਼ੀਨਾਂ ਦੇ ਵਿਵਹਾਰਿਕ ਗਿਆਨ ਅਤੇ ਯੰਤਰਾਂ ਦੀ ਕਾਰਜ ਪ੍ਰਣਾਲੀ ਸੰਬੰਧੀ ਜਾਣੂ ਕਰਵਾਉਣ ਲਈ ਇਹ ਦੌਰਾ ਆਯੋਜਿਤ ਕੀਤਾ ਗਿਆ।

ਇਹ ਵੀ ਪੜ੍ਹੋ shambhu border news:ਸ਼ੰਭੂ ਬਾਰਡਰ ’ਤੇ ਮਾਹੌਲ ਤਨਾਅਪੂਰਨ, ਕਿਸਾਨਾਂ ਨੇ ਦਿੱਲੀ ਵੱਲ ਪਾਏ ਚਾਲੇ; ਪਹਿਲਾਂ ਬੇਰੀਗੇਡ ਤੋੜਿਆ

ਉਨ੍ਹਾਂ ਦੱਸਿਆ ਕਿ ਡਾ. (ਇੰਜ.) ਹਰਸਿਮਰਨ ਦੀ ਅਗਵਾਈ ਹੇਠ 41 ਵਿਦਿਆਰਥੀਆਂ ਨੇ ਸਬ ਸਟੇਸ਼ਨ ਵਿਖੇ ਸਵਿੱਚ ਗੇਅਰ, ਟਰਾਂਸਫਾਰਮਰ, ਸਰਕਿਟ ਬ੍ਰੇਕਰ, ਕੰਟਰੋਲ ਪੈਨਲ ਅਤੇ ਬਿਜਲੀ ਦੀ ਸੁਚਾਰੂ ਸਪਲਾਈ ਆਦਿ ਸੰਬੰਧੀ ਜਾਣਕਾਰੀ ਹਾਸਿਲ ਕੀਤੀ। ਇਸ ਤੋਂ ਇਲਾਵਾ ਮਾਹਿਰਾਂ ਵੱਲੋਂ ਵਿਦਿਆਰਥੀਆਂ ਨਾਲ ਬਿਜਲੀ ਟਰਾਂਸਮਿਸ਼ਨ ਅਤੇ ਵੰਡ ਸੰਬੰਧੀ ਨੁਕਤੇ ਵੀ ਸਾਂਝੇ ਕੀਤੇ ਗਏ ਤੇ ਪ੍ਰਦੂਸ਼ਣ ਰਹਿਤ ਬਿਜਲੀ ਦੀ ਪੈਦਾਵਰ ਬਾਰੇ ਜਾਣਕਾਰੀ ਵਿਦਿਆਰਥੀਆਂ ਨੂੰ ਦਿੱਤੀ ਗਈ। ਬਿਜਲੀ ਸਪਲਾਈ ਅਤੇ ਉਤਪਾਦਨ ਦੇ ਖੇਤਰ ਵਿੱਚ ਆ ਰਹੀ ਨਵੀਂ ਤਕਨੀਕ, ਮਸ਼ੀਨਾਂ ਅਤੇ ਯੰਤਰਾਂ ਦੀ ਕਾਰਜਪ੍ਰਣਾਲੀ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ।ਵਿਦਿਆਰਥੀਆਂ ਨੇ ਇਸ ਦੌਰੇ ਨੂੰ ਲਾਹੇਵੰਦ ਅਤੇ ਗਿਆਨਵਰਧਕ ਦੱਸਿਆ ਅਤੇ ਇਸ ਸੰਬੰਧੀ ਉਨ੍ਹਾਂ ਵਿੱਚ ਕਾਫ਼ੀ ਉਤਸ਼ਾਹ ਵੇਖਿਆ ਗਿਆ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

Exit mobile version