ਬਠਿੰਡਾ, 21 ਦਸੰਬਰ:Bathinda News: ਬਠਿੰਡਾ ਜ਼ਿਲ੍ਹੇ ਦੀ ਸਭ ਤੋਂ ਚਰਚਿਤ ਮੰਨੀ ਜਾ ਰਹੀ ਵਾਰਡ ਨੰਬਰ 48 ਦੀ ਉਪ ਚੋਣ ਨੂੰ ਲੈ ਕੇ ਅੱਜ ਸਵੇਰ ਤੋਂ ਹੀ ਗਹਿਮਾ ਗਹਿਮੀ ਚੱਲ ਰਹੀ ਹੈ। ਸਵੇਰ 11 ਵਜੇਂ ਤੱਕ ਇਸ ਵਾਰਡ ਵਿਚ 27 ਫ਼ੀਸਦੀ ਤੋਂ ਵੱਧ ਪੋÇਲੰਗ ਹੋ ਚੁੱਕੀ ਹੈ। ਹਾਲਾਂਕਿ ਇੱਥੇ ਵੱਖ ਵੱਖ ਪਾਰਟੀਆਂ ਸਹਿਤ ਕੁੱਲ 7 ਉਮੀਦਾਵਰ ਮੈਦਾਨ ਵਿਚ ਡਟੇ ਹੋਏ ਹਨ ਪ੍ਰੰਤੂ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਅਤੇ ਅਜ਼ਾਦ ਉਮੀਦਵਾਰ ਬਲਵਿੰਦਰ ਸਿੰਘ ਬਿੰਦਰ ਵਿਚਕਾਰ ਹੀ ਦਿਖ਼ਾਈ ਦੇ ਰਿਹਾ। ਉਂਝ ਅਕਾਲੀ ਦਲ ਦੇ ਵਿਜੇ ਕੁਮਾਰ ਅਤੇ ਕਾਂਗਰਸ ਦੇ ਮੱਖਣ ਠੇਕੇਦਾਰ ਵੱਲੋਂ ਵੀ ਟੱਕਰ ਦੇਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ। ਵਾਰਡ ’ਚ ਵੋਟਿੰਗ ਦੌਰਾਨ ਲੜਾਈ-ਝਗੜੇ ਦੇ ਖ਼ਦਸੇ ਨੂੰ ਦੇਖਦਿਆਂ ਪੁਲਿਸ ਪ੍ਰਸ਼ਾਸਨ ਵੱਲੋਂ ਸੁਰੱਖਿਆ ਦੇ ਭਾਰੀ ਬੰਦੋਬਸਤ ਕੀਤੇ ਗਏ ਹਨ। ਐਸ.ਪੀ ਸਿਟੀ ਦੀ ਅਗਵਾਈ ਹੇਠ ਕਈ ਡੀਐਸਪੀਜ਼ ਅਤੇ ਇੰਸਪੈਕਟਰ, ਸਬ-ਇੰਸਪੈਕਟਰ ਸਹਿਤ ਸੈਕੜਿਆਂ ਦੀ ਤਾਦਾਦ ਵਿਚ ਪੁਲਿਸ ਮੁਲਾਜਮ ਤੈਨਾਤ ਕੀਤੇ ਗਏ ਹਨ।
ਇਹ ਵੀ ਪੜ੍ਹੋ Punjab MC Election: 5 ਨਗਰ ਨਿਗਮਾਂ ਤੇ 43 ਕੋਂਸਲਾਂ ਲਈ ਵੋਟਾਂ ਪੈਣੀਆਂ ਸ਼ੁਰੂ
ਪੁਲਿਸ ਵੱਲੋਂ ਲਗਾਤਾਰ ਅਨਾਉਂਸਮੈਂਟ ਕਰਕੇ ਵਾਰਡ ਤੋਂ ਬਾਹਰਲੇ ਬੰਦਿਆਂ ਨੂੰ ਇੱਥੋਂ ਜਾਣ ਲਈ ਕਿਹਾ ਜਾ ਰਿਹਾ। ਇਸਤੋਂ ਇਲਾਵਾ ਥਾਂ-ਥਾਂ ਨਾਕੇਬੰਦੀ ਵੀ ਕੀਤੀ ਗਈ ਹੈ ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਚੋਣ ਪ੍ਰੀਕ੍ਰਿਆ ਵਿਚ ਖਲਲ ਨਾ ਪਾ ਸਕੇ। ਵੱਡੀ ਗੱਲ ਇਹ ਵੀ ਹੈ ਕਿ ਹਲਕੇ ਦੇ ਵਾਸੀ ਅਤੇ ਬਠਿੰਡਾ ਸ਼ਹਿਰੀ ਹਲਕੇ ਵਿਧਾਇਕ ਜਗਰੂਪ ਸਿੰਘ ਗਿੱਲ ਵੀ ਆਪਣੀ ਪੂਰੀ ਟੀਮ ਸਹਿਤ ਇੱਥੇ ਡਟੇ ਹੋਏ ਹਨ। ਉਨ੍ਹਾਂ ਸਪੱਸ਼ਟ ਐਲਾਨ ਕੀਤਾ ਕਿ ਹੈ ਕਿ ਉਹ ਆਪਣੈ ਇਲਾਕੇ ਵਿਚ ਸ਼ਾਂਤੀ ਭੰਗ ਨਹੀਂ ਹੋਣ ਦੇਣੇਗੇ। ਦੂਜੇ ਪਾਸੇ ਇਸ ਚੋਣ ਲਈ ਸਿਰਧੜ ਦੀ ਬਾਜ਼ੀ ਲਗਾਏ ਬੈਠੇ ਮਹਿਤਾ ਪ੍ਰਵਾਰ ਵੱਲੋਂ ਆਪਣੇ ਪੁੱਤਰ ਪਦਮਜੀਤ ਮਹਿਤਾ ਦੇ ਰਾਹੀਂ ਪਹਿਲੀ ਵਾਰ ਸਿੱਧੀ ਸਿਆਸਤ ਵਿਚ ਪੈਰ ਧਰਿਆ ਗਿਆ ਹੈ। ਇੱਥੇ ਇਹ ਵੀ ਦਸਣਾ ਬਣਦਾ ਹੈ ਕਿ 48 ਨੰਬਰ ਵਾਰਡ ਵਿਚ ਮੌਜੂਦਾ ਵਿਧਾਇਕ ਵਲੋਂ ਹੀ ਅਸਤੀਫ਼ਾ ਦੇਣ ਕਾਰਨ ਹੀ ਇਹ ਉਪ ਚੋਣ ਹੋਣ ਜਾ ਰਹੀ ਹੈ।
ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK