Site icon Punjabi Khabarsaar

ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਦੇ ਵਿਹੜੇ ’ਚ ‘ਯੁਵਾ ਸਾਹਿਤੀ’ ਪ੍ਰੋਗਰਾਮ 9 ਦਸੰਬਰ ਨੂੰ

ਚੰਡੀਗੜ੍ਹ, 7 ਦਸੰਬਰ: ਭਾਰਤੀ ਸਾਹਿਤ ਅਕਾਦਮੀ ਦਿੱਲੀ ਵੱਲੋਂ ਪੰਜਾਬ ਕਲਾ ਪਰਿਸ਼ਦ ਚੰਡੀਗੜ੍ਹ ਦੇ ਸਹਿਯੋਗ ਨਾਲ ‘ਯੁਵਾ ਸਾਹਿਤੀ’ ਸਿਰਲੇਖ ਅਧੀਨ 9 ਦਸੰਬਰ 2024 ਨੂੰ ਸਵੇਰੇ 11 ਵਜੇ ਕਲਾ ਪਰਿਸ਼ਦ ਸੈਕਟਰ 16 ਚੰਡੀਗੜ੍ਹ ਦੇ ਹਾਲ ਵਿਚ ਪੰਜਾਬੀ ਕਵਿਤਾ ਅਤੇ ਕਹਾਣੀ ਪਾਠ ਕਰਵਾਇਆ ਜਾ ਰਿਹਾ ਹੈ। ਕਵਿਤਾ ਵਿਚ ਨੌਜਵਾਨ ਸ਼ਾਇਰ ਸੰਦੀਪ ਸਿੰਘ ਤੇ ਸ਼ਾਇਰਾ ਜਸਲੀਨ ਆਪਣੀਆਂ ਕਵਿਤਾਵਾਂ ਦਾ ਪਾਠ ਕਰਨਗੇ।

ਇਹ ਵੀ ਪੜ੍ਹੋ ਮੰਦਭਾਗੀ ਖ਼ਬਰ: ਟਰਾਲੇ ’ਚ ਕਾਰ ਵੱਜਣ ਕਾਰਨ Punjab Police ਦੇ SHO ਦੀ ਹੋਈ ਮੌ+ਤ

ਕਹਾਣੀ ਭਾਗ ਵਿਚ ਨੌਜਵਾਨ ਕਹਾਣੀਕਾਰ ਗੁਰਮੀਤ ਆਰਿਫ ਤੇ ਉਭਰਦੀ ਸ਼ਾਇਰਾ ਰੇਮਨ ਆਪਣੀਆਂ ਕਹਾਣੀਆਂ ਦਾ ਪਾਠ ਕਰਨਗੇ। ਇਸ ਸਮਾਗਮ ਦੇ ਕੁਆਰਡੀਨੇਟਰ ਡਾ. ਅਮਰਜੀਤ ਸਿੰਘ ਹੋਣਗੇ।ਭਾਰਤੀ ਸਾਹਿਤ ਅਕਾਦਮੀ ਦਿੱਲੀ ਵਿੱਚ ਪੰਜਾਬੀ ਦੇ ਸਲਾਹਕਾਰ ਬੋਰਡ ਦੇ ਕਨਵੀਨਰ ਉੱਘੇ ਵਿਦਵਾਨ ਡਾ. ਰਵੇਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਭਾਰਤੀ ਸਾਹਿਤ ਅਕਾਦਮੀ ਵੱਲੋਂ ਵੱਖ ਵੱਖ ਵਰਗਾਂ ਲਈ ਕਈ ਸਮਾਗਮ ਉਲੀਕੇ ਜਾਂਦੇ ਹਨ,

ਇਹ ਵੀ ਪੜ੍ਹੋ ਕੇਂਦਰੀ ਯੂਨੀਵਰਸਿਟੀ ਵਿਖੇ ਆਯੋਜਿਤ ਤਿੰਨ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਵਿੱਚ ਅੱਠ ਦੇਸ਼ਾਂ ਦੇ 300 ਤੋਂ ਵੱਧ ਵਿਗਿਆਨੀਆਂ ਅਤੇ ਖੋਜਾਰਥੀਆਂ ਨੇ ਭਾਗ ਲਿਆ

ਜਿਨ੍ਹਾਂ ਵਿਚ ਯੁਵਾ ਸਾਹਿਤੀ, ਨਾਰੀ ਚੇਤਨਾ, ਗ੍ਰਾਮਾ ਲੋਕ, ਕਵੀ ਸੰਧੀ, ਕਥਾ ਸੰਧੀ, ਦਲਿਤ ਚੇਤਨਾ, ਬੁੱਕ ਡਿਸਕਸ਼ਨਜ਼, ਮੇਰੇ ਝਰੋਖੇ ’ਚੋਂ,ਲੇਖਕ ਜਨਮ ਸ਼ਤਾਬਦੀ ਦਿਵਸ, ਬੇਬਲਾਈਨ, ਸੰਵਾਦ, ਪੁਸਤਕਾਇਨ ਆਦਿ ਹਨ। ਉਹਨਾਂ ਅੱਗੇ ਜੋੜਿਆ ਕਿ ਪੰਜਾਬ ਵਿਚ ਵੱਡੀ ਗਿਣਤੀ ਵਿਚ ਇਸ ਤਰ੍ਹਾਂ ਦੇ ਸਮਾਗਮ ਕਰਵਾਏ ਜਾ ਚੁੱਕੇ ਹਨ ਅਤੇ ਭਵਿੱਖ ਵਿਚ ਵੀ ਵੱਖ ਵੱਖ ਸੰਸਥਾਵਾਂ ਦਾ ਸਹਿਯੋਗ ਲੈ ਕੇ ਇਹ ਕਾਰਜ ਕੀਤੇ ਜਾਂਦੇ ਰਹਿਣਗੇ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ

https://chat.whatsapp.com/EK1btmLAghfLjBaUyZMcLK

 

Exit mobile version