ਤਰਨਤਾਰਨ, 16 ਸਤੰਬਰ: ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੇ 14 ਸਤੰਬਰ ਦੀ ਰਾਤ ਪਾਕਿਸਤਾਨ ਨਾਲ ਲੱਗਦੇ ਸਰਹੱਦੀ ਪਿੰਡ ਢੰਡੀਵਾਲ ਦੀ ਹੱਦ ਕੋਲ ਦੋ ਪੁਲਿਸ ਮੁਲਾਜਮਾਂ ਕੋਲ ਆਮ ਲੋਕਾਂ ਦੀ ਹਾਜ਼ਰੀ ’ਚ ਬੀਐਸਐਫ਼ ਦੁਆਰਾ ਬਰਾਮਦ ਕਰਵਾਈ ਦੋ ਕਿਲੋ ਹੈਰੋਇਨ ਦੇ ਮਾਮਲੇ ਦੀ ਜੂਡੀਸ਼ੀਅਲ ਇੰਨਕੁਆਰੀ ਮੰਗੀ ਹੈ।
ਸਿੱਧੂ ਫਾਊਂਡੇਸ਼ਨ ਵੱਲੋਂ ਏਅਰਪੋਰਟ ਰੋਡ ਉਤੇ ਸਫ਼ਾਈ ਮੁਹਿੰਮ ਚਲਾਈ
ਅੱਜ ਕੀਤੀ ਇੱਕ ਪ੍ਰੈਸ ਕਾਨਫਰੰਸ ਵਿਚ ਪ੍ਰੋ ਵਲਟੋਹਾ ਨੇ ਪੁਲਿਸ ਦੇ ਉਚ ਅਧਿਕਾਰੀਆਂ ਵਲੋਂ ਇਸ ਹੈਰੋਇਨ ਬਰਾਮਦਗੀ ਦੇ ਵਿਚ ਕੀਤੇ ਦਾਅਵਿਆਂ ਨੂੰ ਵੀ ਝੂਠਲਾਉਂਦਿਆਂ ਕਿਹਾ ਕਿ ਜਲੰਧਰ ਪੁਲਿਸ ਦੇ ਥਾਣਾ ਗੁਰਾਇਆ ਦੇ ਸਬੰਧਤ ਪੁਲਿਸ ਮੁਲਾਜਮਾਂ ਦਾ ਇਸ ਕੇਸ ਨਾਲ ਕੋਈ ਲੈਣਾ ਦੇਣਾ ਨਹੀਂ ਸੀ ਤੇ ਉਹ ਸ਼ੱਕੀ ਹਾਲਾਤਾਂ ਵਿਚ ਰਾਤ ਨੂੰ ਹੈਰੋਇਨ ਲੈ ਕੇ ਆਉਂਦੇ ਹਨ, ਜਿਸਨੂੰ ਉਹ ਕਾਰ ਦੇ ਬੋਰਨਟ ਵਿਚ ਲੁਕੋ ਲੈਂਦੇ ਹਨ। ਜਿਸਨੂੰ ਪਿੰਡ ਦੇ ਲੋਕਾਂ ਨੇ ਸ਼ੱਕ ਪੈਣ ’ਤੇ ਇਸ ਸਰਹੱਦੀ ਪਿੰਡ ਤੋਂ ਥੋੜੀ ਦੂਰ ਜੱਲੋਕੇ ਮੋੜ ਕੋਲ ਬੀਐਸਐਫ਼ ਦੇ ਲੱਗੇ ਨਾਕੇ ’ਤੇ ਸੂਚਨਾ ਦੇ ਕੇ ਉਨਾਂ ਨੂੰ ਰੋਕ ਲੈਂਦੇ ਹਨ।
ਪੰਜਾਬ ਭਾਜਪਾ ਦੇ ਸੀਨੀਅਰ ਆਗੂ ਸੁੱਖਮਿੰਦਰਪਾਲ ਸਿੰਘ ਨੂੰ ਜਾਨੋ ਮਾਰਨ ਦੀ ਧਮਕੀ
ਅਕਾਲੀ ਆਗੂ ਨੇ ਸਵਾਲ ਖ਼ੜੇ ਕਰਦਿਆਂ ਕਿਹਾ ਕਿ ਪੁਲਿਸ ਅਧਿਕਾਰੀ ਵਲੋਂ ਜਿਸ ਨਸ਼ਾ ਤਸਕਰ ਮਲਕੀਤ ਕਾਲੀ ਦੇ ਇੰਕਸਾਫ਼ ’ਤੇ ਇਹ ਹੈਰੋਇਨ ਬਰਾਮਦ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ 9 ਸਤੰਬਰ ਤੋਂ ਪੁਲਿਸ ਦੀ ਹਿਰਾਸਤ ਵਿਚ ਹੈ। ਇਸਤੋਂ ਇਲਾਵਾ ਹੈਰੋਇਨ ਬਰਾਮਦਗੀ ਸਮੇਂ ਨਾ ਹੀ ਨਸ਼ਾ ਤਸਕਰ, ਨਾ ਹੀ ਲੋਕਲ ਪੁਲਿਸ ਤੇ ਨਾ ਹੀ ਮੌਕੇ ’ਤੇ ਘੇਰੇ ਗਏ ਪੁਲਿਸ ਮੁਲਾਜਮ ਸੀਆਈਏ, ਐਸਟੀਐਫ਼, ਓਕੋ ਜਾਂ ਏਜੀਟੀਐਫ਼ ਆਦਿ ਬ੍ਰਾਂਚ ਨਾਲ ਸਬੰਧਤ ਹਨ, ਜਿਸਦੇ ਚੱਲਦੇ ਰਾਤ ਦੇ ਸਮੇਂ ਸ਼ੱਕੀ ਹਾਲਾਤਾਂ ਵਿਚ ਸਿਰਫ਼ ਆਮ ਦੋ ਪੁਲਿਸ ਮੁਲਾਜਮਾਂ ਦਾ ਉਸ ਥਾਂ ਤੋਂ ਹੈਰੋਇਨ ਲੈ ਕੇ ਆਉਣਾ, ਜਿਸ ਜਗ੍ਹਾਂ ਤੋਂ ਕੁੱਝ ਦਿਨ ਪਹਿਲਾਂ ਤਸਕਰ ਕਾਲੀ ਦੀ ਹਾਜ਼ਰੀ ਵਿਚ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਗਈ ਸੀ।
ਅਕਾਲੀ ਦਲ ਤੇ ਭਾਜਪਾ ’ਚ ਹੋਇਆ ਗਠਜੋੜ! ਜਲਦੀ ਹੋਵੇਗਾ ਐਲਾਨ
ਵਿਰਸਾ ਸਿੰਘ ਵਲਟੋਹਾ ਨੇ ਸ਼ੱਕ ਜ਼ਾਹਰ ਕੀਤਾ ਕਿ ਜਿਸ ਦਿਨ ਤਸਕਰ ਕਾਲੀ ਦੀ ਹਾਜ਼ਰੀ ਵਿਚ ਇਹ ਵੱਡੀ ਖੇਪ ਬਰਾਮਦ ਹੋਈ ਸੀ, ਉਸ ਦਿਨ ਹੀ ਸਬੰਧਤ ਪੁਲਿਸ ਮੁਲਾਜਮਾਂ ਨੇ ਖੁਦ ਜਾਂ ਵੱਡੇ ਅਧਿਕਾਰੀਆਂ ਦੇ ਇਸ਼ਾਰੇ ’ਤੇ ਇਹ ਦੋ ਕਿਲੋ ਹੈਰੋਇਨ ਆਸੇ-ਪਾਸੇ ਰੱਖ ਦਿੱਤੀ ਹੋਵੇ ਤੇ ਹੁਣ ਉਸਨੂੰ ਲੈਣ ਆਏ ਹੋਣ। ਵਲਟੋਹਾ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਭਗਵੰਤ ਮਾਨ ਸਹਿਤ ਡੀਜੀਪੀ ਗੌਰਵ ਯਾਦਵ ਕੋਲੋਂ ਵੀ ਜਵਾਬ ਮੰਗਿਆ ਹੈ ਕਿ ਉਹ ਪੰਜਾਬ ਦੇ ਲੋਕਾਂ ਨੂੰ ਸਥਿਤੀ ਸਪੱਸ਼ਟ ਕਰਨ ਕਿਉਂਕਿ ਅਜਿਹਾ ਨਾ ਕਰਨ ਦੀ ਹਾਲਾਤ ਵਿਚ ਲੋਕਾਂ ਨੇ ਮੰਨ ਲੈਣਾ ਹੈ ਕਿ ਹਾਲੇ ਵੀ ਕਈ ਹੋਰ ਰਾਜਜੀਤ ਪੰਜਾਬ ਪੁਲਿਸ ਵਿਚ ਕੰਮ ਕਰ ਰਹੇ ਹਨ।
Share the post "ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਪੁਲਿਸ ਮੁਲਾਜਮਾਂ ਕੋਲ ਬਰਾਮਦ ਦੋ ਕਿਲੋਂ ਹੈਰੋਇਨ ਦੀ ਜੂਡੀਸ਼ੀਅਲ ਜਾਂਚ ਮੰਗੀ"