Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਚੰਡੀਗੜ੍ਹ

ਅਕਾਲੀ ਦਲ ਨੇ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਫੇਲ੍ਹ ਹੋਣ ’ਤੇ ਭਗਵੰਤ ਮਾਨ ਤੋਂ ਅਸਤੀਫਾ ਮੰਗਿਆ

9 Views

ਸਰਹਾਲੀ ਪੁਲਿਸ ਥਾਣੇ ’ਤੇ ਆਰ ਪੀ ਜੀ ਹਮਲਾ ਪੁਲਿਸ ਫੋਰਸ ਦਾ ਮਨੋਬਲ ਡੇਗਣ ਤੇ ਚੁਣੌਤੀ ਦੇਣ ਦਾ ਯਤਨ : ਡਾ. ਚੀਮਾ
ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 10 ਦਸੰਬਰ : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਸ੍ਰੀ ਭਗਵੰਤ ਮਾਨ ਤੋਂ ਮੁੱਖ ਮੰਤਰੀ ਵਜੋਂ ਅਸਤੀਫਾ ਮੰਗਿਆ ਕਿਉਂਕਿ ਉਹਨਾਂ ਦੀ ਅਗਵਾਈ ਵਾਲੀ ਆਪ ਸਰਕਾਰ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ ਜਦੋਂ ਕਿ ਪਾਰਟੀ ਨੇ ਤਰਨਤਾਰਨ ਦੇ ਸਰਹਾਲੀ ਪੁਲਿਸ ਥਾਣੇ ’ਤੇ ਆਰ ਪੀ ਜੀ ਹਮਲੇ ਨੂੰ ਪੁਲਿਸ ਫੋਰਸ ਦਾ ਮਨੋਬਲ ਡੇਗਣ ਤੇ ਉਸਨੂੰ ਚੁਣੌਤੀ ਦੇਣ ਦਾ ਯਤਨ ਕਰਾਰ ਦਿੱਤਾ ਹੈ।ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸਾਬਕਾ ਮੰਤਰੀ ਤੇ ਅਕਾਲੀ ਦਲ ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਅੱਜ ਦੇ ਹਮਲੇ ਤੋਂ ਪੰਜਾਬੀ ਹੱਕੇ ਬੱਕੇ ਹਨ। ਉਹਨਾਂ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਅਜਿਹਾ ਪਹਿਲੀਵਾਰ ਹੋ ਰਿਹਾ ਹੈ ਜਦੋਂ ਸ੍ਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ 8 ਮਹੀਨਿਆਂ ਦੇ ਕਾਰਜਕਾਲ ਵਿਚ ਲਗਾਤਾਰ ਆਰ ਪੀ ਜੀ ਹਮਲੇ ਪੁਲਿਸ ਠਿਕਾਣਿਆਂ ’ਤੇ ਹੋ ਰਹੇ ਹਨ। ਉਹਨਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਕਾਇਮ ਰੱਖਣ ਵਿਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਡਾ. ਚੀਮਾ ਨੇ ਕਿਹਾ ਕਿ ਪਿਛਲੇ 8 ਮਹੀਨਿਆਂ ਦੌਰਾਨ ਪੰਜਾਬੀਆਂ ਨੇ ਵੇਖਿਆ ਹੈ ਕਿ ਗਾਇਕ ਸਿੱਧੂ ਮੂਸੇਵਾਲਾ ਸਮੇਤ ਕਿੰਨੇ ਹੀ ਕਤਲ ਹੋਏ ਹਨ। ਉਹਨਾਂ ਕਿਹਾ ਕਿ ਨਕੋਦਰ ਦੀ ਘਟਨਾ ਇਸ ਗੱਲ ਦੀ ਸਪਸ਼ਟ ਉਦਾਹਰਣ ਹੈ ਕਿ ਕਿਵੇਂ ਵਪਾਰੀਆਂ ਤੇ ਉਦਯੋਗਪਤੀਆਂ ਨੂੰ ਗੈਂਗਸਟਰਾਂ ਤੋਂ ਫਿਰੌਤੀਆਂ ਲਈ ਫੋਨ ਆ ਰਹੇ ਹਨ ਅਤੇ ਜਦੋਂ ਫਿਰੌਤੀ ਨਹੀਂ ਦਿੱਤੀ ਜਾਂਦੀ ਤਾਂ ਉਹਨਾਂ ਦਾ ਕਤਲ ਕਰ ਦਿੱਤਾ ਜਾਂਦਾਹੈ ਜਿਵੇਂ ਕਿ ਨਕੋਦਰ ਤੇ ਤਰਨਤਾਰਨ ਵਿਚ ਕਪੜਾ ਵਪਾਰੀ ਦਾ ਕੀਤਾ ਗਿਆ।ਉਹਨਾਂ ਕਿਹਾ ਕਿ ਇਕੱਲੇ ਲੁਧਿਆਣਾ ਵਿਚ ਪੁਲਿਸ ਨੇ 55 ਮਾਮਲੇ ਦਰਜ ਕੀਤੇ ਹਨ ਜਿਹਨਾਂ ਵਿਚ ਉਦਯੋਗਪਤੀਆਂ ਤੇ ਵਪਾਰੀਆਂ ਨੂੰ ਫਿਰੌਤੀਆਂ ਲਈ ਫੋਨ ਆਏ ਹਨ। ਉਹਨਾਂ ਕਿਹਾ ਕਿ ਇਸ ਨਾਲ ਸਹਿਜੇ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸੂਬੇ ਦੇ ਸਭ ਤੋਂ ਵੱਡੇ ਸ਼ਹਿਰ ਵਿਚ ਜੇਕਰ ਦਰਜ ਮਾਮਲਿਆਂ ਦੀ ਗਿਣਤੀਇੰਨੀ ਹੈ ਤਾਂ ਫਿਰ ਜਿਹੜੇ ਮਾਮਲੇ ਪੁਲਿਸ ਨੂੰ ਦੱਸੇ ਹੀ ਨਹੀਂ ਗਏ, ਉਹਨਾਂ ਦੀ ਗਿਣਤੀ ਕਿੰਨੀ ਹੋ ਸਕਦੀ ਹੈ । ਉਹਨਾਂ ਕਿਹਾ ਕਿ ਵਪਾਰੀਆਂ ਤੇ ਉਦਯੋਗਪਤੀਆਂ ਸਮੇਤ ਲੋਕ ਦਹਿਸ਼ਤ ਦੇ ਸਾਏ ਵਿਚ ਰਹੇ ਹਨ ਤੇ ਪੰਜਾਬ ਵਿਚ ਵਪਾਰ ਕਰਨਤੋਂ ਟਾਲਾ ਵੱਟਦਿਆਂ ਪੰਜਾਬ ਤੋਂ ਬਾਹਰ ਜਾ ਰਹੇ ਹਨ ਕਿਉਂਕਿ ਸੂਬੇ ਵਿਚ ਮਾਹੌਲ ਦਹਿਸ਼ਤ ਵਾਲਾ ਹੈ।ਅਕਾਲੀ ਆਗੂ ਨੇ ਕਿਹਾਕਿ ਬਜਾਏ ਲੋਕਾਂ ਨੂੰ ਹੋਰ ਮੂਰਖ ਬਣਾਉਣ ਦੇ ਸ੍ਰੀ ਭਗਵੰਤ ਮਾਨ ਨੂੰ ਤੁਰੰਤ ਮੁੱਖ ਮੰਤਰੀ ਵਜੋਂ ਅਸਤੀਫਾ ਦੇਣਾ ਚਾਹੀਦਾ ਹੈ ਕਿਉਂਕਿ ਉਹ ਸੂਬਾ ਚਲਾਉਣ ਵਿਚ ਪੂਰੀ ਤਰ੍ਹਾਂ ਫੇਲ੍ਹ ਹੋਏ ਹਨ ਅਤੇ ਲੋਕ ਹੁਣ ਉਹਨਾਂ ਦੀਆਂ ਗੱਲ ’ਤੇ ਹੋਰ ਵਿਸ਼ਵਾਸ ਨਹੀਂ ਕਰਨਗੇ।

Related posts

ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਜਾਵੇਗਾ ਐਚ.ਐਫ. ਗਾਵਾਂ ਦੇ ਦੁੱਧ ਉਤਪਾਦਨ ਸਮਰੱਥਾ ਸਬੰਧੀ 5.31 ਕਰੋੜ ਰੁਪਏ ਦਾ ਪ੍ਰੋਜੈਕਟ

punjabusernewssite

ਮੁਲਾਜ਼ਮਾਂ ਲਈ ਵੱਡੀ ਖਬਰ : ਮੁੱਖ ਮੰਤਰੀ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਬਾਰੇ ਵਿਚਾਰ ਕਰਨ ਦਾ ਐਲਾਨ

punjabusernewssite

ਰਾਜਪਾਲ ਨੇ ਮੁੱਖ ਮੰਤਰੀ ਨੂੰ ਜਵਾਬੀ ਪੱਤਰ ਲਿਖਕੇ ਕੀਤੇ ਵੱਡੇ ਖ਼ੁਲਾਸੇ

punjabusernewssite