ਬਿਕਰਮ ਸਿੰਘ ਮਜੀਠੀਆ ਨੇ ਮਾਮਲੇ ਦੀ ਸੀ ਬੀ ਆਈ ਤੋਂ ਨਿਰਪੱਖ ਜਾਂਚ ਕਰਵਾਉਣ ਲਈ ਹਾਈ ਕੋਰਟ ਕੋਲ ਪਹੁੰਚ ਕਰਨ ਦਾ ਕੀਤਾ ਐਲਾਨ
ਚੰਡੀਗੜ੍ਹ, 29 ਸਤੰਬਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਪ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਤੇ ਉਹਨਾਂ ਦੇ ਜੀਜਾ ਨਿਸ਼ਾਨ ਸਿੰਘ ਦੀ ਤਰਨ ਤਾਰਨ ਵਿਚ ਵੱਡੀ ਪੱਧਰ ’ਤੇ ਗੈਰ ਕਾਨੂੰਨੀ ਮਾਇਨਿੰਗ ਨੂੰ ਬੇਨਕਾਬ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿਚ ਪਾਰਟੀ ਨੇ ਐਲਾਨ ਕੀਤਾ ਕਿ ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲ ਪਹੁੰਚ ਕਰ ਕੇ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਏ ਜਾਣ ਦੀ ਮੰਗ ਕਰੇਗੀ ਅਤੇ ਪਾਰਟੀ ਨੇ ਆਪ ਸਰਕਾਰ ਵੱਲੋਂ ਇਕ ਚੰਗੇ ਅਫਸਰ ਦਾ ਤਬਾਦਲਾ ਕਰਨ ਦੀ ਨਿਖੇਧੀ ਕੀਤੀ।
ਪੰਜਾਬ ਸਰਕਾਰ ਵਿਰੁਧ ਬਠਿੰਡਾ ’ਚ ਇਕਜੁਟ ਨਜਰ ਆਈ ਕਾਂਗਰਸ, ਦਿੱਤਾ ਵਿਸਾਲ ਧਰਨਾ
ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਜਸਵਿੰਦਰ ਕੌਰ ਜਿਸਦੀ ਜ਼ਮੀਨ ’ਤੇ ਵੱਡੀ ਪੱਧਰ ’ਤੇ ਗੈਰ ਕਾਨੂੰਨੀ ਮਾਇਨਿੰਗ ਕੀਤੀ ਗਈ, ਦੇ ਨਾਲ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਜੁੰਡਲੀ ਰਾਤ ਸ਼ੁਰੂ ਹੋਣ ’ਤੇ ਗੈਰ ਕਾਨੂੰਨੀ ਮਾਇਨਿੰਗ ਸ਼ੁਰੂ ਕਰਦੀ ਹੈ ਜੋ ਸਵੇਰ ਹੋਣ ਤੱਕ ਜਾਰੀ ਰਹਿੰਦੀ ਹੈ। ਉਹਨਾਂ ਦੋਸ ਲਗਾਇਆ ਕਿ ਵਿਧਾਇਕ ਲਾਲਪੁਰਾ ਆਪ ਗੈਰ ਕਾਨੂੰਨੀ ਮਾਇਨਿੰਗ ਵਾਸਤੇ ਜਾਣ ਵਾਲੇ ਮਸ਼ੀਨਾਂ ਤੇ ਵਾਹਨਾਂ ਦੇ ਕਾਫਲੇ ਦੀ ਅਗਵਾਈ ਕਰਦੇ ਹਨ ਜਦੋਂ ਕਿ ਕਾਫਲੇ ਦੇ ਅਖੀਰ ਵਿਚ ਉਹਨਾਂ ਦਾ ਸੁਰੱਖਿਆ ਵਾਹਨ ਚਲਦਾ ਹੈ।
ਮਨਪ੍ਰੀਤ ਬਾਦਲ ਨੇ ਮੁੜ ਮੰਗੀ ਅਗਾਊਂ ਜਮਾਨਤ, 4 ਅਕਤੂਬਰ ਨੂੰ ਹੋਵੇਗੀ ਸੁਣਵਾਈ
ਉਹਨਾਂ ਕਿਹਾ ਕਿ ਸੀ ਆਈ ਏ ਦੀ ਟੀਮ ਨੇ ਗੈਰ ਕਾਨੂੰਨੀ ਮਾਇਨਿੰਗ ਵਾਲੀ ਥਾਂ ’ਤੇ ਛਾਪੇਮਾਰੀ ਇਸ ਕਰ ਕੇ ਕੀਤੀ ਕਿਉਂਕਿ ਸਥਾਨਕ ਪੁਲਿਸ ਆਪ ਵਿਧਾਇਕ ਤੇ ਉਸਦੀ ਟੀਮ ਨਾਲ ਰਲੀ ਹੋਈ ਸੀ। ਉਹਨਾਂ ਕਿਹਾ ਕਿ ਜਿਹੜੇ ਵਾਹਨ ਗੈਰ ਕਾਨੂੰਨੀ ਮਾਇਨਿੰਗ ਵਿਚ ਵਰਤੇ ਗਏ, ਉਹਨਾਂ ਦੇ ਨੰਬਰ ਵੀ ਇਹਨਾਂ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਦਰਜ ਐਫ ਆਈ ਆਰ ਵਿਚ ਸ਼ਾਮਲ ਹਨ। ਉਹਨਾਂ ਕਿਹਾ ਕਿ ਪਿੰਡ ਬਿਹਾਰੀਪੁਰ ਵਿਚ ਜ਼ਮੀਨ ਦੀ ਇਸ ਗਿਰੋਹ ਨੇ ਗੈਰ ਕਾਨੂੰਨੀ ਵਰਤੋਂ ਕੀਤੀ ਤੇ ਉਥੋਂ ਵੱਡੀ ਮਾਤਰਾ ਵਿਚ ਰੇਤਾ ਕੱਢਿਆ। ਉਹਨਾਂ ਇਹ ਵੀ ਦੱਸਿਆ ਕਿ ਮਾਇਨਿੰਗ ਇੰਸਪੈਕਟਰ ਨੇ ਨਿਸ਼ਾਨ ਸਿੰਘ ਤੇ ਉਹਨਾਂ ਦੀ ਟੀਮ ਵੱਲੋਂ ਵਰਤੀ ਜਾ ਰਹੀ ਮਸ਼ੀਨਰੀ 7 ਅਗਸਤ 2023 ਨੂੰ ਜ਼ਬਤ ਕਰ ਲਈਸੀ ਜੋ ਬਾਅਦ ਵਿਚ ਸਰਕਾਰ ਦੇ ਦਬਾਅ ਹੇਠ ਛੱਡ ਦਿੱਤੀ ਗਈ।
ਮੁੱਖ ਸਕੱਤਰ ਨੇ ਨਸ਼ਿਆਂ ਦੀ ਰੋਕਥਾਮ ਲਈ ਸਬੰਧਤ ਧਿਰਾਂ ਨੂੰ ਨਤੀਜਾਮੁਖੀ ਕੰਮ ਕਰਨ ਲਈ ਆਖਿਆ
ਅਕਾਲੀ ਆਗੂ ਨੇ ਕਿਹਾ ਕਿ ਤਰਨ ਤਾਰਨ ਵਿਚ ਸਾਰੀ ਪੁਲਿਸ ਫੋਰਸ ਨੇ ਜ਼ਿਲ੍ਹਾ ਛੱਡਣ ਵੇਲੇ ਅਫਸਰ ਗੁਰਮੀਤ ਸਿੰਘ ਚੌਹਾਨ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਹੈ। ਉਹਨਾਂ ਕਿਹਾ ਕਿ ਇਸ ਅਫਸਰ ਨੇ ਗੈਂਗਸਟਰਾ ਦੇ ਗਿਰੋਹਾਂ ਨੂੰ ਸਿੱਧਾ ਹੱਥ ਪਾਇਆ ਤੇ ਇਸ ਦਲੇਰੀ ਕਾਰਨ ਹੀ ਮੌਜੂਦਾ ਡੀ ਜੀ ਪੀ ਗੌਰਵ ਯਾਦਵ ਇਸਦੀ ਸੁਰੱਖਿਆ ਵਧਾਉਣ ਲਈ ਮਜਬੂਰ ਹੋਏ। ਉਹਨਾਂ ਕਿਹਾ ਕਿ ਅਜਿਹੇ ਚੰਗੇ ਅਫਸਰ ਨੂੰ ਭ੍ਰਿਸ਼ਟ ਆਪ ਆਗੂਆਂ ਦੀ ਖਾਤਰ ਬਲੀ ਦਾ ਬੱਕਰਾ ਕਿਵੇਂ ਬਣਾਇਆ ਜਾ ਸਕਦਾ ਹੈ?ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਲੀ ਦਲ ਦੇ ਲੀਗਲ ਵਿੰਗ ਦੇ ਮੁਖੀ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਵੀ ਹਾਜ਼ਰ ਸਨ।
Share the post "ਅਕਾਲੀ ਦਲ ਨੇ ਆਪ ਵਿਧਾਇਕ ਤੇ ਉਸਦੇ ਰਿਸ਼ਤੇਦਾਰ ਉਪਰ ਤਰਨ ਤਾਰਨ ’ਚ ਗੈਰ ਕਾਨੂੰਨੀ ਮਾਇਨਿੰਗ ਵਿਚ ਸ਼ਮੂਲੀਅਤ ਦੇ ਲਗਾਏ ਦੋਸ਼"