ਸੁਖਜਿੰਦਰ ਮਾਨ
ਬਠਿੰਡਾ, 9 ਦਸੰਬਰ: ਨਜਦੀਕੀ ਪਿੰਡ ਪੱਕਾ ਕਲਾਂ ਵਿਖੇ ਆਮ ਆਦਮੀ ਪਾਰਟੀ ਵਲੋਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਦੇਣ ਦੀ ਦਿੱਤੀ ਗਰੰਟੀ ਬਾਰੇ ਜਾਣਕਾਰੀ ਦੇਣ ਲਈ ਰਚਾਏ ਜਨ ਸੰਵਾਦ ਪ੍ਰੋਗਰਮ ਵਿਚ ਵਿਸ਼ੇਸ ਤੌਰ ’ਤੇ ਪੁੱਜੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ‘‘ ਆਪ ਦੀਆਂ ਗਰੰਟੀਆਂ ਨੇ ਪੰਜਾਬ ਦੇ ਲੋਕਾਂ ਨਾਲ ਝੂਠੇ ਵਾਅਦੇ ਕਰਨ ਵਾਲਿਆਂ ਦੀ ਨੀਂਦ ਹਰਾਮ ਕਰ ਦਿਤੀ ਹੈ। ’’ ਉਹਨਾ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ’ਤੇ ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਸਿੱਖਿਆ, ਸਿਹਤ ਸਹੂਲਤਾਂ ਅਤੇ ਰੋਜਗਾਰ ਦੇਣ ਲਈ ਵਚਨਬੱਧ ਹੈ।ਵਿਧਾਇਕ ਚੀਮਾ ਨੇ ਕਿਹਾ ਕਿ ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਦੇ ਲੋਕਾਂ ਨੂੰ ਪਹਿਲੀ ਗਰੰਟੀ ਬਿਜਲੀ ਦੀ ਦਿੱਤੀ ਸੀ ਤਾਂ ਪੰਜਾਬ ਵਿੱਚ ਰਾਜ ਕਰਦੀ ਕਾਂਗਰਸ ਪਾਰਟੀ ਵੱਲੋਂ ਕੁੱਝ ਦਿਨਾਂ ਬਾਅਦ ਹੀ ਬਿਜਲੀ ਸਸਤੀ ਕਰਨ ਅਤੇ ਪੁਰਾਣੇ ਖੜ੍ਹੇ ਬਿਜਲੀ ਦੇ ਬਕਾਏ ਮੁਆਫ ਕਰਨ ਦਾ ਐਲਾਨ ਕਰ ਦਿੱਤਾ ਪਰ ਅੱਜ ਤੱਕ ਕਿਸੇ ਘਰ ਦਾ ਨਾ ਤਾਂ ਪਿਛਲਾ ਬਿਜਲੀ ਦਾ ਬਕਾਇਆ ਮੁਆਫ ਹੋਇਆ ਹੈ ਅਤੇ ਨਾ ਹੀ ਬਿਜਲੀ ਸਸਤੀ ਹੋਈ ਅੱਜ ਵੀ ਲੋਕਾਂ ਨੂੰ ਵੱਡੇ ਵੱਡੇ ਬਿੱਲ ਆ ਰਹੇ ਹਨ। ਉਹਨਾ ਨੇ ਕਿਹਾ ਕਿ ਆਪ ਨੇ ਦੂਜੀ ਗਾਰੰਟੀ ਪੰਜਾਬ ਦੇ ਲੋਕਾਂ ਨੂੰ ਸਿਹਤ ਸਹੂਲਤਾਂ ਦੀ ਦਿੱਤੀ ਹੈ। ਇਸ ਮੌਕੇ ਆਪ ਵਿਧਾਇਕਾ ਬਲਜਿੰਦਰ ਕੌਰ ਨੇ ਕਿਹਾ ਕਿ ਅੱਜ ਤੱਕ ਕਦੇ ਵੀ ਕਿਸੇ ਪਾਰਟੀ ਜਾਂ ਸਰਕਾਰ ਨੇ ਲੋਕਾਂ ਲਈ ਬਣਾਏ ਜਾਣ ਵਾਲੇ ਕਾਨੂੰਨ ਜਾਂ ਪਾਲਿਸਿਆਂ ਬਾਰੇ ਉਹਨਾ ਨਾਲ ਗੱਲਬਾਤ ਨਹੀਂ ਕੀਤੀ ਪਰ ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਹੜੀ ਕਿ ਲੋਕਾਂ ਨੂੰ ਸਰਕਾਰ ਵਿੱਚ ਭਾਈਵਾਲ ਬਣਾ ਰਹੀ ਹੈ ਅਤੇ ਜਿਸ ਅਦਾਰੇ ਲਈ ਸਰਕਾਰ ਵੱਲੋਂ ਕੋਈ ਪਾਲਿਸੀ ਬਣਾਈ ਜਾਵੇਗੀ ਉਸ ਅਦਾਰੇ ਦੇ ਲੋਕ ਉਸ ਪਾਲਿਸੀ ਵਿੱਚ ਹਿਸੇਦਾਰ ਬਣਨਗੇ।
ਆਪ ਦੀਆਂ ਗਾਰੰਟੀਆਂ ਨੇ ਲਾਰੇਬਾਜਾਂ ਦੀ ਨੀਂਦ ਕੀਤੀ ਹਰਾਮ: ਹਰਪਾਲ ਚੀਮਾ
2 Views