ਸੁਖਜਿੰਦਰ ਮਾਨ
ਬਠਿੰਡਾ, 23 ਜਨਵਰੀ: ਇੰਨ੍ਹਾਂ ਵਿਧਾਨ ਸਭਾ ਚੋਣਾਂ ’ਚ ਪ੍ਰਮੁੱਖ ਮੁੱਦਾ ਬਣੇ ਹੋਏ ਬਠਿੰਡਾ ਦੇ ਇਤਿਹਾਸਕ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਮੁਰੰਮਤ ਉਪਰ ਪਿਛਲੇ 14 ਸਾਲਾਂ ਵਿੱਚ 24147.03 ਲੱਖ ਰੁਪਏ ਖਰਚ ਕੀਤੇ ਗਏ, ਜਿਸਨੂੰ ਪਿਛਲੇ ਸਾਲ ਦੇ ਅਖ਼ੀਰ ਵਿਚ 165 ਕਰੋੜ ਰੁਪਏ ਵਿਚ ਵੇਚਿਆ ਗਿਆ ਹੈ। ਸ਼ਹਿਰ ਦੇ ਇੱਕ ਸੂਚਨਾ ਕਾਰਕੂੰਨ ਸੰਜੀਵ ਗੋਇਲ ਦੁਆਰਾ ਪੰਜਾਬ ਸਰਕਾਰ ਕੋਲੋ ਸੂਚਨਾ ਦੇ ਅਧਿਕਾਰ ਤਹਿਤ ਹਾਸਲ ਕੀਤੀ ਜਾਣਕਾਰੀ ਤਹਿਤ 1799.83 ਏਕੜ ਰਕਬੇ ਵਿਚ ਫੈਲੇ ਇਸ ਥਰਮਲ ਪਲਾਂਟ ’ਚ ਬੰਦ ਹੋਣ ਸਮੇਂ 61 ਅਧਿਕਾਰੀਆਂ ਸਹਿਤ 872 ਕਰਮਚਾਰੀਆਂ ਕੰਮ ਕਰ ਰਹੇ ਸਨ, ਜਿੰਨ੍ਹਾਂ ਨੂੰ ਇੱਥੋਂ ਹੋਰਨਾਂ ਥਾਵਾਂ ’ਤੇ ਬਦਲਿਆਂ ਗਿਆ। ਜਿਕਰਯੋਗ ਹੈ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 500 ਸਾਲਾਂ ਜਨਮ ਸਥਾਪਤੀ ਨੂੰ ਸਮਰਪਿਤ ਇਸ ਥਰਮਲ ਪਲਾਂਟ ਦੇ ਚਾਰ ਯੂਨਿਟ ਸਤੰਬਰ 1974 ਤੋਂ ਜਨਵਰੀ 1979 ਤੱਕ ਚਾਲੂ ਕੀਤੇ ਗਏ ਸਨ, ਜਿੰਨ੍ਹਾਂ ਦਾ ਉਤਪਾਦਨ ਪ੍ਰਤੀ ਯੂਨਿਟ 440 ਮੈਗਾਵਾਟ ਸੀ ਪ੍ਰੰਤੂ ਬਾਅਦ ਵਿਚ ਕਰੀਬ 735 ਕਰੋੜ ਰੁਪਏ ਖ਼ਰਚ ਕਰਕੇ ਇਸਦੀ ਨਾ ਸਿਰਫ਼ ਮਿਆਦ ਵਧਾ ਦਿੱਤੀ ਗਈ, ਬਲਕਿ ਦੋ ਯੂਨਿਟਾਂ ਦੀ ਪੈਦਾਵਾਰ ਸਮਰੱਥਾ ਵੀ 110 ਤੋਂ 120 ਕਰ ਦਿੱਤੀ ਗਈ। ਸੰਜੀਵ ਗੋਇਲ ਮਤਾਬਕ ਸਰਕਾਰ ਵਲੋ ਆਰ.ਟੀ.ਆਈ ਮੁਹੱਈਆਂ ਕਰਵਾਈ ਜਾਣਕਾਰੀ ਮੁਤਾਬਕ ਸਾਲ 2003-04 ਤੋਂ ਸਾਲ 2016-17 ਤੱਕ ਬਠਿੰਡਾ ਦੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ ਮੁਰੰਮਤ ‘ਤੇ 14 ਸਾਲਾਂ ਦੌਰਾਨ 24147.03 ਲੱਖ ਰੁਪਏ ਖਰਚ ਕੀਤੇ ਗਏ, ਜਿਸ ਦਾ ਸਾਲ ਅਨੁਸਾਰ ਵੇਰਵਾ ਹੇਠਾਂ ਦਿੱਤਾ ਗਿਆ ਹੈ।
2003-04 1046.99 ਲੱਖ ਰੁਪਏ
2004-05 ਰੁਪਏ 853.36 ਲੱਖ
2005-06 ਰੁਪਏ 808.02 ਲੱਖ
2006-07 ਰੁਪਏ 1249.91 ਲੱਖ
2007-08 1431.34 ਲੱਖ ਰੁਪਏ
2008-09 1803.96 ਲੱਖ ਰੁਪਏ
2009-10 ਰੁਪਏ 2287.76 ਲੱਖ
2010-11 ਰੁਪਏ 1808.67 ਲੱਖ
2011-12 1378.13 ਲੱਖ ਰੁਪਏ
2012-13 1852.85 ਲੱਖ ਰੁਪਏ
2013-14 2664.75 ਲੱਖ ਰੁਪਏ
2014-15 2458.71 ਲੱਖ ਰੁਪਏ
2015-16 ਰੁਪਏ 2711.68 ਲੱਖ
2016-17 ਰੁਪਏ 1790.90 ਲੱਖ
ਇਸਤੋਂ ਇਲਾਵਾ ਇਸ ਥਰਮਲ ਪਲਾਂਟ ਦੀ ਮੁਰੰਮਤ ਉਪਰ ਸਭ ਤੋਂ ਵੱਧ ਪੈਸੇ ਵਿੱਤੀ ਸਾਲ 2015-16 ‘ਚ ਪਹਿਲੇ ਨੰਬਰ ‘ਤੇ ਸਭ ਤੋਂ ਵੱਧ 2711.68 ਲੱਖ ਰੁਪਏ ਖਰਚ ਕੀਤੇ ਗਏ। ਜਦੋਂਕਿ ਦੂਜੇ ਨੰਬਰ ‘ਤੇ ਵਿੱਤੀ ਸਾਲ 2013-14 ‘ਚ 2664.75 ਲੱਖ ਰੁਪਏ ਖਰਚ ਕੀਤੇ ਗਏ।ਇਸੇ ਤਰ੍ਹਾਂ ਤੀਜੇ ਨੰਬਰ ‘ਤੇ ਵਿੱਤੀ ਸਾਲ 2014-15 ‘ਚ 2458.71 ਲੱਖ ਰੁਪਏ ਖਰਚ ਕੀਤੇ ਅਤੇ ਚੌਥੇ ਨੰਬਰ ‘ਤੇ ਵਿੱਤੀ ਸਾਲ 2009-10 ‘ਚ 2287.76 ਲੱਖ ਰੁਪਏ ਖਰਚ ਕੀਤੇ ਗਏ। ਜਦੋਂਕਿ ਪੰਜਵੇਂ ਨੰਬਰ ‘ਤੇ ਵਿੱਤੀ ਸਾਲ 2012-13 ‘ਚ 1852.85 ਲੱਖ ਰੁਪਏ ਖਰਚ ਕੀਤੇ ਗਏ।
Share the post "ਆਰ.ਟੀ.ਆਈ ‘ਚ ਹੋਇਆ ਖੁਲਾਸਾ: ਬਠਿੰਡਾ ਦੇ ਥਰਮਲ ਪਲਾਂਟ ਦੀ ਮੁਰੰਮਤ ‘ਤੇ 14 ਸਾਲਾਂ ‘ਚ 24147.03 ਲੱਖ ਰੁਪਏ"