Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਆਲੂਆਂ ਦੀ ਫਸਲ ’ਤੇ ਕੋਹਰੇ ਦੀ ਮਾਰ

ਰਾਮ ਸਿੰਘ ਕਲਿਆਣ
ਨਥਾਣਾ, 17 ਜਨਵਰੀ: ਪਿਛਲੇ ਕੁੱਝ ਦਿਨਾਂ ਤੋਂ ਪੈ ਰਹੀ ਭਿਆਨਕ ਠੰਢ ਅਤੇ ਕੌਹਰੇ ਕਾਰਨ ਆਲੂ ਉਤਪਾਦਕ ਕਿਸਾਨਾਂ ਵਿੱਚ ਭਾਰੀ ਚਿੰਤਾ ਪਾਈ ਜਾ ਰਹੀ ਹੈ, ਕਿਉਕਿ ਉਨਾਂ ਦੀ ਦੋ ਮਹੀਨਿਆਂ ਦੀ ਘਾਲ ਕਮਾਈ ਉਪਰ ਕੋਹਰਾ ਕੁਦਰਤੀ ਕਹਿਰ ਬਣ ਕੇ ਕਹਿਰ ਢਾਹ ਰਿਹਾ ਹੈ ਅਤੇ ਉਹਨਾਂ ਦੀਆਂ ਆਸਾਂ ਤੇ ਪਾਣੀ ਫੇਰ ਰਿਹਾ ਹੈ। ਆਲੂਆਂ ਦੀ ਫਸਲ ਉੱਪਰ ਕੋਹਰੇ ਦੀ ਮਾਰ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕਲਿਆਣ ਸੁੱਖਾ ਦੇ ਆਲੂ ਉਤਪਾਦਕਾਂ ਫਤਿਹ ਸਿੰਘ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਫਸਲ ਲੱਗਭੱਗ 60 ਦਿਨਾਂ ਦੀ ਹੋ ਚੁੱਕੀ ਹੈ ਤੇ ਹੁਣ ਤੱਕ ਪ੍ਰਤੀ ਏਕੜ 25 ਹਜ਼ਾਰ ਰੁਪਏ ਖਰਚਾ ਆ ਚੁੱਕਿਆ ਹੈ। ਪਰ ਹੁਣ ਕੋਹਰੇ ਕਾਰਨ ਉਨ੍ਹਾਂ ਦੀ ਫਸਲ ਦਾ ਬਹੁਤ ਨੁਕਸਾਨ ਹੋ ਰਿਹਾ ਹੈ ਅਤੇ ਝਾੜ ਬਿਲਕੁਲ ਨਾਮਾਤਰ ਰਹਿਣ ਦੇ ਆਸਾਰ ਹਨ । ਕੋਹਰੇ ਦੀ ਠੰਡ ਕਾਰਨ ਆਲੂਆਂ ਦੀ ਵਲ ਸੁੱਕ ਰਹੀ ਹੈ। ਫਤਿਹ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਪੰਦਰਾਂ ਕਿੱਲੇ ਅਤੇ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੰਜ ਕਿੱਲੇ ਆਲੂ ਬੀਜੇ ਹਨ ਜਿੰਨਾਂ ਦਾ ਕਾਫੀ ਨੁਕਸਾਨ ਹੋ ਚੁੱਕਿਆ ਹੈ। ਪਿੰਡ ਕਲਿਆਣ ਸੁੱਖਾ ਵਿੱਚ ਚਾਰ ਸੌ ਏਕੜ ਦੇ ਕਰੀਬ ਰਕਬੇ ਵਿੱਚ ਆਲੂ ਕਾਸ਼ਤ ਕੀਤੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਤੇ ਪੀੜਤ ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਆਲੂਆਂ ਦੇ ਹੋਏ ਨੁਕਸਾਨ ਦੀ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਯੋਗ ਮੁਆਵਜ਼ਾ ਦਿੱਤਾ ਜਾਵੇ ਤਾਂ ਕਿ ਕਿਸਾਨ ਰਵਾਇਤੀ ਕਣਕ ਦੀ ਫ਼ਸਲ ਚੱਕਰ ਵਿੱਚੋ ਨਿਕਲ ਕੇ ਆਲੂਆਂ ਦੀ ਕਾਸ਼ਤ ਵੱਲ ਆ ਸਕਣ ।

Related posts

ਖੇਤੀ ਨੀਤੀ ਮੋਰਚਾ: ਕਿਸਾਨਾਂ ਵੱਲੋਂ ਚੰਡੀਗੜ੍ਹ ’ਚ ਰੋਸ਼ ਮਾਰਚ ਸ਼ੁਰੂ, ਪੁਲਿਸ ਨੇ ਵੀ ਕੀਤੀਆਂ ਤਿਆਰੀਆਂ

punjabusernewssite

ਕਿਸਾਨ ਜਥੇਬੰਦੀ ਉਗਰਾਹਾ ਵਲੋਂ ਜ਼ਿਲ੍ਹੇ ’ਚ ਵੱਖ ਵੱਖ ਥਾਵਾਂ ‘ਤੇ ਮਨਾਇਆ ਸ਼ਹੀਦੀ ਦਿਹਾੜਾ

punjabusernewssite

ਕਿਸਾਨਾਂ ਨੇ ਘੇਰੀ ਆਪ ਸਰਕਾਰ, ਬਠਿੰਡਾ ’ਚ ਡੀਸੀ ਦਫ਼ਤਰ ਅੱਗੇ ਪਰਾਲੀ ਖਿਲਾਰ ਕੀਤਾ ਰੋਸ਼ ਪ੍ਰਦਰਸ਼ਨ

punjabusernewssite