Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਬਠਿੰਡਾ

ਇੰਜ. ਨਵੀਨ ਕੁਮਾਰ ਬਾਂਸਲ ਬਣੇ ਲਹਿਰਾ ਮੁਹੱਬਤ ਦੇ ਨਵੇਂ ਚੀਫ਼ ਇੰਜੀਨੀਅਰ

10 Views
ਸੁਖਜਿੰਦਰ ਮਾਨ
ਬਠਿੰਡਾ, 1 ਨਵੰਬਰ : ਇੰਜ. ਨਵੀਨ ਕੁਮਾਰ ਬਾਂਸਲ ਨੂੰ ਗੁਰੂ ਹਰਗੋਬਿੰਦ ਥਰਮਲ ਪਲਾਂਟ ਲਹਿਰਾ ਮੁਹੱਬਤ (ਬਠਿੰਡਾ) ਦਾ ਨਵਾਂ ਚੀਫ਼ ਇੰਜੀਨੀਅਰ ਨਿਯੁਕਤ ਕੀਤਾ ਗਿਆ ਹੈ, ਜਿਹੜੇ ਕੀ ਇਸ ਤੋਂ ਪਹਿਲਾਂ  ਚੀਫ ਇੰਜੀਨੀਅਰ ਪਲੈਨਿੰਗ ਪਟਿਆਲਾ ਵਿਖੇ ਸੇਵਾ ਨਿਭਾਅ ਰਹੇ ਸੀ। ਅਹੁੱਦਾ ਸੰਭਾਲਣ ਤੋਂ ਬਾਅਦ ਇੰਜ. ਨਵੀਨ ਕੁਮਾਰ ਬਾਂਸਲ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਚੇਅਰਮੈਨ – ਕਮ – ਮੈਨੇਜਿੰਗ ਡਾਇਰੈਕਟਰ ਇੰਜ. ਬਲਦੇਵ ਸਿੰਘ ਸਰਾਂ ਅਤੇ ਡਾਇਰੈਕਟਰ ਜਨਰੇਸ਼ਨ ਇੰਜ. ਪਰਮਜੀਤ ਸਿੰਘ ਦੀ  ਸ਼ਾਨਦਾਰ ਅਗਵਾਈ ਹੇਠ ਸਾਡੀ ਟੀਮ ਕੋਲੇ ਅਤੇ ਪਾਣੀ ਦੀ ਸੁਚੱਜੀ ਵਰਤੋਂ ਦੇ ਨਾਲ ਗੁਰੂ ਹਰਗੋਬਿੰਦ ਥਰਮਲ ਪਲਾਂਟ ਵਿੱਚ ਬਿਜਲੀ ਦੀ  ਪੈਦਾਵਾਰ ਅਨੁਕੂਲਤਾ ਨਾਲ ਬਣਾਏ ਰੱਖੇਗੀ, ਤਾਂ ਜੋ ਪੰਜਾਬ ਅੰਦਰ ਬਿਜਲੀ ਦੀਆਂ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਜ਼ਿਕਰਯੋਗ ਹੈ ਕਿ ਇੰਜ. ਨਵੀਨ ਕੁਮਾਰ ਬਾਂਸਲ ਸਪੁੱਤਰ ਸ੍ਰੀ ਮਦਨ ਲਾਲ ਬਾਂਸਲ ਦਾ ਜਨਮ 5 ਅਪ੍ਰੈਲ, 1965 ਨੂੰ ਬਠਿੰਡਾ ਵਿਖੇ ਹੋਇਆ ਸੀ। ਜਿਨ੍ਹਾਂ ਨੇ ਐਮ ਐਸ ਆਰ ਆਈ ਟੀ ਇੰਜੀਨੀਅਰਿੰਗ ਕਾਲਜ, ਬੰਗਲੌਰ ਤੋਂ ਕੰਪਿਊਟਰ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਅਤੇ ਸਾਲ 1990 ਵਿੱਚ ਪਾਸ ਹੋਣ ਤੋਂ ਬਾਅਦ ਸਾਲ 1991 ਵਿੱਚ ਪੰਜਾਬ ਰਾਜ ਬਿਜਲੀ ਬੋਰਡ ਵਿਚ ਬਤੌਰ ਐੱਸਡੀਓ ਨੌਕਰੀ ਜੁਆਇਨ ਕੀਤੀ। ਆਪਣੇ ਕਾਰਜਕਾਲ ਦੌਰਾਨ ਉਹ ਵੱਖ ਵੱਖ ਅਹੁਦਿਆਂ ਤੇ ਸੇਵਾ ਨਿਭਾਉਂਦੇ ਰਹੇ ਹਨ। ਇਸ ਤਰ੍ਹਾਂ ਉਨ੍ਹਾਂ ਕੋਲ ਕੁੱਲ 31 ਸਾਲਾਂ ਦਾ ਨੌਕਰੀ ਦਾ ਤਜਰਬਾ ਹੈ, ਜਿਨ੍ਹਾਂ ਵਿੱਚੋਂ 22 ਸਾਲ ਉਨ੍ਹਾਂ ਨੇ ਥਰਮਲ ਪਲਾਂਟ ਵਿੱਚ ਹੀ ਲਗਾਏ ਹਨ।

Related posts

ਅਮਿਤ ਰਤਨ ਦੀ ਮਾਤਾ ਤੇ ਭੈਣ ਵੀ ਡਟੀਆਂ ਚੋਣ ਮੈਦਾਨ ’ਚ

punjabusernewssite

ਐੱਨ ਆਈ ਏ ਦੇ ਛਾਪਿਆ ਵਿਰੁੱਧ ਬਠਿੰਡਾ ਦੇ ਵਕੀਲਾਂ ਨੇ ਮੁੜ ਮੋਰਚਾ ਖੋਲਿਆ

punjabusernewssite

ਮਿ੍ਰਤਕ ਡਾਕਟਰ ਅਰਚਨਾ ਸ਼ਰਮਾ ਦੀ ਖੁਦਕਸ਼ੀ ਮਾਮਲੇ ’ਚ ਬਠਿੰਡਾ ਦੇ ਡਾਕਟਰਾਂ ਨੇ ਕੱਢਿਆ ਕੈਂਡਲ ਮਾਰਚ

punjabusernewssite