ਸੁਖਜਿੰਦਰ ਮਾਨ
ਬਠਿੰਡਾ, 01 ਸਤੰਬਰ: -ਅੱਜ ਇਥੇ ਸਥਾਨਕ ਐਸ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਵਿੱਖੇ ਜਿਲ੍ਹਾ ਬਠਿੰਡਾ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਟੀਚਰਜ ਅਤੇ ਹੋਰ ਕਰਮਚਾਰੀ ਯੂਨੀਅਨ ਅਤੇ ਰਿਟਾਇਰਡ ਅਧਿਆਪਕ ਸਕੂਲ ਪੈਨਸਰਜ ਸੈਲ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਜਿਲ੍ਹਾ ਯੂਨੀਅਨ ਪ੍ਰਧਾਨ ਸ੍ਰੀਕਾਂਤ ਸਰਮਾ ਦੀ ਅਗਵਾਈ ਹੇਠ ਹੋਈ। ਜਿਸ ਵਿਚ ਰਿਟਾਇਰਡ ਟੀਚਰਜ ਯੂਨੀਅਨ ਆਗੂ ਅਤੇ ਪ੍ਰੈੱਸ ਸਕੱਤਰ ਪਵਨ ਸਾਸਤਰੀ ਨੇ ਯੂਨੀਅਨ ਦੀਆ ਮੰਗਾਂ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 5 ਸਿਤੰਬਰ ਨੂੰ ਜਿੱਥੇ ਵੀ ਸਟੇਟ ਪੱਧਰ ਅਧਿਆਪਕ ਦਿਵਸ ਮਨਾਇਆ ਜਾਵੇਗਾ। ਉਸਦੇ ਘਿਰਾਓ ਕਰਨ ਦੀਆ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਘਿਰਾਓ ਵਿੱਚ ਸਾਮਿਲ ਹੋਣ ਲਈ ਸਾਰੇ ਅਧਿਆਪਕਾਂ, ਕਰਮਚਾਰੀਆਂ ਅਤੇ ਰਿਟਾਇਰਡ ਅਧਿਆਪਕਾ ਨੂੰ ਜਾਗਰੂਕ ਕੀਤਾ। ਇਸ ਤੋਂ ਬਾਅਦ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਿਲ੍ਹਾ ਬਠਿੰਡਾ ਦੇ ਪ੍ਰਧਾਨ ਸ੍ਰੀਕਾਂਤ ਸਰਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਨੇ ਅਪਣੇ ਚੋਣ ਮੈਨੀਫੈਸਟੋ ਵਿੱਚ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ, ਕਰਮਚਾਰੀਆਂ ਅਤੇ ਰਿਟਾਇਰਡ ਅਧਿਆਪਕਾ (ਪੈਨਸਨਰਾਂ) ਨੂੰ ਛੇਵੇਂ ਪੇ ਕਮਿਸਨ ਦੀਆ ਸਿਫਾਰਸਾਂ ਦਾ ਲਾਭ ਦੇਣ ਦਾ ਵਾਅਦਾ ਕੀਤਾ ਸੀ ਲੇਕਿਨ ਹੁਣ ਤੱਕ ਆਮ ਆਦਮੀ ਪਾਰਟੀ ਦੀ ਸਰਕਾਰ ਨੇ 5 ਮਹੀਨੇ ਬੀਤਣ ਦੇ ਬਾਵਜੂਦ ਵੀ ਇਸ ਨੂੰ ਲਾਗੂ ਨਹੀਂ ਕੀਤਾ। ਤੇ ਨਾ ਹੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਹੈ। ਮਜਬੂਰ ਹੋ ਕੇ ਸਟੇਟ ਯੂਨੀਅਨ ਦੇ ਬੁਲਾਵੇ ਤੇ ਪੰਜਾਬ ਸਰਕਾਰ ਵੱਲੋਂ ਰਾਜ ਪੱਧਰੀ ਅਧਿਆਪਕ ਦਿਵਸ ਦਾ ਵਿਰੋਧ ਕਰਨ ਅਤੇ ਉਸਦਾ ਘਿਰਾਓ ਕਰਨ ਲਈ ਜਿਲ੍ਹਾ ਬਠਿੰਡਾ ਤੋਂ ਸੈਂਕੜੇ ਅਧਿਆਪਕ, ਕਰਮਚਾਰੀ ਅਤੇ ਰਿਟਾਇਰਡ ਅਧਿਆਪਕ ਸਾਮਿਲ ਹੋਣਗੇ। ਜਿਸਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਉਹਨਾਂ ਨੇ ਜ?ਿਲ੍ਹੇ ਦੇ ਸਾਰੇ ਅਧਿਆਪਕਾਂ ਨੂੰ ਇਸ ਘਿਰਾਓ ਵਿੱਚ ਸਾਮਿਲ ਹੋਣ ਦੀ ਅਪੀਲ ਕੀਤੀ ਹੈ। ਮੀਟਿੰਗ ਵਿੱਚ ਜ?ਿਲ੍ਹਾ ਯੂਨੀਅਨ ਪ੍ਰਧਾਨ ਸ੍ਰੀ ਕਾਂਤ ਸਰਮਾ, ਪਿ੍ਰੰਸੀਪਲ ਮਹੇਸ ਸਰਮਾ, ਮੁੱਖ ਸਲਾਹਕਾਰ ਜਸਪਾਲ ਜੱਸੀ ਰਿਟਾਇਰਡ ਅਧਿਆਪਕ, ਪ੍ਰੈੱਸ ਸਕੱਤਰ ਪਵਨ ਸਾਸਤਰੀ ਰਿਟਾਇਰਡ ਵਾਈਸ ਪਿ੍ਰੰਸੀਪਲ, ਆਦੇਸ ਚੰਦ ਸਰਮਾ, ਵੇਦ ਪ੍ਰਕਾਸ, ਰਮੇਸ ਕੁਮਾਰ, ਅਰਜੁਨ ਪ੍ਰਸਾਦ, ਰਾਮਗੋਪਾਲ, ਅਸੋਕ ਕੁਮਾਰ, ਐਸ ਐਸ ਡੀ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਸਰਦਾਰ ਮਾਨ ਸਿੰਘ ਚੇਅਰਮੈਨ, ਕੁਲਦੀਪ ਸਿੰਘ ਸਰਪਰਸਤ ਰਿਟਾਇਰਡ ਅਧਿਆਪਕ, ਮੈਡਮ ਪਰਮਜੀਤ ਕੌਰ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਵਿਕਰਮਜੀਤ ਸਿੰਘ ਪਿ੍ਰੰਸੀਪਲ ਤਲਵੰਡੀ ਸਾਬੋ, ਦੀਪਕ ਕੁਮਾਰ ਜਿਲ੍ਹਾ ਯੂਨੀਅਨ ਖਜਾਨਚੀ, ਸਤੀਸ ਸਰਮਾ, ਰਵਿੰਦਰ ਕੁਮਾਰ, ਮੈਡਮ ਸੁਨੀਤਾ ਗੁਪਤਾ, ਮੈਡਮ ਸਪਨਾ ਸਿੰਗਲਾ, ਮੈਡਮ ਸਰੋਜ ਬਾਂਸਲ ਐਮ ਐਚ ਆਰ ਸੀਨੀਅਰ ਸੈਕੰਡਰੀ ਸਕੂਲ ਬਠਿੰਡਾ, ਵਿਜੈ ਕੁਮਾਰ, ਸੂਰਜ ਪਾਲ ਹਿੰਦੂ ਰਾਮਾ, ਰਾਜੇਸ ਸਰਮਾ ਦੇਵ ਸਮਾਜ ਸੀਨੀਅਰ ਸੈਕੰਡਰੀ ਸਕੂਲ ਰਾਮਪੁਰਾ, ਮੈਡਮ ਕਾਂਤਾ ਦੇਵੀ ਆਦਿ ਮੌਜੂਦ ਸਨ।
Share the post "ਏਡਿਡ ਸਕੂਲਾਂ ਦੇ ਅਧਿਆਪਕਾਂ ਤੇ ਕਰਮਚਾਰੀਆਂ ਵੱਲੋਂ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਘੇਰਾਓ ਕਰਨ ਦੀ ਤਿਆਰੀ ਜੋਰਾ ’ਤੇ"