ਸੁਖਜਿੰਦਰ ਮਾਨ
ਬਠਿੰਡਾ, 2 ਜੂਨ: ਕਰੀਬ ਢਾਈ ਸਾਲ ਪਹਿਲਾਂ ਸ਼ੁਰੂ ਕੀਤੀਆਂ ਆਪਣੀਆਂ ਓਪੀਡੀ ਸੇਵਾਵਾਂ ਰਾਹੀ ਦੱਖਣੀ ਮਾਲਵਾ ਸਹਿਤ ਹਰਿਆਣਾ ਤੇ ਰਾਜਸਥਾਨ ਦੇ ਕੁੱਝ ਖੇਤਰਾਂ ਦੇ ਲੋਕਾਂ ਨੂੰ ਗੁਣਵੰਤਾ ਤੇ ਸਸਤੀਆਂ ਸਹੂਲਤਾਂ ਪ੍ਰਦਾਨ ਕਰ ਰਹੇ ਬਠਿੰਡਾ ਏਮਜ਼ ’ਚ ਹੁਣ ਐਮਰਜੈਂਸੀ ਸੇਵਾਵਾਂ ਵੀ ਸ਼ੁਰੂ ਹੋ ਗਈਆਂ ਹਨ। ਅੱਜ ਇਸਦੀ ਜਾਣਕਾਰੀ ਦਿੰਦਿਆਂ ਏਮਜ਼ਦੇ ਡੀਨ ਡਾ ਸਤੀਸ਼ ਗੁਪਤਾ ਨੇ ਦਸਿਆ ਕਿ ਸੁਰੂ ਹੋਣ ਤੋਂ ਲੈ ਕੇ ਹੁਣ ਤੱਕ ਕੁੱਲ 4,66,664 ਮਰੀਜਾਂ ਦਾ ਓ.ਡੀ.ਡੀ ਰਾਹੀਂ ਇਲਾਜ਼ ਕੀਤਾ ਜਾ ਚੁੱਕਾ ਹੈ ਤੇ ਔਸਤ ਰੋਜਾਨਾ ਗਿਣਤੀ 1600-1800 ਮਰੀਜਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸਤੋਂ ਇਲਾਵਾ ਕੋਵਿਡ-19 ਮਹਾਂਮਾਰੀ ਦੇ ਦੌਰਾਨ, ਸੰਸਥਾ ਨੇ ਇਸ ਖੇਤਰ ਵਿੱਚ ਆਪਣੀ ਅਗਵਾਈ ਵਾਲੀ ਭੂਮਿਕਾ ਨੂੰ ਦਰਸਾਇਆ ਅਤੇ ਮੇਕ-ਸਿਫਟ ਵਾਰਡਾਂ ਵਿੱਚ ਆਪਣੀਆਂ ਲੈਵਲ-2 ਅਤੇ ਲੈਵਲ-3 ਸੇਵਾਵਾਂ ਸੁਰੂ ਕੀਤੀਆਂ ਅਤੇ ਲਗਭਗ 250 ਮਰੀਜਾਂ ਦਾ ਸਫਲਤਾਪੂਰਵਕ ਇਲਾਜ ਕੀਤਾ। ਇਸੇ ਤਰ੍ਹਾਂ ਮਿਊਕੋਰ ਮਾਈਕੋਸਿਸ (ਬਲੈਕ ਫੰਗਸ) ਦੇ 200 ਤੋਂ ਵੱਧ ਕੇਸਾਂ ਦਾ ਇਲਾਜ ਕੀਤਾ ਗਿਆ ਹੈ। ਇਸ ਸੰਸਥਾ ਰਾਹੀਂ ਕੋਵਿਡ-19 ਟੀਕਾਕਰਨ ਸੇਵਾਵਾਂ ਜਨਵਰੀ 2021 ਵਿੱਚ ਸੁਰੂ ਹੋਈਆਂ ਤੇ ਹੁਣ ਤੱਕ 18,000 ਟੀਕੇ ਲਗਾਏ ਜਾ ਚੁੱਕੇ ਹਨ। ਓਪਰੇਸਨ ਸੇਵਾਵਾਂ ਘੱਟ ਤੋਂ ਘੱਟ ਸਰੋਤਾਂ ਨਾਲ ਸੁਰੂ ਹੋਈਆਂ ਅਤੇ ਹੁਣ ਤੱਕ 1000 ਤੋਂ ਵੱਧ ਵੱਡੀਆਂ ਸਰਜਰੀਆਂ ਅਤੇ 2400 ਤੋਂ ਵੱਧ ਛੋਟੀਆਂ ਸਰਜਰੀਆਂ ਅਤੇ ਡੇ ਕੇਅਰ ਪ੍ਰਕਿਰਿਆਵਾਂ ਕੀਤੀਆਂ ਗਈਆਂ ਹਨ। ਇਸਤੋਂ ਬਾਅਦ ਹੁਣ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਗਈਆਂ ਹਨ ਤੇ ਸੁਰੂਆਤ ਵਿਚ ਐਮਰਜੈਂਸੀ ਦੀ ਸਮਰੱਥਾ 15 ਬਿਸਤਰਿਆਂ ਤੱਕ ਸੀਮਿਤ ਹੋਵੇਗੀ, ਜਿਸ ਨੂੰ ਪੜਾਅਵਾਰ ਢੰਗ ਨਾਲ ਵਧਾਇਆ ਜਾਵੇਗਾ।
ਏਮਜ ਬਠਿੰਡਾ ਵਿੱਚ ਐਮਰਜੈਂਸੀ ਸੇਵਾਵਾਂ ਸੁਰੂ
31 Views