ਸੁਖਜਿੰਦਰ ਮਾਨ
ਬਠਿੰਡਾ, 2 ਦਸੰਬਰ:ਸਥਾਨਕ ਐਸ.ਐਸ.ਡੀ. ਗਰਲਜ ਕਾਲਜ ਦੇ ਐਨ.ਐਸ.ਐਸ. ਯੂਨਿਟਾਂ ਅਤੇ ਰੈਡ ਰਿਬਨ ਕਲੱਬ ਵੱਲੋਂ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਅਤੇ ਪ੍ਰੋਗਰਾਮ ਅਫਸਰ ਐਨ.ਐਸ.ਐਸ. ਡਾ. ਸਿਮਰਜੀਤ ਕੌਰ ਤੇ ਮੈਡਮ ਗੁਰਮਿੰਦਰ ਜੀਤ ਕੌਰ ਦੀ ਅਗਵਾਈ ਹੇਠ ਹਰ ਸਾਲ ਦੀ ਤਰ੍ਹਾਂ 1 ਦਸੰਬਰ ਨੂੰ ਵਿਸ਼ਵ ਏਡਜ਼ ਦਿਵਸ ਮਨਾਇਆ ਗਿਆ । ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਨੇ ਐਨ. ਐਸ. ਐਸ ਵਲੰਟੀਅਰਾਂ ਵੱਲੋਂ ਕੱਢੀ ਗਈ ਏਡਜ਼ ਚੇਤਨਾ ਰੈਲੀ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਦੇ ਹੋਏ ਵਲੰਟੀਅਰਾਂ ਨੂੰ ਰੈਲੀ ਕੱਢਣ ਦਾ ਮਕਸਦ ਦੱਸਦੇ ਹੋਏ ਕਿਹਾ ਕਿ ਇਹ ਦਿਨ ਸਿਹਤਮੰਦ ਅਤੇ ਖੁਸ਼ਹਾਲ ਜ਼ਿੰਦਗੀ ਲਈ ਇਸ ਬੀਮਾਰੀ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ । ਰੈਲੀ ਦੇ ਦੌਰਾਨ ਵਲੰਟੀਅਰਾਂ ਵੱਲੋਂ ‘ਦੇਸ਼ ਦਾ ਭਵਿੱਖ ਹਨੇਰੇ ਵਿੱਚ, ਕੌਮ ਏਡਜ਼ ਦੇ ਘੇਰੇ ਵਿੱਚ’‘ਏਡਜ਼ ਭਜਾਓ ਦੇਸ਼ ਬਚਾਓ’ ਅਤੇ ‘ਏਡਜ਼ ਤੋਂ ਜੇ ਕਰਨਾ ਬਚਾਓ, ਭਾਰਤੀ ਸੰਸਕ੍ਰਿਤੀ ਅਪਣਾਓ’ ਆਦਿ ਨਾਅਰੇ ਲਗਾਏ ਗਏ । ਪ੍ਰੋਗਰਾਮ ਅਫਸਰ ਡਾ. ਸਿਮਰਜੀਤ ਕੌਰ ਨੇ ਏਡਜ਼ ਦੀ ਭਾਰਤ ਵਿੱਚ ਸਥਿਤੀ ਦਰਸਾਉਂਦੇ ਹੋਏ ਦੱਸਿਆ ਕੇ ਇਸ ਤੋਂ ਬਚਣ ਲਈ ਹਰ ਭਾਰਤ ਵਾਸੀ ਨੂੰ ਜਾਗਰੂਕ ਹੋਣਾ ਅਤਿ ਜਰੂਰੀ ਹੈ । ਮੈਡਮ ਗੁਰਮਿੰਦਰ ਜੀਤ ਕੌਰ ਨੇ ਏਡਜ਼ ਬਾਰੇ ਦੱਸਦੇ ਹੋਏ ਕਿਹਾ ਕਿ ਇਸ ਥੀਮ ਦਾ ਮਕਸਦ ਇਸ ਮਿਸ਼ਨ ਵਿੱਚ ਪਿੱਛੇ ਰਹਿ ਗਏ ਲੋਕਾਂ ਤੱਕ ਪਹੁੰਚ ਕਰਨ ਤੇ ਵਿਸ਼ੇਸ਼ ਧਿਆਨ ਦੇਣਾ ਹੈ । ਇਸ ਰੈਲੀ ਵਿੱਚ 90 ਵਲੰਟੀਅਰਾਂ ਨੇ ਭਾਗ ਲਿਆ ।ਇਸ ਮੌਕੇ ਕਾਲਜ ਪ੍ਰਧਾਨ ਐਡਵੋਕੇਟ ਸ਼੍ਰੀ ਸੰਜੈ ਗੋਇਲ ਅਤੇ ਕਾਰਜਕਾਰੀ ਮੈਂਬਰ ਅਤੇ ਕਾਲਜ ਦੇ ਪ੍ਰਿੰਸੀਪਲ ਵੱਲੋਂ ਐਨ.ਐਸ.ਐਸ. ਯੂਨਿਟਾਂ ਦੀ ਸ਼ਲਾਘਾ ਕੀਤੀ ਅਤੇ ਅੱਗੇ ਤੋਂ ਅਜਿਹੇ ਜਾਗਰੂਕ ਰੈਲੀਆਂ ਕੱਢਣ ਲਈ ਪ੍ਰੇਰਿਤ ਕੀਤਾ ਗਿਆ ।
ਐਸ.ਐਸ.ਡੀ. ਗਰਲਜ ਕਾਲਜ ਵਿੱਚ ਵਿਸ਼ਵ ਏਡਜ਼ ਦਿਵਸ ਮਨਾਇਆ
13 Views