ਗੈਗਸਟਰ ਕੋਲੋ ਮੋਬਾਇਲ ਤੇ ਹੋਰਨਾਂ ਕੋਲੋ ਇਤਰਾਜ਼ਸੋਗ ਸਮਾਨ ਬਰਾਮਦ
ਸੁਖਜਿੰਦਰ ਮਾਨ
ਬਠਿੰਡਾ, 8 ਫ਼ਰਵਰੀ: ਅੱਜ ਸਵੇਰੇ ਐਸਐਸਪੀ ਅਮਨੀਤ ਕੋਂਡਲ ਵਲੋਂ ਅਚਨਚੇਤ ਅੱਠ ਟੀਮਾਂ ਬਣਾ ਕੇ ਸਥਾਨਕ ਕੇਂਦਰੀ ਜੇਲ੍ਹ ਦੀ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਇੱਕ ਗੈਂਗਸਟਰ ਕੋਲੋ ਮੋਬਾਇਲ ਫ਼ੋਨ ਤੇ ਹੋਰਨਾਂ ਕੋਲੋ ਕਾਫ਼ੀ ਸਾਰਾ ਇਤਰਾਜ਼ਯੋਗ ਸਮਾਨ ਬਰਾਮਦ ਹੋਣ ਦੀ ਸੂਚਨਾ ਹੈ। ਇਸ ਸਬੰਧ ਵਿਚ ਥਾਣਾ ਕੈਂਟ ਦੀ ਪੁਲਿਸ ਵਲੋਂ ਦੋ ਜਣਿਆਂ ਵਿਰੁਧ ਪਰਚਾ ਵੀ ਦਰਜ਼ ਕੀਤਾ ਗਿਆ ਹੈ। ਮਿਲੀ ਸੂਚਨਾ ਮੁਤਾਬਕ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜਰ ਅਮਨ-ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣ ਲਈ ਵਿੱਢੀ ਮੁਹਿੰਮ ਤਹਿਤ ਮਾੜੇ ਅਨਸਰਾਂ, ਨਸ਼ਾ ਤਸਕਰਾਂ ਅਤੇ ਜੇਲ੍ਹਾਂ ਵਿੱਚ ਬੰਦ ਗੈਂਗਸਟਰਾਂ ਦੀਆਂ ਅਪਰਾਧਿਕ ਅਤੇ ਹੋਰ ਗਤੀਵਿਧੀਆਂ ’ਤੇ ਨਜ਼ਰ ਰੱਖਣ ਲਈ ਐਸ.ਐਸ.ਪੀ ਵਲੋਂ ਚੈਕਿੰਗ ਦੀ ਯੋਜਨਾ ਬਣਾਈ ਗਈ ਸੀ। ਇਸ ਮੌਕੇ ਬਣਾਈਆਂ ਗਈਆਂ ਅੱਠ ਟੀਮਾਂ ਦੀ ਕਮਾਂਡ ਡੀਐਸਪੀ ਰਾਜਵੀਰ ਸਿੰਘ, ਡੀਐਸਪੀ ਆਸਵੰਤ ਸਿੰਘ, ਡੀਐਸਪੀ ਚਿਰੰਜੀਵ ਮੁਰਾਦ, ਡੀਐਸਪੀ ਜਸਵੀਰ ਸਿੰਘ ਗਿੱਲ, ਡੀਐਸਪੀ ਜਸਜੋਤ ਸਿੰਘ ਆਦਿ ਦੀ ਅਗਵਾਈ ਹੇਠ ਚੈਕਿੰਗ ਟੀਮਾਂ ਬਣਾ ਕੇ ਅੱਜ ਸਵੇਰੇ 6.30 ਵਜੇ ਸੈਂਟਰਲ ਜੇਲ ਬਠਿੰਡਾ ਦੇ ਸਾਰੇ ਸਿਕਊਰਟੀ ਜੋਨਾਂ ਅਤੇ ਬੈਰਕਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਹਰ ਇੱਕ ਟੀਮ ਦਾ ਇੰਚਾਰਜ ਐੱਸ.ਐੱਚ.ਓ ਨੂੰ ਲਗਾਇਆ ਗਿਆ ਅਤੇ ਟੀਮ ਦੀ ਸੁਪਰਵੀਜ਼ਨ ਡੀ.ਐਸ.ਪੀਜ਼ ਵੱਲੋ ਕੀਤੀ ਗਈ।ਉਪਰੋਕਤ ਟੀਮਾਂ ਵੱਲੋ ਕੀਤੀ ਗਈ ਚੈਕਿੰਗ ਦੌਰਾਨ ਸੈਟਰਲ ਜੇਲ ਬਠਿੰਡਾ ਵਿਖੇ ਬੰਦ ਗੈਂਗਸਟਰ ਬਲਜਿੰਦਰ ਸਿੰਘ ਉਰਫ ਬਿੱਲਾ ਪਾਸੋ ਇੱਕ ਸਮਾਰਟ ਫੋਨ ਅਤੇ ਗਂੈਗਸਟਰ ਕਿਰਪਾਲ ਸਿੰਘ ਪਾਸੋ ਗਾਂਜਾ ਅਤੇ ਤੰਬਾਕੂ ਬਰਾਮਦ ਕੀਤਾ ਗਿਆ। ਇਸ ਤੋ ਇਲਾਵਾ ਕਈ ਹੋਰ ਵੀ ਇਤਰਾਜਯੋਗ ਵਸਤੂਆਂ ਜਿਵੇ ਕਿ ਲੋਹੇ ਦੀਆਂ ਪੱਤੀਆਂ, ਦੇਸੀ ਔਜਾਰ ਆਦਿ ਵੀ ਬਰਾਮਦ ਕੀਤੇ ਗਏ। ਜਿਸ ਸਬੰਧੀ ਸਬੰਧਿਤ ਦੋਸ਼ੀਆਂ ਖਿਲਾਫ ਥਾਣਾ ਕੈਂਟ ਵਿਖੇ ਮੁਕੱਦਮਾ ਨੰਬਰ 24 ਮਿਤੀ 08/02/2022 ਅ/ਧ 52 ਪਰੀਜ਼ਨ ਐਕਟ ਥਾਣਾ ਕੈਂਟ ਜਿਲ੍ਹਾ ਬਠਿੰਡਾ ਵਿਖੇ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।
ਐਸ.ਐਸ.ਪੀ ਵਲੋਂ ਅਚਨਚੇਤ ਬਠਿੰਡਾ ਜੇਲ੍ਹ ਦੀ ਚੈਕਿੰਗ
12 Views