ਹੁਣ 4 ਅਪ੍ਰੈਲ ਤੱਕ ਕਰ ਸਕਦੇ ਹਨ ਢੇਂਚਾ ਬੀਜ ਲਈ ਆਨਲਾਇਨ ਬਿਨੈ
ਸੁਖਜਿੰਦਰ ਮਾਨ
ਚੰਡੀਗੜ੍ਹ, 29 ਮਾਰਚ: ਹਰਿਆਣਾ ਸਰਕਾਰ ਨੇ ਕਿਸਾਨਾਂ ਦੀ ਸਹੂਲਤ ਲਈ ਢੇਂਚਾ ਬੀਜ ਦੇ ਲਈ ਬਿਨੈ ਕਰਨ ਦੀ ਆਖੀਰੀ ਮਿੱਤੀ ਨੁੰ 4 ਅਪ੍ਰੈਲ, 2022 ਤਕ ਵਧਾ ਦਿੱਤਾ ਹੈ। ਹੁਣ ਕਿਸਾਨ ਢੇਂਚਾ ਬੀਜ ਦੀ ਖਰੀਦ ਲਈ 4 ਅਪ੍ਰੈਲ, 2022 ਤਕ ਵਿਭਾਗ ਦੀ ਵੈਬਸਾਇਟ ਏਗਰੀਹਰਿਆਣਾ ‘ਤੇ ਬਿਨੈ ਕਰ ਸਕਦੇ ਹਨ। ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸੂਬਾ ਸਰਕਾਰ ਕਿਸਾਨਾਂ ਨੂੰ ਖਰੀਫ ਮੌਸਮ ਦੌਰਾਨ ਢੇਂਚਾ ਬੀਜ ਉਪਲਬਧ ਕਰਵਾ ਰਹੀ ਹੈ। ਇਸ ‘ਤੇ ਕਿਸਾਨਾਂ ਨੂੰ 80 ਫੀਸਦੀ ਗ੍ਰਾਂਟ ਵੀ ਦਿੱਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਸਰਕਾਰ ਨੇ ਕਿਸਾਨਾਂ ਦੇ ਲਈ ਹਰੀ ਖਾਦ ਤਿਆਰ ਕਰਨ ਨੁੰ ਲੈ ਕੇ ਇਹ ਬਹੁਤ ਚੰਗੀ ਯੋਜਨਾ ਸ਼ੁਰੂ ਕੀਤੀ ਹੈ। ਯੋਜਨਾ ਦੇ ਅਨੁਸਾਰ ਢੇਂਚਾ ਬੀਜ ਖਰੀਦਣ ਲਈ ਕਿਸਾਨ ਨੂੰ ਸਿਰਫ 20 ਫੀਸਦੀ ਰਕਮ ਦਾ ਭੁਗਤਾਨ ਕਰਨਾ ਹੋਵੇਗਾ। ਬੀਜ ਦੀ ਕੀਮਤ ਦਾ ਬਾਕੀ 80 ਫੀਸਦੀ ਭੁਗਤਾਨ ਸਰਕਾਰ ਕਰੇਗੀ। ਇਸ ਯੋਜਨਾ ਦਾ ਲਾਭ ਲੈਣ ਲਈ ਕਿਸਾਨ ਦਾ ਮੇਰੀ ਫਸਲ-ਮੇਰਾ ਬਿਊਰਾ ਪੋਰਟਲ ‘ਤੇ ਰਜਿਸਟ੍ਰੇਸ਼ਣ ਹੋਣਾ ਜਰੂਰੀ ਹੈ। ਉਨ੍ਹਾਂ ਨੇ ਦਸਿਆ ਕਿ ਜਮੀਨ ਦੀ ਸਿਹਤ ਸੁਧਾਰਣ ਲਈ ਢੇਂਚਾ ਦੀ ਬਿਜਾਈ ਬਹੁਤ ਫਾਇਦੇਮੰਦ ਹੈ ਅਤੇ ਇਸ ਨਾਲ ਜਮੀਨ ਦੀ ਫਰਟੀਲਾਈਜਰ ਸ਼ਕਤੀ ਵੀ ਵਧੇਗੀ। ਢੇਂਚਾ ਫਸਲ ਘੱਟ ਲਾਗਤ ਵਿਚ ਚੰਗੀ ਹਰੀ ਖਾਦ ਦਾ ਕੰਮ ਕਰਦੀ ਹੈ। ਇਸ ਨਾਲ ਜਮੀਨ ਨੂੰ ਕਾਫੀ ਗਿਣਤੀ ਵਿਚ ਨਾਈਟ੍ਰੋਜਨ ਮਿਲ ਜਾਂਦੀ ਹੈ। ਹਰੀ ਖਾਦ ਨਾਲ ਜਮੀਨ ਵਿਚ ਕਾਰਬਨਿਕ ਪਦਾਰਥ ਵੱਧਣ ਨਾਲ ਜਮੀਨ ਤੇ ਜਲ ਸਰੰਖਣ ਅਤੇ ਸੰਤੁਲਿਤ ਗਿਣਤੀ ਵਿਚ ਪੋਸ਼ਕ ਤੱਤ ਮਿਲਨ ਨਾਲ ਜਮੀਨ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਉਨ੍ਹਾਂ ਨੇ ਦਸਿਆ ਕਿ ਜਹਿਰ ਮੁਕਤ ਖੇਤੀ ਮੁਹਿੰਮ ਦੇ ਤਹਿਤ ਕਿਸਾਨ ਹਰੀ ਖਾਦ ਦੀ ਵਰਤੋ ਕਰਨ ਤਾਂ ਜੋ ਸਿਹਤ ‘ਤੇ ਕਿਸੇ ਤਰ੍ਹਾ ਦਾ ਵਿਰੋਧੀ ਅਸਰ ਨਾ ਪਵੇ। ਉਨ੍ਹਾਂ ਨੇ ਦਸਿਆ ਕਿ ਯੋਜਨਾ ਦੇ ਲਈ ਬਿਨੈ ਖੇਤੀਬਾੜੀ ਵਿਭਾਗ ਦੀ ਵੈਬਸਾਇਟ ਏਗਰੀ ਹਰਿਆਣਾ ‘ਤੇ ਕੀਤਾ ਜਾ ਸਕਦਾ ਹੈ। ਬਿਨੈ ਲਈ ਆਧਾਰ ਕਾਰਡ, ਵੋਟਰ ਕਾਰਡ ਜਾਂ ਕਿਸਾਨ ਕ੍ਰੇਡਿਟ ਕਾਰਡ ਹੋਣਾ ਜਰੂਰੀ ਹੈ। ਯੋਜਨਾ ਦਾ ਲਾਭ ਲੈਣ ਨਾਲ ਸਬੰਧਿਤ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਟੋਲ ਫਰੀ ਨੰਬਰ 1800-180-2117 ਜਾਂ ਆਪਣੈ ਸਬੰਧਿਤ ਸਬ-ਡਿਵੀਜਨ ਖੇਤੀਬਾੜੀ ਅਤੇ ਕਿਸਾਨ ਭਲਾਈ ਦਫਤਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਕਿਸਾਨਾਂ ਨੂੰ 80 ਫੀਸਦੀ ਗ੍ਰਾਂਟ ‘ਤੇ ਮਿਲੇਗਾ ਢੇਂਚਾ ਦਾ ਬੀਜ
13 Views