ਸੁਖਜਿੰਦਰ ਮਾਨ
ਬਠਿੰਡਾ , 8 ਮਾਰਚ : ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਔਰਤ ਵਿੰਗ ਦੀ ਅਗਵਾਈ ਹੇਠ ਬੀਤੇ ਕੱਲ ਪਿੰਡ ਮਾਇਸਰਖਾਨਾ ਵਿਖੇ ਮਹਿਲਾ ਦਿਵਸ ਮਨਾਇਆ ਗਿਆ। ਇਸ ਮੌਕੇ ਸੂੁਬਾ ਆਗੂ ਕਾਕਾ ਸਿੰਘ ਕੋਟੜਾ ਤੋਂ ਇਲਾਵਾ ਅਮਰਜੀਤ ਕੌਰ ਮੰਡੀ ਕਲਾ, ਅਮਰਜੀਤ ਕੌਰ ਬਠਿੰਡਾ, ਅਮਰਜੀਤ ਕੌਰ ਮਾਇਸਰਖਾਨਾ ਆਦਿ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖੀ ਜੀਵਨ ਦੀ ਸ਼ੁਰੂਆਤ ਹੀ ਮਾਂ ਵੱਲੋਂ ਜੀਵਨ ਦਾਨ ਦੇਣ ਉਪਰੰਤ ਹੁੰਦੀ ਹੈ ਅਤੇ ਮਾਂ ਆਪਣੇ ਖੂਨ ਦਾ ਕਤਰਾ ਕਤਰਾ ਨਿਚੋੜ ਕੇ ਅਨੇਕਾਂ ਦੁੱਖ ਤਕਲੀਫਾਂ ਝੱਲ ਕੇ ਬੱਚੇ ਨੂੰ ਜੀਵਨਦਾਨ ਦਿੰਦੀ ਹੈ ਤੇ ਅਸੀਂ ਇੱਕ ਔਰਤ ਦਾ ਦੇਣ ਸਾਰੀ ਜ਼ਿੰਦਗੀ ਵਿੱਚ ਨਹੀਂ ਦੇ ਸਕਦੇ ਕਿਉਂਕਿ ਇੱਕ ਔਰਤ ਅਨੇਕਾਂ ਮਾਂ,ਭੈਣ,ਪਤਨੀ,ਭੂਆ ਮਾਸੀ ਆਦਿ ਦੇ ਰੂਪ ਵਿੱਚ ਉਹ ਸਾਰੀ ਜਿੰਦਗੀ ਤਿਆਗ ਬਲੀਦਾਨ ਦੀ ਮੂਰਤ ਅਤੇ ਸੇਵਾ ਦੀ ਪੁੰਜ ਬਣਕੇ ਆਪਣੀ ਸਾਰੀ ਜ਼ਿੰਦਗੀ ਕੱਢ ਦਿੰਦੀ ਹੈ ਅਤੇ ਇਸ ਲਈ ਔਰਤ ਤੋਂ ਬਿਨਾਂ ਅਸੀ ਸਮਾਜ ਅਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੇ। ਬਲਵਿੰਦਰ ਕੌਰ ਭੈਣੀ ਬਾਘਾ, ਅਮਰਜੀਤ ਕੌਰ ਖਿਆਲਾ ਨੇ ਕਿਸਾਨੀ ਅੰਦੋਲਨ ਸਮੇਂ ਦੀ ਗੱਲ ਕਰਦਿਆ ਉਨ੍ਹਾਂ ਕਿਹਾ ਕਿ ਉਸ ਸਮੇਂ ਜਦੋਂ ਰੋਟੀ ਜ਼ਿੰਦਗੀ ਜੀਊਣ ਦੇ ਹੱਕ ਦੀ ਗੱਲ ਆਈ ਤਾਂ ਇਹਨਾ ਮਾਵਾਂ ਭੈਣਾਂ ਨੇ ਮੋਢੇ ਨਾਲ ਮੋਢਾ ਜੋੜ ਕੇ ਉਹ ਲੜਾਈ ਲੜੀ ਅਤੇ ਦਿੱਲੀ ਦੇ ਬਾਰਡਰਾ ਉੱਪਰ ਅਤੇ ਘਰਾ ਵਿੱਚ ਜ਼ਿੰਮੇਵਾਰੀ ਤਾ ਨਿਭਾਈ ਹੀ ਨਾਲ ਦੀ ਨਾਲ ਖੇਤਾਂ ਵਿੱਚ ਵੀ ਚਾਹੇ ਉਹ ਫ਼ਸਲਾਂ ਨੂੰ ਪਾਣੀ ਲਾਉਣਾ ਹੋਵੇ ਚਾਹੇ ਖਾਦ ਪਾਉਣੀ ਹੋਵੇ ਉਹ ਜ਼ਿੰਮੇਵਾਰੀ ਵੀ ਨਿਭਾਇਆ। ਇਸ ਮੌਕੇ ਬਲਜੀਤ ਕੌਰ ਮਾਇਸਖਾਨਾ ,ਕੁਲਜੀਤ ਕੌਰ ਯਾਤਰੀ ਅਮਰਜੀਤ ਕੌਰ ਬੁਰਜ ਮਾਨਸਾ, ਵੀਰਪਾਲ ਕੌਰ ਕੋਠੇ ਨਾਥੀਆ, ਕੁਲਵਿੰਦਰ ਕੌਰ ਕੋਟਲੀ, ਪਰਮਜੀਤ ਕੌਰ ਮੋੜ ਖੁਰਦ ,ਕਰਮਜੀਤ ਕੌਰ ਜੱਸੀ ਪੌ ਵਾਲੀ ,ਸੁਖਮਨਜੋਤ ਕੌਰ ਬਠਿੰਡਾ ਅਤੇ ਬਲਦੇਵ ਸਿੰਘ ਸਦੋਹਾ ,ਰੇਸ਼ਮ ਸਿੰਘ ਯਾਤਰੀ ਮੱਖਣ ਸਿੰਘ ਭੈਣੀ ਬਾਘਾ ਬਲੋਰ ਸਿੰਘ ਢਿਲਵਾ ਮੋੜ ,ਬਲਵਿੰਦਰ ਸਿੰਘ ਜੋਧਪੁਰ, ਅਗਰੇਜ ਸਿੰਘ ਕਲਿਆਣ, ਕੁਲਵੰਤ ਸਿੰਘ ਨਹਿਆਵਾਲਾ, ਜਸਬੀਰ ਸਿੰਘ ਗਹਿਰੀ, ਸੁਖਦੇਵ ਸਿੰਘ ਫੂਲ ਆਦਿ ਆਗੂ ਸਾਮਲ ਸਨ।
ਕਿਸਾਨ ਜਥੇਬੰਦੀ ਸਿੱਧੂਪੁਰ ਨੇ ਮਨਾਇਆ ਮਹਿਲਾ ਦਿਵਸ
15 Views