ਸੁਖਜਿੰਦਰ ਮਾਨ
ਬਠਿੰਡਾ, 6 ਜੂਨ: ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ (ਸੀਯੂਪੀਬੀ) ਨੇ ਦੇਸ਼ ਭਰ ਦੀਆਂ ਵਿਦਿਅਕ ਸੰਸਥਾਵਾਂ ਦੇ ਮੁਲਾਂਕਣ ਲਈ ਸੋਮਵਾਰ ਨੂੰ ਜਾਰੀ ਕੀਤੀ ਗਈ ‘ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ ਇੰਡੀਆ ਰੈਂਕਿੰਗਜ਼ 2023’ ਦੀ ’ਯੂਨੀਵਰਸਿਟੀ ਸ਼੍ਰੇਣੀ’ ਵਿੱਚ 100ਵਾਂ ਰੈਂਕ ਪ੍ਰਾਪਤ ਕੀਤਾ ਹੈ। ਇਸਦੇ ਨਾਲ ਹੀ, ਇਸ ਸਾਲ ਪੰਜਾਬ ਕੇਂਦਰੀ ਯੂਨੀਵਰਸਿਟੀ ਨੇ ਐਨ.ਆਈ.ਆਰ.ਐਫ. ਇੰਡੀਆ ਰੈਂਕਿੰਗਜ਼ 2023 ਦੀ “ਫਾਰਮੇਸੀ ਸ਼੍ਰੇਣੀ”ਵਿੱਚ 19ਵਾਂ ਸਥਾਨ ਹਾਸਲ ਕਰਕੇ ਇੱਕ ਨਵਾਂ ਰਿਕਾਰਡ ਕਾਇਮ ਕਰਦੇ ਹੋਏ ਆਪਣੇ ਦਰਜੇ ਵਿੱਚ ਸੁਧਾਰ ਕੀਤਾ ਹੈ। ਫਾਰਮੇਸੀ ਸ਼੍ਰੇਣੀ ਵਿੱਚ ਸੀਯੂਪੀਬੀ ਨੂੰ ਪਿਛਲੇ ਸਾਲ 26ਵੀਂ ਰੈਂਕ ਪ੍ਰਾਪਤ ਹੋਈ ਸੀ।2022 ਵਿੱਚ ਹਾਸਲ ਕੀਤੇ 42.64 ਅੰਕਾਂ ਦੇ ਮੁਕਾਬਲੇ ਐਨ.ਆਈ.ਆਰ.ਐਫ. 2023 ਵਿੱਚ 42.93 ਅੰਕ ਪ੍ਰਾਪਤ ਕਰਕੇ ਆਪਣੇ ਸਕੋਰ ਵਿੱਚ ਵਾਧਾ ਦਰਜ ਕੀਤਾ ਹੈ। ਵਾਈਸ-ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾਰੀ ਨੇ ਸਾਰੇ ਅਧਿਆਪਕਾਂ, ਅਧਿਕਾਰੀਆਂ, ਸਟਾਫ਼ ਮੈਂਬਰਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਸਖ਼ਤ ਮਿਹਨਤ ਅਤੇ ਇਸ ਪ੍ਰਾਪਤੀ ਵਿੱਚ ਯੋਗਦਾਨ ਪਾਉਣ ਲਈ ਵਧਾਈ ਦਿੱਤੀ।
Share the post "ਕੇਂਦਰੀ ਯੂਨੀਵਰਸਿਟੀ ਇੰਡੀਆ ਰੈਂਕਿੰਗਜ਼ 2023 ਦੀਆਂ 100 ਚੋਟੀ ਦੀਆਂ ਯੂਨੀਵਰਸਿਟੀਆਂ ’ਚ ਹੋਈ ਸਮਾਰ"