ਸੁਖਜਿੰਦਰ ਮਾਨ
ਚੰਡੀਗੜ੍ਹ, 23 ਮਾਰਚ: ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਰਾਜ ਸਭਾ ਲਈ ਦਾਖ਼ਲ ਨਾਮਜ਼ਦਗੀਆਂ ਵਿੱਚ ਦਲਿਤ ਭਾਈਚਾਰੇ ਨੂੰ ਨੁਮਾਇੰਦਗੀ ਦੇਣ ਵਿੱਚ ਅਸਫਲ ਰਹਿਣ ਲਈ ਭਗਵੰਤ ਮਾਨ ਸਰਕਾਰ ਦੀ ਤਿੱਖੀ ਆਲੋਚਨਾ ਕੀਤੀਹੈ ।
ਬੁੱਧਵਾਰ ਨੂੰ ਖਹਿਰਾ ਨੇ ਆਪਣੇ ਟਵੀਟ ‘ਚ ਕਿਹਾ ਕਿ ਇਕ ਪਾਸੇ ਆਮ ਆਦਮੀ ਪਾਰਟੀ ‘ਆਪ’ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਦੇ ਪਾਏ ਪੂਰਨਿਆਂ ‘ਤੇ ਚੱਲਣ ਦਾ ਦਾਅਵਾ ਕਰਦੀ ਹੈ ਪਰ ਦੂਜੇ ਪਾਸੇ ਹਾਲ ਹੀ ‘ਚ ਦਾਖਲ ਕੀਤੀਆਂ ਨਾਮਜ਼ਦਗੀਆਂ ‘ਚ ਦਲਿਤ ਭਾਈਚਾਰੇ ਨਾਲ ਸਬੰਧਤ ਇਕ ਵਿਅਕਤੀ ਨੂੰ ਵੀ ਨਹੀਂ ਭੇਜ ਸਕੀ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੱਲੋਂ ਸ਼ਹੀਦ ਭਗਤ ਸਿੰਘ, ਡਾ: ਭੀਮ ਰਾਓ ਅੰਬੇਡਕਰ ਅਤੇ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਪੰਜਾਬ ਵਿਧਾਨ ਸਭਾ ਦੇ ਕੈਪੀਟਲ ਕੰਪਲੈਕਸ ਵਿੱਚ ਲਗਾਉਣ ਦੇ ਐਲਾਨ ਨੂੰ ਸਲਾਘਾਯੋਗ ਕਦਮ ਹੈ ਪਰ ਇਸ ਸੋਚ ਨੂੰ ‘ਆਪ’ ਸਰਕਾਰ ਦੇ ਕੰਮਾ ਚ ਜ਼ਮੀਨ ਹਕੀਕਤ ਵੀ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਜੇਕਰ ‘ਆਪ’ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਗੰਭੀਰ ਹੈ ਅਤੇ ਬਾਬਾ ਭੀਮ ਰਾਓ ਅੰਬੇਡਕਰ ਦੀ ਵਿਚਾਰਧਾਰਾ ਨੂੰ ਦਿਲੋਂ ਅਪਣਾਉਂਦੀ ਹੈ ਤਾਂ ਇਸ ਸੋਚ ਨੂੰ “ਆਪ” ਦੇ ਕੰਮਾਂ ਵਿਚ ਵੀ ਝਲਕਣਾ ਚਾਹੀਦਾ ਹੈ।
Share the post "ਖਹਿਰਾ ਵੱਲੋਂ ਰਾਜ ਸਭਾ ‘ਚ ਦਲਿਤਾਂ ਨੂੰ ਪ੍ਰਤੀਨਿਧਤਾ ਨਾ ਦੇਣ ‘ਤੇ ‘ਆਪ’ ਦੀ ਤਿੱਖੀ ਆਲੋਚਨਾ"