ਸੁਖਜਿੰਦਰ ਮਾਨ
ਬਠਿੰਡਾ, 16 ਮਾਰਚ: ਬਲਾਕ ਖੇਤੀਬਾੜੀ ਅਫਸਰ ਡਾ.ਡੂੰਗਰ ਸਿੰਘ ਬਰਾਡ ਦੀ ਅਗਵਾਈ ਹੇਠ ਬਲਾਕ ਮੌੜ ਦੇ ਖੇਤੀਬਾੜੀ ਅਧਿਕਾਰੀਆਂ ਤੇ ਮੁਲਾਜਮਾਂ ਦੇ ਇੱਕ ਵਫਦ ਵਲੋਂ ਹਲਕੇ ਦੇ ਨਵੇਂ ਚੁਣੇ ਗਏ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨਾਲ ਮੁਲਾਕਾਤ ਕੀਤੀ ਗਈ । ਇਸ ਦੌਰਾਨ ਵਫਦ ਵਲੋਂ ਵਿਧਾਇਕ ਨੂੰ ਵਿਭਾਗ ਦੀਆਂ ਕਿਸਾਨ ਹਿੱਤ ਵਿੱਚ ਚੱਲ ਰਹੀਆਂ ਤਤਕਾਲੀ ਗਤੀਵਿਧੀਆਂ ਅਤੇ ਵੱਖ-2 ਸਕੀਮਾਂ ਤੋਂ ਜਾਣੂ ਕਰਵਾਇਆ ਗਿਆ। ਇਸਦੇ ਨਾਲ ਹੀ ਨਰਮੇ ਦੀ ਫਸਲ ਉੱਪਰ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਵਿਭਾਗ ਵੱਲੋਂ ਮੌਜੂਦਾ ਸਮੇਂ ਕੀਤੇ ਜਾ ਰਹੇ ਯਤਨਾਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ ਗਿਆ। ਇਸ ਮੌਕੇ ਵਫ਼ਦ ਨੇ ਵਿਧਾਇਕ ਨੂੰ ਬਲਾਕ ਮੌੜ ਦੇ ਦਫਤਰ ਲਈ ਕੋਈ ਉਚਿੱਤ ਬਿਲਡਿੰਗ ਮੁਹੱਈਆ ਕਰਵਾਉਣ ਲਈ ਮੰਗ ਪੱਤਰ ਵੀ ਸੌਂਪਿਆ ਗਿਆ ਤਾਂ ਜੋ ਵਿਭਾਗ ਕਿਸਾਨ ਹਿੱਤ ਵਿੱਚ ਹੋਰ ਜ਼ਿਆਦਾ ਸੁਚਾਰੂ ਢੰਗ ਨਾਲ ਸੇਵਾਵਾਂ ਦੇ ਸਕੇ। ਇਸ ਦੌਰਾਨ ਵਿਧਾਇਕ ਸੁਖਵੀਰ ਸਿੰਘ ਮਾਈਸਰਖਾਨਾ ਨੇ ਇਸ ਮੰਗ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਜਲਦੀ ਹੀ ਇਸ ਲਈ ਕੋਈ ਠੋਸ ਉਪਰਾਲਾ ਕਰਨ ਦਾ ਭਰੋਸਾ ਦਿਵਾਇਆ ਗਿਆ। ਇਸ ਦੌਰਾਨ ਡਾ. ਚੰਨਪ੍ਰੀਤ ਸਿੰਘ ਏ.ਡੀ.ਓ. ਪੀ.ਪੀ. ਮੌੜ, ਡਾ. ਅਮਨਦੀਪ ਸਿੰਘ ਏ.ਡੀ.ਓ. ਜ਼ਿਲ੍ਹਾ ਕੰਮ ਮੌੜ, ਸ਼੍ਰੀ ਕਾਕਾ ਸਿੰਘ ਏ.ਐਸ.ਆਈ ਅਤੇ ਸ਼੍ਰੀ ਗੁਰਬਿੰਦਰ ਸਿੰਘ ਏ.ਟੀ.ਐਮ. ਵੀ ਹਾਜ਼ਿਰ ਸਨ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਵਫ਼ਦ ਨਵੇਂ ਚੁਣੇ ਵਿਧਾਇਕ ਨੂੰ ਮਿਲਿਆ
9 Views