ਸੁਖਜਿੰਦਰ ਮਾਨ
ਬਠਿੰਡਾ, 29 ਅਕਤੂਬਰ: ਅੱਜ ਸਥਾਨਕ ਖੇਤੀ ਭਵਨ ਵਿਖੇ ਆਤਮਾ ਸਕੀਮ ਅਧੀਨ ਮਾਹਰਾਂ ਵਲੋਂ ਕਿਸਾਨ ਮਿੱਤਰਾਂ ਨੂੰ ਸਬਜੀਆਂ ਦੀ ਕਾਸਤ, ਘਰੂਲੇ ਬਗੀਚੀ ਆਦਿ ਬਾਰੇ ਇਕ ਰੋਜਾ ਟ੍ਰੇਨਿੰਗ ਟ੍ਰੇਨਿੰਗ ਕਰਵਾਈ ਗਈ। ਪ੍ਰੋਜੈਕਟ ਡਾਇਰੈਕਟਰ ਆਤਮਾ ਡਾ. ਤੇਜਦੀਪ ਕੋਰ ਬੋਪਾਰਾਏ ਨੇ ਦੱਸਿਆ ਕਿ ਆਤਮਾ ਸਕੀਮ ਅਧੀਨ ਜਿਲ੍ਹੇ ਵਿੱਚ 145 ਕਿਸਾਨ ਮਿੱਤਰ ਖੇਤੀਬਾੜੀ ਵਿਭਾਗ ਅਤੇ ਕਿਸਾਨਾਂ ਵਿੱਚ ਇਕ ਜਰੂਰੀ ਪਲੇਟਫਾਰਮ ਦੇ ਤੋਰ ’ਤੇ ਕੰਮ ਕਰਦੇ ਹਨ। ਟ੍ਰੇਨਿੰਗ ਦੀ ਪ੍ਰਧਾਨਗੀ ਕਰਦਿਆਂ ਜਿਲ੍ਹਾ ਸਿਖਲਾਈ ਅਫਸਰ ਡਾ. ਹਰਬੰਸ ਸਿੰਘ ਵੱਲੋਂ ਕਿਸਾਨ ਮਿੱਤਰਾਂ ਨੂੰ ਬੇਲੋੜੇ ਖਰਚਿਆਂ ਤੋਂ ਬਚਣ ਲਈ ਘਰੇਲੂ ਬਗੀਚੀਆਂ, ਘਰ ਦੀਆਂ ਸਬਜੀਆਂ ਬਿਨਾਂ ਰੇਆਂ ਸਪਰੇਆਂ ਤੋਂ ਲਗਾਉਣ ਲਈ ਪ੍ਰੇਰਿਤ ਕਰਦਿਆ ਉਹਨਾਂ ਕਿਹਾ ਕਿ ਘਰ ਦੀਆਂ ਤਾਜੀਆਂ ਸਬਜੀਆਂ ਖਾਣ ਨਾਲ ਮਨੁੱਖੀ ਸਿਹਤ ਠੀਕ ਰਹਿੰਦੀ ਹੈ। ਮੁੱਖ ਖੇਤਬਾੜੀ ਅਫਸਰ ਬਠਿੰਡਾ ਡਾ. ਪਾਖਰ ਸਿੰਘ ਨੇ ਕਿਸਾਨ ਮਿੱਤਰਾਂ ਨੂੰ ਟ੍ਰੇਨਿੰਗ ਵਿੱਚ ਮਾਹਰਾਂ ਵੱਲੋਂ ਦਿੱਤੀਆਂ ਜਾਣਕਾਰੀਆ ਤੇ ਅਮਲ ਕਰਨ ਨੂੰ ਅਮਲ ਕਰਨ ਲਈ ਕਿਹਾ।
Share the post "ਖੇਤੀਬਾੜੀ ਵਿਭਾਗ ਨੇ ਸਬਜੀਆਂ ਦੀ ਕਾਸਤ ਤੇ ਘਰੂਲੇ ਬਗੀਚੀ ਬਾਰੇ ਕਿਸਾਨ ਮਿੱਤਰਾਂ ਦੀ ਦਿੱਤੀ ਟ੍ਰੇਨਿੰਗ"