ਸੁਖਜਿੰਦਰ ਮਾਨ
ਬਠਿੰਡਾ, 14 ਮਾਰਚ: ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵਿਖੇ ਭਾਰਤੀ ਮਾਨਕ ਬਿਉਰੋ ਵੱਲੋਂ ਐਨ.ਐਸ.ਐਸ ਤੇ ਡਿਗਨਿਟੀ ਇੰਡੀਆ ਦੇ ਸਹਿਯੋਗ ਨਾਲ ਉੱਪ ਕੁਲਪਤੀ ਪ੍ਰੋ.(ਡਾ.) ਐੱਸ.ਕੇ.ਬਾਵਾ ਦੀ ਅਗਵਾਈ ਹੇਠ ਵਿਸ਼ਵ ਉਪਭੋਗਤਾ ਦਿਹਾੜੇ ਦੇ ਆਯੋਜਨਾਂ ’ਤੇ ਕੁਆਲਿਟੀ ਮੁਹਿੰਮ 3.0 ਦੀ ਸ਼ੁਰੂਆਤ ਚਾਂਸਲਰ ਗੁਰਲਾਭ ਸਿੰਘ ਸਿੱਧੂ ਵੱਲੋਂ ਕੇਕ ਕੱਟ ਕੇ ਕੀਤੀ ਗਈ। ਇਸ ਮੌਕੇ ਪ੍ਰੋ. ਬਲਜਿੰਦਰ ਕੌਰ ਐੱਮ. ਐੱਲ. ਏ ਤਲਵੰਡੀ ਸਾਬੋ ਨੇ ਬਤੌਰ ਮੁੱਖ ਮਹਿਮਾਨ, ਅੰਮ੍ਰਿਤ ਅਗਰਵਾਲ ਚੇਅਰਮੈਨ ਯੋਜਨਾ ਬੋਰਡ ਬਠਿੰਡਾ, ਰਾਜੀਵ ਪੀ. ਡਿਪਟੀ ਡਾਇਰੈਕਟਰ ਜਨਰਲ ਬੀ.ਆਈ.ਐਸ. ਚੰਡੀਗੜ੍ਹ, ਦੀਪਕ ਅਗਰਵਾਲ ਡਾਇਰੈਕਟਰ ਬੀ.ਆਈ.ਐੱਸ ਚੰਡੀਗੜ੍ਹ, ਵਰਿੰਦਰ ਸਿੰਘ ਸਮਾਜਿਕ ਸਸ਼ਕਤੀਕਰਨ ਵਿਭਾਗ ਬਠਿੰਡਾ ਤੇ ਡਾ. ਭਾਵਨਾ ਸਾਹਨੀ ਰਾਸ਼ਟਰਪਤੀ ਅਵਾਰਡੀ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ।ਇਸ ਮੌਕੇ ਸਮਾਰੋਹ ਦੀ ਪ੍ਰਧਾਨਗੀ ਕਰ ਰਹੇ ਚਾਂਸਲਰ ਸ. ਸਿੱਧੂ ਨੇ ਕਿਹਾ ਕਿ ਸਿੱਖਿਆ ਦਾ ਮਤਲਬ ਸਿਰਫ ਸਿਲੇਬਸ ਦੀਆਂ ਕਿਤਾਬਾਂ ਪੜ੍ਹਨਾ ਨਹੀਂ ਸਗੋਂ ਆਪਣੇ ਹੱਕਾਂ ਪ੍ਰਤੀ ਜਾਗਰੂਕ ਹੋਣਾ ਤੇ ਦੂਜਿਆਂ ਨੂੰ ਸੁਚੇਤ ਕਰਨਾ ਇਕ ਚੰਗੇ ਵਿਦਿਆਰਥੀ ਦਾ ਕਰਤੱਵ ਹੈ। ਉਨ੍ਹਾਂ ਬੀ.ਆਈ.ਐੱਸ ਦੇ ਅਧਿਕਾਰੀਆਂ ਦੇ ਇਸ ਆਯੋਜਨ ਦੀ ਸ਼ਲਾਘਾ ਕੀਤੀ।ਡਾ. ਵਿਕਾਸ ਗੁਪਤਾ ਵੱਲੋਂ ਮੁੱਖ ਮਹਿਮਾਨ ਅਤੇ ਪਤਵੰਤਿਆਂ ਦਾ ਸਵਾਗਤ ਕੀਤਾ ਗਿਆ। ਇਸ ਮੌਕੇ ਡਾ. ਅਸ਼ਵਨੀ ਸੇਠੀ ਡਾਇਰੈਕਟਰ ਯੋਜਨਾ ਤੇ ਵਿਕਾਸ, ਡਾ. ਅਰਪਨਾ ਬਾਂਸਲ ਡੀਨ, ਸ. ਸਰਦੂਲ ਸਿੰਘ ਡਾਇਰੈਕਟਰ ਸਟੂਡੈਂਟ ਵੈਲਫੇਅਰ ਡੀਨ, ਡਾ. ਜਸਵਿੰਦਰ ਸਿੰਘ ਐਨ.ਐਸ.ਐਸ. ਕੁਆਰਡੀਨੇਟਰ ਆਦਿ ਨੇ ਸ਼ਿਰਕਤ ਕੀਤੀ। ਪ੍ਰੋ. ਰਘਵੀਰ ਸਿੰਘ ਅਤੇ ਪ੍ਰੋ. ਗੋਰਾ ਸਿੰਘ ਦੀ ਅਗਵਾਈ ਹੇਠ ਵਿਦਿਆਰਥੀਆਂ ਵੱਲੋਂ ਲੋਕ ਚੇਤਨਾ ਪੈਦਾ ਕਰਦਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ।ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚੇਦਵਾ ਅਤੇ ਮੈਡਮ ਕਨਿਕਾ ਨੇ ਬਾਖੂਬੀ ਅਦਾ ਕੀਤੀ। ਡਾ. ਨਯਨਪ੍ਰੀਤ ਕੌਰ ਨੇ ਸਭਨਾਂ ਨੂੰ ਧੰਨਵਾਦੀ ਸ਼ਬਦ ਕਹੇ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਉਪਭੋਗਤਾ ਜਾਗੂਰਕਤਾ ਮੁਹਿੰਮ ਦਾ ਆਗਾਜ਼
12 Views