ਸੁਖਜਿੰਦਰ ਮਾਨ
ਬਠਿੰਡਾ, , 31 ਅਗਸਤ : ਗੁਰੂ ਕਾਸ਼ੀ ਯੂਨੀਵਰਸਿਟੀ ਦੇ ਫੈਕਲਟੀ ਆਫ਼ ਵਿਜ਼ੁਅਲ ਤੇ ਪ੍ਰਦਰਸ਼ਨ ਕਲਾ ਵੱਲੋਂ “ਪ੍ਰਤਿਭਾ ਖੋਜ” ਪ੍ਰੋਗਰਾਮ ਸਹਾਇਕ ਡੀਨ, ਡਾ. ਕੰਵਲਜੀਤ ਕੌਰ ਦੀ ਅਗਵਾਈ ਹੇਠ ਕਰਵਾਇਆ ਗਿਆ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਵਿਦਿਆਰਥੀਆਂ ਦੇ ਹੁਨਰ ਨੂੰ ਨਿਖਾਰਣ ਤੇ ਪ੍ਰਦਰਸ਼ਿਤ ਕਰਨ ਲਈ ਉੱਤਮ ਮੰਚ ਪ੍ਰਦਾਨ ਕਰਦੇ ਹਨ। ਵਿਦਿਆਰਥੀਆਂ ਨੂੰ ਇਨ੍ਹਾਂ ਮੰਚਾਂ ਤੇ ਆਪਣੀਆਂ ਕਲਾ-ਕਿ੍ਰਤੀਆਂ, ਪੇਂਟਿੰਗਜ਼ ਆਦਿ ਪ੍ਰਦਰਸ਼ਿਤ ਕਰਨੀਆਂ ਚਾਹੀਦੀਆਂ ਹਨ।
ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਰਾਸ਼ਟਰੀ ਖੇਡ ਦਿਵਸ ਆਯੋਜਿਤ
ਵਿਦਿਆਰਥੀਆਂ ਨੇ ਪੇਂਟਿੰਗ, ਟੈਟੂ ਬਣਾਉਣਾ, ਮੂਰਤੀਆਂ ਬਣਾਉਣਾ, ਫਾਲਤੂ ਸਮਾਨ ਤੋਂ ਕਲਾ-ਕਿ੍ਰਤੀਆਂ ਦਾ ਨਿਰਮਾਣ, ਬੁਣਾਈ ਕਢਾਈ ਅਤੇ ਫੈਸ਼ਨ ਸ਼ੋਅ ਵਿੱਚ ਆਪਣੇ ਹੁਨਰ ਦਾ ਪ੍ਰਦਰਸ਼ਨ ਕੀਤਾ। ਫੈਸ਼ਨ ਸ਼ੋਅ ਵਿੱਚ ਗੁਰਮਨਦੀਪ ਸਿੰਘ ਤੇ ਨਵਦੀਪ ਕੌਰ ਨੂੰ ਉੱਤਮ ਪ੍ਰਤਿਭਾਗੀ ਵਜੋਂ ਐਲਾਨਿਆ ਗਿਆ। ਅੰਤ ਵਿੱਚ ਸਿਕੰਦਰ ਸਿੰਘ ਤੇ ਇੰਦਰਜੀਤ ਸਿੰਘ ਵੱਲੋਂ ਪਾਏ ਭੰਗੜੇ ਨੇ ਦਰਸ਼ਕਾਂ ਦੀ ਵਾਹ-ਵਾਹ ਖੱਟੀ? ਰੁਕਸਾਨਾ ਖਾਨ ਤੇ ਰੁਸ਼ਾਲੀ ਨੇ ਮੰਚ ਸੰਚਾਲਨ ਦੀ ਭੂਮਿਕਾ ਸ਼ਾਇਰਾਨਾ ਢੰਗ ਨਾਲ ਅਦਾ ਕੀਤੀ।
Share the post "ਗੁਰੂ ਕਾਸ਼ੀ ਯੂਨੀਵਰਿਸਟੀ ਵੱਲੋਂ “ ਸਿਰਜਣਾਤਮਕ ਪ੍ਰਤਿਭਾ ਖੋਜ” ਪ੍ਰੋਗਰਾਮ ਆਯੋਜਿਤ"