ਸੁਖਜਿੰਦਰ ਮਾਨ
ਬਠਿੰਡਾ, 07 ਮਾਰਚ: ਪੰਜਾਬੀ ਯੂਨੀਵਰਸਿਟੀ ਦੇ ਕਾਲਜ ਘੁੱਦਾ ਵਿਖੇ ਚੱਲ ਰਹੇ ਸੱਤ ਰੋਜ਼ਾ ਐੱਨ.ਐੱਸ.ਐੱਸ ਕੈਂਪ ਦੇ ਅੱਜ ਤੀਜੇ ਦਿਨ ਵਲੰਟੀਅਰਾਂ ਨੂੰ ਬੈਕਿੰਗ ਪ੍ਰਣਾਲੀ ਦੀ ਜਾਣਕਾਰੀ ਮੁਹੱਈਆ ਕਰਵਾਉਣ ਲਈ ਬੈਂਕਰਾਂ ਦਾ ਭਾਸਣ ਕਰਵਾਇਆ ਗਿਆ। ਇਸ ਮੌਕੇ ਮੁੱਖ ਬੁਲਾਰੇ ਦੇ ਤੌਰ ’ਤੇ ਪੁੱਜੇ ਸਟੇਟ ਬੈਂਕ ਆਫ ਇੰਡੀਆ ਘੁੱਦਾ ਦੇ ਮੈਨੇਜ਼ਰ ਸੁਮਿਤ ਅਰੋੜਾ ਬੈਂਕ ਅਤੇ ਪ੍ਰੋ ਬਲਵਿੰਦਰ ਸਿੰਘ ਨੇ ਸਿਰਕਤ ਕੀਤੀ। ਸੁਰੂਆਤ ਵਿੱਚ ਪ੍ਰੋ: ਜਸਵਿੰਦਰ ਕੌਰ ਨੇ ਸਭ ਨੂੰ ਜੀ ਆਇਆਂ ਨੂੰ ਕਿਹਾ। ਇਸ ਦੌਰਾਨ ਅਪਣੇ ਭਾਸ਼ਣ ਵਿਚ ਸ੍ਰੀ ਅਰੋੜਾ ਨੇ ਸਰਕਾਰੀ ਬੈਂਕ ਵਲੋਂ ਲੋਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਅਤੇ ਉਹਨਾਂ ਨੇ ਕਿਹਾ ਕੇ ਆਨਲਾਇਨ ਬੈਂਕਿੰਗ ਦੀ ਵਰਤੋਂ ਕਰਦੇ ਹੋਏ ਅਤੇ ਪੈਸੇ ਦਾ ਲੈਣ ਦੇਣ ਕਰਦੇ ਸਮੇਂ ਸਾਵਧਾਨ ਰਹਿ ਕੇ ਕਰਨਾ ਚਾਹੀਦਾ ਹੈ। ਜਿੱਥੇ ਬੈਂਕ ਸੁਕੰਨਿਆ ਸਕੀਮ ਰਾਹੀਂ ਸਹੂਲਤਾਂ ਦੇ ਰਹੀ ਹੈ, ਉੱਥੇ ਮੁਦਰਾ ਲੋਨ, ਐਕਸੀਡੈਂਟ ਬੀਮਾ ਸੰਬੰਧੀ ਅਨੇਕਾਂ ਸਹੂਲਤਾਂ ਦਾ ਉਹਨਾਂ ਵਿਸਥਾਰ ਵਿੱਚ ਲੈਕਚਰ ਦੇ ਕੇ ਸਮਝਾਇਆ। ਪ੍ਰੋ: ਬਲਵਿੰਦਰ ਸਿੰਘ ਨੇ ਸੰਵਿਧਾਨ ਨਾਲ ਜਾਣ ਪਛਾਣ ਟੋਪਿਕ ਤੇ ਲੈਕਚਰ ਦਿੱਤਾ ਅਤੇ ਉਹਨਾਂ ਸਭ ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਪੜਾਉਣਾ ਲਈ ਪ੍ਰੇਰਿਤ ਕੀਤਾ ਅਤੇ ਵਲੰਟੀਅਰਜ ਨੂੰ ਪੜੵਾਈ ਨਾਲ ਜੁੜ ਕੇ ਰਹਿਣ ਲਈ ਕਿਹਾ। ਡਾ.ਜਸਪਾਲ ਸਿੰਘ ਪਿ੍ਰੰਸਿਪਲ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਨੇ ਲੋਕਾਂ ਅਤੇ ਵਲੰਟੀਅਰਜ ਨੂੰ ਜਾਗਰੂਕ ਰਹਿ ਕੇ ਹਰ ਥਾਂ ਤੇ ਪੈਸੇ ਦਾ ਲੈਣ ਦੇਣ ਕਰਨ ਲਈ ਪ੍ਰੇਰਿਤ ਕੀਤਾ। ਪ੍ਰੋਗਰਾਮ ਅਫਸਰ ਪ੍ਰੋ ਰੁਪਿੰਦਰਪਾਲ ਸਿੰਘ ਨੇ ਕਿਹਾ ਇਸ ਤਰ੍ਹਾਂ ਦੇ ਸਮੁੱਚੇ ਸਮਾਜ ਨਾਲ ਜੁੜੇ ਮੁੱਦਿਆਂ ਤੇ ਹੋਰ ਵੀ ਲੈਕਚਰ ਕਰਵਾਏ ਜਾਣਗੇ। ਪਿ੍ਰਤਪਾਲ ਕਾਕਾ ਨੇ ਸਾਰੇ ਆਏ ਹੋਏ ਮੁੱਖ ਮਹਿਮਾਨਾਂ ਅਤੇ ਨਗਰ ਨਿਵਾਸੀਆਂ ਤੇ ਵਲੰਟੀਅਰਜ ਦਾ ਧੰਨਵਾਦ ਕੀਤਾ। ਇਸ ਸਮੇਂ ਕੁਲਦੀਪ ਸਿੰਘ ਮੈਂਬਰ, ਨਰਿੰਦਰ ਸਿੰਘ ਪ੍ਰੇਮੀ, ਪ੍ਰੋ ਅਮਰਿੰਦਰ ਸਿੰਘ, ਨਵਦੀਪ ਸਿੰਘ, ਪ੍ਰੋ: ਮਨਵਿੰਦਰ ਕੌਰ , ਪ੍ਰੋ: ਜਸਵੀਰ ਕੌਰ, ਪ੍ਰੋ ਇੰਦੂ, ਪ੍ਰੋ ਪ੍ਰਗਟ ਸਿੰਘ, ਪ੍ਰੋ ਸਰਮੁਖ ਸਿੰਘ, ਪ੍ਰੋ ਹਰਦੀਪ ਸਿੰਘ , ਪ੍ਰੋ ਅਮਨਦੀਪ ਕੌਰ ਅਤੇ ਸਾਰੇ ਵਲੰਟੀਅਰਜ ਅਤੇ ਸਮੂਹ ਨਗਰ ਨਿਵਾਸੀਆਂ ਹਾਜਰ ਰਹੇ।
ਘੁੱਦਾ ਸਰਕਾਰੀ ਕਾਲਜ਼ ਦੇ ਐਨ.ਐਸ.ਐਸ ਕੈਂਪ ਦੌਰਾਨ ਬੈਂਕਰਾਂ ਦਾ ਭਾਸਣ ਆਯੋਜਿਤ
22 Views