ਸੁਖਜਿੰਦਰ ਮਾਨ
ਬਠਿੰਡਾ, 25 ਫ਼ਰਵਰੀ : ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਆਯੋਜਿਤ ਚਾਰ ਰੋਜ਼ਾ ਇੰਟਰ ਯੂਨੀਵਰਸਿਟੀ ਪਾਵਰਲਿਫਟਿੰਗ ਚੈਂਪੀਅਨਸ਼ਿਪ (ਪੁਰਸ਼ਾਂ) 2022-23 ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 33 ਅੰਕ ਪ੍ਰਾਪਤ ਕਰਕੇ ਚੈਂਪੀਅਨਸ਼ਿਪ ਜਿੱਤ ਪ੍ਰਾਪਤ ਕੀਤੀ ਹੈ। ਭਾਰਥਿਆਰ ਯੂਨੀਵਰਸਿਟੀ 24 ਅੰਕਾਂ ਨਾਲ ਦੂਜੇ ਅਤੇ ਤਮਿਲਨਾਡੂ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਯੂਨੀਵਰਸਟੀ 23 ਅੰਕਾ ਨਾਲ ਤੀਜੇ ਸਥਾਨ ਤੇ ਰਹੀ। ਚੌਥੇ ਦਿਨ ਦੇ ਇਨਾਮ ਵੰਡ ਸਮਾਰੋਹ ਵਿੱਚ ਪ੍ਰੋ.(ਡਾ.) ਐੱਸ.ਕੇ.ਬਾਵਾ ਉੱਪ ਕੁਲਪਤੀ ਨੇ ਮੁੱਖ ਮਹਿਮਾਨ ਵਜੋਂ ਇਨਾਮ ਤਕਸੀਮ ਕੀਤੇ। ਉਨ੍ਹਾਂ ਯੂਨੀਵਰਸਿਟੀ ਪ੍ਰਬੰਧਕਾਂ ਦੀ ਪਹਿਲ ਕਦਮੀ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਖਿਡਾਰੀਆਂ ਨੂੰ ਆਪਣੇ ਦਮ-ਖਮ ਅਤੇ ਖੇਡ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਨ ਦਾ ਮੰਚ ਪ੍ਰਦਾਨ ਕਰਦੇ ਹਨ। ਇਨਾਮ ਵੰਡ ਸਮਾਰੋਹ ਵਿੱਚ ਡਾ. ਰਾਜ ਕੁਮਾਰ ਸ਼ਰਮਾ ਡਾਇਰੈਕਟਰ ਸਪੋਰਟਸ ਨੇ ਆਪਣੇ ਸਵਾਗਤੀ ਭਾਸ਼ਣ ਵਿੱਚ ਦੱਸਿਆ ਕਿ ਚੈਂਪੀਅਨਸ਼ਿਪ ਵਿੱਚ ਦੇਸ਼ ਭਰ ਤੋਂ 115 ਯੂਨੀਵਰਸਿਟੀਆਂ ਦੇ ਲਗਭਗ 700 ਪ੍ਰਤੀਯੋਗੀਆਂ ਤੇ 141 ਅਧਿਕਾਰੀਆਂ ਨੇ ਸ਼ਿਰਕਤ ਕੀਤੀ। ਚੈਂਪੀਅਨਸ਼ਿਪ ਦੇ 59 ਕਿੱਲ਼ੋ ਭਾਰ ਵਰਗ ਵਿੱਚ ਐਸ. ਪਰਮੇਸ਼, ਭਾਰਥਿਆਰ ਯੂਨੀਵਰਸਿਟੀ ਨੇ 615 ਕਿਲੋ ਭਾਰ ਚੁੱਕ ਕੇ ਸੋਨੇ, ਕਰਨ ਜਾਂਗੀਡ, ਪੈਸੀਫਿਕ ਯੂਨੀਵਰਸਿਟੀ ਨੇ 607.5 ਕਿੱਲੋ ਭਾਰ ਚੁੱਕੇ ਕੇ ਚਾਂਦੀ, ਐੱਸ. ਸ਼ੇਖ ਅਬਦੂਲਾ, ਭਾਰਤੀਦਰਸ਼ਨ ਯੂਨੀਵਰਸਿਟੀ ਨੇ 590 ਕਿੱਲੋ ਭਾਰ ਚੁੱਕ ਕੇ ਕਾਂਸੇ ਦਾ ਤਗਮਾ, 66 ਕਿੱਲੋ ਭਾਰ ਵਰਗ ਵਿੱਚ ਵੈਂਕਟੇਸ਼ ਪੇਰੁਮਲ, ਮੁੰਬਈ ਯੂਨੀਵਰਸਿਟੀ ਨੇ 750 ਕਿੱਲੋ ਭਾਰ ਚੁੱਕ ਕੇ ਸੋਨੇ, ਬੀ.ਪ੍ਰਕਾਸ਼, ਤਮਿਲ ਨਾਡੂ ਫਿਜ਼ੀਕਲ ਅਜੂਕੇਸ਼ਨ ਐਂਡ ਸਪੋਰਟਸ ਯੂਨੀਵਰਸਿਟੀ ਨੇ 717.5 ਕਿੱਲੋ ਭਾਰ ਚੁੱਕੇ ਕੇ ਚਾਂਦੀ, ਸੰਜੇ ਸ਼ਾਹੀ. ਡੀ.ਬੀ.ਯੂਨੀਵਰਸਿਟੀ ਨੇ 712.5 ਕਿੱਲੋ ਭਾਰ ਚੁੱਕ ਕੇ ਕਾਂਸੇ ਦਾ ਤਗਮਾ, 74 ਕਿੱਲੋ ਭਾਰ ਵਰਗ ਵਿੱਚ ਨਵੀਨ ਕਦਮ, ਸੋਮੀਆ ਵਿਦਿਆਵਿਹਾਰ ਯੂਨੀਵਰਸਿਟੀ ਨੇ 735 ਕਿੱਲੋ ਭਾਰ ਚੁੱਕ ਕੇ ਸੋਨੇ, ਲੱਖੀਨੰਦਰਾ, ਗੌਥੀ ਯੂਨੀਵਰਸਿਟੀ ਨੇ 720 ਕਿੱਲੋ ਭਾਰ ਚੁੱਕ ਕੇ ਚਾਂਦੀ, ਆਦਰਸ਼ ਤੰਵਰ, ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ, ਪਟਿਆਲਾ ਨੇ 702.5 ਕਿੱਲੋ ਭਾਰ ਚੁੱਕ ਕੇ ਕਾਂਸੀ, 83 ਕਿੱਲੋ ਭਾਰ ਵਰਗ ਵਿੱਚ ਜਿਆਥਦੇਵ.ਯੂ. ਐੱਸ, ਭਾਰਥਿਆਰ ਯੂਨੀਵਰਸਿਟੀ ਨੇ 777.5 ਕਿੱਲ਼ੋ ਭਾਰ ਚੁੱਕ ਕੇ ਸੋਨੇ, ਅਭਿਸ਼ੇਕ ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਨੇ 767.5 ਕਿੱਲੋ ਭਾਰ ਚੁੱਕ ਕੇ ਚਾਂਦੀ, ਅਕਾਸ਼ ਸ਼ਰਮਾ, ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਨੇ 765 ਕਿੱਲੋ ਭਾਰ ਚੁੱਕੇ ਕੇ ਕਾਂਸੀ, 93 ਕਿੱਲੋ ਭਾਰ ਵਰਗ ਵਿੱਚ ਡੀ. ਰਾਮ ਕੁਮਾਰ, ਤਮਿਲ ਨਾਡੂ ਫਿਜ਼ੀਕਲ ਅਜੂਕੇਸ਼ਨ ਐਂਡ ਸਪੋਰਟਸ ਯੂਨੀਵਰਸਿਟੀ ਨੇ 807.5 ਕਿੱਲੋ ਭਾਰ ਚੁੱਕ ਕੇ ਸੋਨੇ, ਮੁਹੰਮਦ ਫੈਜ਼ਾਨ ਰੇਜਾ, ਮਹਾਤਮਾ ਗਾਂਧੀ ਕਾਸ਼ੀ ਯੂਨੀਵਰਸਿਟੀ ਵਿਦਿਆਪੀਠ, ਵਾਰਾਨਸੀ ਨੇ 787.5 ਕਿੱਲੋ ਭਾਰ ਚੁੱਕ ਕੇ ਚਾਂਦੀ, ਸੰਜੇ ਕੁਮਾਰ, ਚੰਡੀਗੜ ਯੂਨੀਵਰਸਿਟੀ, ਮੋਹਾਲੀ ਨੇ 785 ਕਿੱਲੋ ਭਾਰ ਚੁੱਕ ਕੇ ਕਾਂਸੀ, 105 ਕਿੱਲੋ ਭਾਰ ਵਰਗ ਵਿੱਚ ਹਰੀਓਮ, ਚੌਧਰੀ ਚਰਨ ਸਿੰਘ ਯੂਨੀਵਰਸਿਟੀ ਨੇ 802.5 ਕਿੱਲੋ ਭਾਰ ਚੁੱਕ ਕੇ ਸੋਨੇ, ਅਭੀਜੀਤ ਐੱਸ, ਯੂਨੀਵਰਸਿਟੀ ਆਫ ਕੇਰਲਾ, 795 ਕਿਲੋ ਭਾਰ ਚੁੱਕ ਕੇ ਚਾਂਦੀ, ਅਭਿਨਾਸ਼ ਕੁਮਾਰ ਦੂਬੇ, ਦੀਨ ਦਿਆਲ ਉਪਾਧਿਆ ਗੋਰਖਪੁਰ ਯੂਨੀਵਰਸਿਟੀ ਨੇ 775 ਕਿੱਲੋ ਭਾਰ ਚੁੱਕ ਕੇ ਕਾਂਸੀ, 120 ਕਿੱਲੋ ਭਾਰ ਵਰਗ ਵਿੱਚ ਅਜੇ ਜੇਮਸ. ਕਨੂੰਰ ਯੂਨੀਵਰਸਿਟੀ ਨੇ 875 ਕਿੱਲੋ ਭਾਰ ਚੁੱਕ ਕੇ ਸੋਨੇ, ਗੌਰਵ ਸ਼ਰਮਾ, ਚੰਡੀਗੜ੍ਹ ਯੂਨੀਵਰਸਿਟੀ ਮੋਹਾਲੀ ਨੇ 865 ਕਿੱਲੋ ਭਾਰ ਚੁੱਕ ਕੇ ਚਾਂਦੀ, ਮਨੋਜ ਜੋਸ਼ੀ, ਵੀ.ਬੀ. ਐੱਸ ਪੂਰਵਾੰਚਲ ਯੂਨੀਵਰਸਿਟੀ ਨੇ 855 ਕਿੱਲੋ ਭਾਰ ਚੁੱਕ ਕੇ ਕਾਂਸੀ, 120 ਕਿੱਲੋ ਤੋਂ ਜਿਆਦਾ ਭਾਰ ਵਰਗ ਵਿੱਚ, ਲਕਸ਼ੇ ਤਿਆਗੀ, ਚੰਡੀਗੜ੍ਹ ਯੂਨੀਵਰਸਿਟੀ ਨੇ 932.5 ਕਿੱਲੋ ਭਾਰ ਚੁੱਕ ਕੇ ਸੋਨੇ, ਹਰਮਨਪ੍ਰੀਤ ਸਿੰਘ, ਚੰਡੀਗੜ੍ਹ ਯੂਨੀਵਰਸਿਟੀ, ਮੋਹਾਲੀ ਨੇ 920 ਕਿੱਲੋ ਅਤੇ ਸਤਿਅਮ, ਡਾ. ਕੇ.ਐੱਨ.ਮੋਦੀ ਯੂਨੀਵਰਸਿਟੀ, ਰਾਜਸਥਾਨ ਨੇ 920 ਕਿੱਲੋ ਭਾਰ ਚੁੱਕ ਕੇ ਕਾਂਸੀ ਦਾ ਤਗਮਾ ਹਾਸਿਲ ਕੀਤਾ।ਕਰਮਜੀਤ ਸਿੰਘ, ਡਾਇਰੈਕਟਰ ਕੰਪੀਟੀਸ਼ਨ ਨੇ ਦੱਸਿਆ ਕਿ ਖੇਡਾਂ ਵਿੱਚ ਨਸ਼ੇ ਦੇ ਇਸਤੇਮਾਲ ਨੂੰ ਰੋਕਣ ਲਈ ਰਾਸ਼ਟਰੀ ਡੋਪ ਵਿਰੋਧੀ ਏਜੰਸੀ, ਦਿੱਲੀ ਦੇ ਅਧਿਕਾਰੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ। ਡਾ. ਜਗਤਾਰ ਸਿੰਘ, ਰਜਿਸਟਰਾਰ ਨੇ ਆਪਣੇ ਧੰਨਵਾਦੀ ਭਾਸ਼ਣ ਵਿੱਚ ਖਿਡਾਰੀਆਂ ਨੂੰ ਸ਼ਰੀਰਿਕ ਤੰਦਰੁਸਤੀ ਵੱਲ ਵਿਸ਼ੇਸ਼ ਧਿਆਨ ਦੇਣ ਤੇ ਆਪਣੇ ਮਨੋਬਲ ਨੂੰ ਉੱਚਾ ਰੱਖਣ ਲਈ ਪ੍ਰੇਰਿਤ ਕੀਤਾ। ਮੰਚ ਸੰਚਾਲਨ ਦੀ ਭੂਮਿਕਾ ਲਵਲੀਨ ਸੱਚਦੇਵਾ ਤੇ ਕਨਿਕਾ ਵੱਲੋਂ ਬਾਖੂਬੀ ਨਿਭਾਈ ਗਈ।
Share the post "ਚੰਡੀਗੜ੍ਹ ਯੂਨੀਵਰਸਿਟੀ ਨੇ ਜਿੱਤੀ ਆਲ ਇੰਡੀਆ ਇੰਟਰ ਯੂਨੀਵਰਸਿਟੀ ਪਾਵਰ ਲਿਫਟਿੰਗ ਚੈਂਪੀਅਨਸ਼ਿਪ 2022-23"