ਪਰਿਵਾਰਕ ਮੈਂਬਰਾਂ ਨੇ ਲਾਸ਼ ਰੱਖ ਕੇ ਲਗਾਇਆ ਧਰਨਾ
ਝੁਨੀਰ ਪੁਲੀਸ ਨੇ ਦੋ ਸਿਪਾਹੀ ਤੇ ਇੱਕ ਹੋਮਗਾਰਡ ਜਵਾਨ ਤੇ ਕੀਤਾ ਮਾਮਲਾ ਦਰਜ
ਹੈਪੀ ਗਰੇਵਾਲ ਸਿੱਧੂ
ਮਾਨਸਾ 22 ਅਕਤੂਬਰ : ਦੇਰ ਰਾਤ ਸਰਸਾ ਤੋਂ ਐਂਬੂਲੈਂਸ ਦੇ ਰਾਹੀਂ ਡੀਐਮਸੀ ਲੁਧਿਆਣਾ ਲੈ ਕੇ ਜਾ ਰਹੇ ਮਰੀਜ਼ ਨੂੰ ਕਸਬਾ ਝੁਨੀਰ ਦੀ ਪੁਲੀਸ ਵੱਲੋਂ ਨਾਕੇ ਤੇ ਰੋਕ ਕੇ ਤੰਗ ਪਰੇਸ਼ਾਨ ਕਰਨ ਦੇ ਕਾਰਨ ਰਸਤੇ ਵਿਚ ਜਾਂਦੇ ਹੋਏ ਮਰੀਜ਼ ਦੀ ਮੌਤ ਹੋ ਗਈ ਹੈ ਜਿਸ ਤੋਂ ਬਾਅਦ ਪਰਿਵਾਰ ਵੱਲੋਂ ਝੁਨੀਰ ਵਿਖੇ ਬੱਸ ਸਟੈਂਡ ਤੇ ਲਾਸ਼ ਰੱਖ ਕੇ ਪੁਲੀਸ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਹੈ ਉੱਥੇ ਪਰਿਵਾਰ ਕੋਲ ਰਾਤ ਸਮੇਂ ਪੁਲਸ ਦੇ ਨਾਲ ਬਹਿਸ ਕਰਨ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਪਰਿਵਾਰ ਪੁਲਿਸ ਮੁਲਾਜ਼ਮਾਂ ਦੀ ਤਰਲੇ ਮਿਹਨਤ ਵੀ ਕਰ ਰਹੇ ਹਨ ਐਂਬੂਲੈਂਸ ਦੇ ਡਰਾਈਵਰ ਗਗਨ ਸਿੰਘ ਪਰਿਵਾਰਕ ਮੈਂਬਰ ਨਿਰਮਲ ਸਿੰਘ ਅਤੇ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮਰੀਜ਼ ਦਾ ਐਕਸੀਡੈਂਟ ਹੋਇਆ ਸੀ ਜਿਸ ਨੂੰ ਸਰਸਾ ਦੇ ਹਸਪਤਾਲ ਦੇ ਵਿੱਚ ਦਾਖ਼ਲ ਕੀਤਾ ਜਿਸ ਤੋਂ ਬਾਅਦ ਉਸ ਦੀ ਹਾਲਤ ਨੂੰ ਨਾਜ਼ੁਕ ਹੁੰਦੇ ਦੇਖ ਲੁਧਿਆਣਾ ਦੇ ਡੀਐਮਸੀ ਲਈ ਰੈਫਰ ਕਰ ਦਿੱਤਾ ਗਿਆ ਸੀ ਪਰ ਜਿਵੇਂ ਹੀ ਉਹ ਝੁਨੀਰ ਪਹੁੰਚੇ ਤਾਂ ਇਥੇ ਨਾਕੇ ਤੇ ਮੌਜੂਦ ਚਾਰ ਪੁਲਸ ਕਰਮਚਾਰੀਆਂ ਵੱਲੋਂ ਐਂਬੂਲੈਂਸ ਨੂੰ ਰੋਕ ਕੇ 25 ਮਿੰਟ ਦੇ ਕਰੀਬ ਉਨ੍ਹਾਂ ਦਾ ਸਮਾਂ ਬਰਬਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਬੁਰਾ ਭਲਾ ਬੋਲਿਆ ਗਿਆ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਮੁਲਾਜ਼ਮ ਨਸ਼ੇ ਵਿਚ ਧੁੱਤ ਸਨ ਜਿਸ ਕਾਰਨ ਉਨ੍ਹਾਂ ਦਾ ਟਾਈਮ ਖ਼ਰਾਬ ਹੋਇਆ ਅਤੇ ਉਨ੍ਹਾਂ ਦੇ ਮਰੀਜ਼ ਦੀ ਮੌਤ ਹੋ ਚੁੱਕੀ ਹੈ ਪਰਿਵਾਰ ਨੇ ਪੁਲਿਸ ਮੁਲਾਜ਼ਮਾਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ . ਝੁਨੀਰ ਦੀ ਪੁਲੀਸ ਨੇ ਰਾਤ ਸਮੇਂ ਐਂਬੂਲੈਂਸ ਰੋਕਣ ਦੇ ਮਾਮਲੇ ਵਿਚ ਦੋ ਪੁਲੀਸ ਕਾਂਸਟੇਬਲ ਅਤੇ ਇਕ ਹੋਮਗਾਰਡ ਤੇ ਮਾਮਲਾ ਦਰਜ ਕੀਤਾ ਗਿਆ ਹੈ ਥਾਣਾ ਝੁਨੀਰ ਦੇ ਐੱਸਐੱਚਓ ਕੇਵਲ ਸਿੰਘ ਨੇ ਦੱਸਿਆ ਕਿ ਰਾਤ ਸਮੇਂ ਐਂਬੂਲੈਂਸ ਨੂੰ ਰੋਕਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਸਿਪਾਹੀ ਜਸਵੰਤ ਸਿੰਘ ਸਿਪਾਹੀ ਕੁਲਵੰਤ ਸਿੰਘ ਅਤੇ ਹੋਮਗਾਰਡ ਜਵਾਨ ਜੀਤ ਸਿੰਘ ਤੇ ਧਾਰਾ 304 A, 323, 341 ਦੇ ਤਹਿਤ ਥਾਣਾ ਝੁਨੀਰ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।