ਡਿਜੀਟਲ ਲਰਨਿੰਗ ਦੇ ਤਹਿਤ ਈ-ਲੇਟਸ ਏਜੂਕੇਸ਼ਨ ਇਨੋਵੇਸ਼ਨ ਸਮਿਟ ਦਾ ਪ੍ਰਬੰਧ
ਪਬ ਦਸ਼ ਦੇ ਐਜੂਕੇਸ਼ਨਿਸਟ ਨੇ ਲਿਆ ਹਿੱਸਾ
ਸਿਖਿਆ ਮੰਤਰੀ ਕੰਵਰ ਪਾਲ ਨੇ ਸਿਖਿਆ ਵਿਭਾਗ ਦੀ ਇਸ ਪਹਿਲ ਲਈ ਕੀਤੀ ਸ਼ਲਾਘਾ
ਸੁਖਜਿੰਦਰ ਮਾਨ
ਚੰਡੀਗੜ੍ਹ, 27 ਮਈ: ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਡਿਜੀਟਲ ਇੰਡੀਆ ਪਲੇਟਫਾਰਮ ਨੂੰ ਅੱਗੇ ਵਧਾਉਣ ਦੀ ਦਿਸ਼ਾ ਵਿਚ ਹਰਿਆਣਾ ਨੇ ਇਕ ਹੋਰ ਪਹਿਲ ਕਰਦੇ ਹੋਏ ਅੱਜ ਪੰਚਕੂਲਾ ਵਿਚ ਰਾਸ਼ਟਰ ਪੱਧਰ ਦੀ ਡਿਜੀਟਲ ਲਰਨਿੰਗ ਈ-ਲੇਟਸ ਏਜੂਕੇਸ਼ਨ ਇਨੋਵੇਸ਼ਨ ਸਮਿਟ ਦਾ ਪ੍ਰਬੰਧ ਕਰ ਕੋਵਿਡ ਦੇ ਬਾਅਦ ਸਿਖਲਾਈ ਤੇ ਅਧਿਐਨ ਵਿਚ ਸੂਚਨਾ ਤਕਨਾਲੋਜੀ ਦੇ ਮਹਤੱਵ ਦੇ ਪਹਿਲੂਆਂ ‘ਤੇ ਚਰਚਾਕੀਤੀ। ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਕੰਵਰ ਪਾਲ ਨੇ ਸਮਿਟ ਦਾ ਉਦਘਾਟਨ ਕਰਨ ਬਾਅਦ ਕਿਹਾ ਕਿ ਸਿਖਿਆ ਵਿਭਾਗ ਦੇ ਨਾਲ-ਨਾਲ ਇਸ ਸਮਿਟ ਵਿਚ ਹੋਰ ਹਿੱਤਧਾਰਕ ਵੀ ਸਹਿਯੋਗ ਲਈ ਵਧਾਈਯੋਗ ਹਨ। ਉਨ੍ਹਾਂ ਨੇ ਕਿਹਾ ਕਿ ਕੋਵਿਡ ਦੇ ਬਾਅਦ ਹਰ ਸੂਬਾ ਆਪਣੀ ਸਿਖਲਾਈ ਤੇ ਅਧਿਐਨ ਦੇ ਤੌਰ-ਤਰੀਕਿਆਂ ‘ਤੇ ਵੱਖ -ਵੱਖ ਤਰ੍ਹਾ ਦੇ ਕੰਮ ਕਰ ਰਹੇ ਹਨ ਅਤੇ ਸਾਨੂੰ ਇਕ-ਦੂਜੇ ਤੋਂ ਵੱਖ-ਵੱਖ ਜਾਣਕਾਰੀਆਂ ਪ੍ਰਾਪਤ ਹੋਣਗੀਆਂ। ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਖੁਦ ਆਈਟੀ ਦੇ ਜਾਣਕਾਰ ਹਨ ਅਤੇ ਕਈ ਮਾਮਲਿਆਂ ਵਿਚ ਉਹ ਅਨੋਖੀ ਪਹਿਲ ਕਰ ਚੁੱਕੇ ਹਨ ਜਿਸ ਦੀ ਪੂਰੇ ਦੇਸ਼ ਵਿਚ ਚਰਚਾ ਹੋਈ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਹਾਲ ਹੀ ਵਿਚ 5 ਮਈ ਨੂੰ ਮੁੱਖ ਮੰਤਰੀ ਦੇ ਕਰ ਕਮਲਾਂ ਨਾਲ 10 ਤੋਂ 12ਵੀਂ ਤਕ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਟੈਬਲੇਟ ਵੰਡਣ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਤਕ 3 ਲੱਖ ਤੋਂ ਵੱਧ ਟੈਬਲੇਟ ਵੰਡੇ ਜਾ ਚੁੱਕੇ ਹਨ ਅਤੇ 10ਵੀਂ ਕਲਾਸ ਦੇ ਨਤੀਜੇ ਆਉਣ ਬਾਅਦ ਫਿਰ ਟੈਬਲੇਟ ਵੰਡਣ ਦਾ ਕੰਮ ਕੀਤਾ ਜਾਵੇਗਾ। ਸਕੂਲ ਦੇ ਬੱਚਿਆਂ ਨੂੰ ਆਈਟੀ ਦੇ ਟੂਲ ਕਿਟ ਵੀ ਵੰਡੇ ਜਾ ਰਹੇ ਹਨ।
ਉਨ੍ਹਾਂ ਨੇ ਕਿਹਾ ਕਿ ਸੂਬੇ ਦੇ ਬੱਚੇ ਕਿਸੇ ਵੀ ਦਿ੍ਰਸ਼ਟੀ ਤੋਂ ਕਮਜੋਰ ਨਾ ਰਹਿਣ, ਇਸ ਦਿਸ਼ਾ ਵਿਚ ਕਠੋਰ ਕਦਮ ਚੁੱਕੇ ਜਾ ਰਹੇ ਹਨ। ਅੱਜ ਵੱਡੇ-ਵੱਡੇ ਮੰਨੇ-ਪ੍ਰਮੰਨੇ ਨਿਜੀ ਸਕੂਲਾਂ ਤੋਂ ਵੀ ਬੱਚੇ ਹਰਿਆਣਾ ਦੇ ਸਰਕਾਰੀ ਸਕੂਲਾਂ ਵਿਚ ਦਾਖਲਾ ਲੈ ਰਹੇ ਹਨ। ਸੰਸਕਿ੍ਰਤ ਮਾਡਲ ਸਕੂਲ ਇਕ ਚੰਗਾ ਯਤਨ ਹਨ, ਇਸ ਤੋਂ ਸਿਖਿਆ ਨੂੰ ਗੁਣਵੱਤਾ ਵਿਚ ਹੋਰ ਵੱਧ ਸੁਧਾਰ ਆਵੇਗਾ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਵਰਕਸ਼ਾਪ ਵਿਚ ਜਾਰੀ ਕੀਤੀ ਗਈ ਡਿਜੀਟਲ ਲਰਨਿੰਗ ਦੀ ਕਿਤਾਬ ਇਕ ਉਪਯੋਗੀ ਦਸਤਾਵੇਜ ਹੈ। ਜਿਸ ਵਿਚ ਪੂਰੇ ਵਿਸ਼ਵ ਵਿਚ ਹੋ ਰਹੇ ਸਿਖਿਆ ਬਦਲਾਆਂ ਦੀ ਜਾਣਕਾਰੀ ਦਿੱਤੀ ਗਈ ਹੈ। ਨਵੀਂ ਸਿਖਿਆ ਨੀਤੀ 2020 ਨੂੰ ਦੇਸ਼ ਵਿਚ ਸੱਭ ਤੋਂ ਪਹਿਲਾਂ ਲਾਗੂ ਕਰਨ ਦੀ ਹਰਿਆਣਾ ਨੇ ਪਹਿਲ ਕੀਤੀ ਹੈ ਅਤੇ ਕਿਤੇ ਨਾ ਕਿਤੇ ਅੱਜ ਦਾ ਸਮਿਟ ਵੀ ਉਸੀ ਦਾ ਹਿੱਸਾ ਹੈ। ਆਸ ਹੈ ਕਿ ਪੂਰੇ ਦਿਨ ਦੀ ਚਰਚਾ ਦੇ ਬਾਅਦ ਸਿਖਿਆ ਮਾਹਰ ਚੰਗੇ ਸੁਝਾਅ ਦੇਣਗੇ ਅਤੇ ਉਨ੍ਹਾ ਨੇ ਸਿਖਿਆ ਨੀਤੀ ਦੇ ਲਾਗੂ ਕਰਨ ਵਿਚ ਸ਼ਾਮਿਲ ਕੀਤਾ ਜਾਵੇਗਾ।
ਸਿਖਿਆ ਮੰਤਰੀ ਨੇ ਡਿਜੀਟਲ ਲਰਨਿੰਗ ਸੋਲਯੂਸ਼ਨ, ਡਿਜੀਟਲ ਕਲਾਸਰੂਮ ਸੋਲਯੂਸ਼ਨ , ਡਿਜੀਟਲ ਬੋਰਡ ਸੋਲਯੂਸ਼ਨ, ਡਿਜੀਟਲ ਲੈਂਗਵੇਜ ਲੈਬ ਸੋਲਯੂਸ਼ਨ , ਸਿਕਓਰਿਟੀ ਐਂਡ ਸਰਵਿਲਾਂਸ ਸੋਲਯੂਸ਼ਨ, ਸਕੂਲਨੈਟ, ਲਰਨਿੰਗ ਫਾਰ ਲਾਇਟ ‘ਤੇ ਲਗਾਈ ਗਈ ਈ-ਐਕਪੋ ਦਾ ਅਵਲੋਕਨ ਵੀ ਕੀਤਾ। ਸਕੂਲ ਸਿਖਿਆ ਵਿਭਾਗ ਦੇ ਵੱਧੀਕ ਮੁੱਖ ਸਕੱਤਰ ਡਾ. ਮਹਾਵੀਰ ਸਿੰਘ ਨੇ ਹਰਿਆਣਾ ਵੱਲੋਂ ਸਿਖਲਾਈ ਕੰਮ ਵਿਚ ਆਈਟੀ ਦੇ ਵੱਧ ਤੋਂ ਵੱਧ ਵਰਤੋ ਦੇ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਦਸਿਆ ਕਿ ਕਿਸ ਤਰ੍ਹਾ ਕੋਵਿਡ ਦੌਰਾਨ ਸਿਖਿਆ ਵਿਭਾਗ ਨੂੰ ਜਿਨ੍ਹਾਂ ਚਨੌਤੀਆਂ ਦਾ ਸਾਹਮਣਾ ਕਰਨਾ ਪਿਆ, ਉਹ ਹੋਰ ਕਿਸੇ ਵਿਭਾਗ ਨੂੰ ਨਹੀਂ ਕਰਨਾ ਪਿਆ ਕਿਉਂਕਿ ਵਿਦਿਆਰਥੀ ਸਕੂਲਾਂ ਤੋਂ ਦੂਰ ਸਨ ਅਤੇ ਇਸ ਵਿਚ ਅਧਿਆਪਕਾਂ ਨੂੰ ਆਨਲਾਇਨ ਕਲਾਸਾਂ ਲੈਣ ਦਾ ਵਿਕਲਪ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਦੇ ਯਤਨਾਂ ਨਾਲ ਸਰਕਾਰੀ ਸਕੂਲਾਂ ਦੇ ਮੈਡੀਕਲ ਤੇ ਨਾਨ ਮੈਡੀਕਲ ਦੇ ਵਿਦਿਆਰਥੀਆਂ ਦੇ ਲਈ ਮੁਕਾਬਲੇ ਪ੍ਰੀਖਿਆਵਾਂ ਲਈ ਕੋਚਿੰਗ ਦੇਣ ਦੇ ਲਈ ਸਪੁਰ-100 ਨਾਂਅ ਨਾਲ ਇਕ ਪ੍ਰੋਗ੍ਰਾਮ ਚਲਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਸਾਲ 2018 ਵਿਚ ਇਸ ਨੂੰ ਸ਼ੁਰੂ ਕੀਤਾ ਗਿਆ ਸੀ ਅਤੇ ਜਿਸ ਦਾ 2020 ਵਿਚ ਪਹਿਲਾ ਬੈਚ ਵਿਚ ਜਿਸ ਤੋਂ 23 ਬੱਚੇ ਆਈਆਈਟੀ, 64 ਬੱਚੇ ਨੀਟ ਕੁਆਲੀਫਾਈ ਕਰ ਸਕੇ ਅਤੇ ਮੰਨੇ-ਪ੍ਰਮੰਨੇ ਸੰਸਥਾਨਾਂ ਵਿਚ ਦਾਖਲਾ ਹੋਇਆ। ਉਨ੍ਹਾਂ ਨੇ ਦਸਿਆ ਕਿ ਸਾਲ 2021 ਵਿਚ ਆਈਆਈਟੀ ਵਿਚ 28 ਅਤੇ ਨੀਟ ਵਿਚ 72 ਬੱਚਿਆਂ ਦਾ ਦਾਖਲਾ ਹੋਇਆ ਜਿਸ ਵਿੱਚੋਂ 5 ਬੱਚਿਆਂ ਦਾ ਏਮਸ ਵਿਚ ਦਾਖਲਾ ਹੋਇਆ ਜੋ ਕਿਸੇ ਵੀ ਸਰਕਾਰੀ ਸਕੂਲ ਦੇ ਬੱਚਿਆਂ ਲਈ ਬਹੁਤ ਵੱਡੀ ਉਪਲਬਧੀ ਹੈ।
ਉਨ੍ਹਾਂ ਨੇ ਕਿਹਾ ਕਿ ਇੰਨ੍ਹਾਂ ਬੱਚਿਆ ਨੂੰ ਪਾਇਲਟ ਪ੍ਰੋਜੈਕਟ ਦੇ ਆਧਾਰ ‘ਤੇ ਮੁੱਖ ਮੰਤਰੀ ਨੇ ਸ਼ੁਰੂਆਤ ਕੀਤੀ ਸੀ ਅਤੇ ਹੁਣ ਇਹ ਟੀਚਾ 5 ਲੱਖ ਟੈਬਲੇਟ ਦੇਣ ਦਾ ਹੈ। ਮੁੱਖ ਮੰਤਰੀ ਨੇ ਇਕ ਕਦਮ ਹੋਰ ਅੱਗੇ ਵਧਾਉਂਦੇ ਹੋਏ ਬੱਚਿਆਂ ਨੁੰ 2 ਜੀਬੀ ਡਾਟਾ ਰੋਜਾਨਾ ਪ੍ਰਤੀ ਵਿਦਿਆਰਥੀ ਫਰੀ ਦੇਣ ਦਾ ਐਲਾਨ ਕੀਤਾ ਹੈ ਤਾਂ ਜੋ 21ਵੀਂ ਸਦੀ ਦੇ ਯੁੱਗ ਵਿਚ ਨਵੀਂ ਕੌਮੀ ਸਿਖਿਆ ਨੀਤੀ 2020 ਦੇ ਅਨੁਰੂਪ ਸਰਕਾਰੀ ਸਕੂਲਾਂ ਦੇ ਬੱਚੇ ਸਿਖਿਆ ਗ੍ਰਹਿਣ ਕਰ ਸਕਣ। ਸੈਕੇਂਡਰੀ ਸਿਖਿਆ ਮਹਾਨਿਦੇਸ਼ਕ ਡਾ. ਜੇ ਗਣੇਸ਼ਨ ਨੇ ਸਮਿਟ ਵਿਚ ਹਿੱਸਾ ਲੈਣ ਆਏ ਐਨਸੀਈਆਰਟੀ ਤੇ ਦੇਸ਼ ਦੇ ਹੋਰ ਸੂਬਿਆਂ ਤੋਂ ਆਏ ਤੇ ਵਰਚੂਅਲੀ ਜੁੜੇ ਐਜੂਕੇਸ਼ਨਿਸਟਾਂ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਇਹ ਹਰਿਆਣਾ ਦੇ ਲਈ ਮਾਣ ਦੀ ਗਲ ਹੈ ਕਿ ਸਿਖਿਆ ‘ਤੇ ਇਨੋਵੇਟਿਵ ਪਹਿਲ ਕੀਤੀ ਹੈ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦੀ ਪਹਿਲ ‘ਤੇ ਸਿਖਿਆ ਵਿਭਾਗ ਨੇ ਆਨਲਾਇਨ ਅਧਿਆਪਕ ਟ੍ਹਾਂਸਫਰ ਨੀਤੀ ਲਾਗੂ ਕੀਤੀ ਸੀ ਜੋ ਸਿਖਿਆ ਵਿਭਾਗ ਵਿਚ ਆਈਟੀ ਦੇ ਯੁੱਗ ਦਾ ਇਕ ਕ੍ਰਾਂਤੀਕਾਰੀ ਕਦਮ ਸੀ।
ਉਨ੍ਹਾਂ ਨੇ ਦਸਿਆ ਕਿ ਮੁੱਖ ਮੰਤਰੀ ਦੂਰਵਰਤੀ ਸਿਖਿਆ ਪ੍ਰੋਗ੍ਰਾਮ ਰਾਹੀਂ ਸਿਖਲਾਈ ਅਤੇ ਅਧਿਐਨ ਸਿਸਟਮ ਵਿਚ ਵੱਡਾ ਬਦਲਾਅ ਕੀਤਾ ਹੈ। ਵਿਭਾਗ ਵੱਲੋਂ ਅਵਸਰ ੲੈਪ ਲਾਂਚ ਕੀਤਾ ਅਿਗਾ ਹੈ। ਵਿਦਿਆਰਥੀਆਂ ਦਾ ਅਸੇਸਮੈਂਟ ਤੇ ਈ-ਰਿਪੋਰਟ ਕਾਰਡ ਵੀ ਇਸ ਦੇ ਰਾਹੀਂ ਪ੍ਰਾਪਤ ਕੀਤਾ ਜਾ ਸਕਦਾ ਹੈ। ਅੱਜ ਦੇ ਯੁੱਗ ਵਿਚ ਸੂਚਨਾ ਤਕਨਾਲੋਜੀ ਇਕ ਜਰੂਰੀ ਕਿੱਟ ਹੋ ਗਿਆ ਹੈ। ਕੋਵਿਡ ਦੌਰਾਨ ਇਕ ਅਜੀਬ ਸਥਿਤੀ ਉਤਪਨ ਹੋ ਗਈ ਸੀ। ਵਿਦਿਆਰਥੀਆਂ ਨੂੰ ਸਕੂਲ ਤੋਂ ਦੁਰਾ ਹੋਣਾ ਪਿਆ ਅਤੇ ਉਸ ਦੌਰਾਨ ਇਸ ਅਵਸਰ ਏਪ ਨੂੰ ਬਣਾਇਆ ਗਿਆ ਤੇ ਬਹੁਤ ਹੀ ਕਾਰਗਰ ਸਿੱਧ ਹੋਇਆ। ਇਸ ਮੌਕੇ ‘ਤੇ ਲੈਟਸ ਟੈਕੋ ਮੀਡੀਆ ਦੇ ਫਾਉਡਰ, ਸੀਈਓ, ਏਡੀਟਰ ਇਨ ਚੀਫ ਡਾ. ਰਵੀ ਗੁਪਤਾ, ਗਲੋਬਲ ਇੰਨਫੋਕਾਮ ਲਿਮੀਟੇਡ ਦੇ ਐਮਡੀ ਆਸ਼ੀਸ਼ ਧਾਮ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਆਪਣੀ-ਆਪਣੀ ਕੰਪਨੀਆਂ ਵੱਲੋਂ ਆਈ ਟੀ ਰਾਹੀਂ ਸਿਖਿਆ ਵਿਚ ਕੀਤੇ ਜਾ ਰਹੇ ਕੰਮਾਂ ‘ਤੇ ਚਾਨਣ ਪਾਇਆ। ਵਜਕਸ਼ਾਪ ਵਿਚ ਸਿਖਿਆ ਮੰਤਰੀ ਨੇ ਈ-ਲੈਟ ਵਿਚ ਬਿਹਤਰ ਪ੍ਰਦਰਸ਼ਨ ਦੇ ਲਈ ਪੱਛਮ ਬੰਗਾਲ ਨੂੰ ਕਰਮਭੂਮੀ ਅਤੇ ਹਰਿਆਣਾ ਸਿਖਿਆ ਵਿਭਾਗ ਦੀ ਅਕਾਦਮਿਕ ਸੈਲ ਅਤੇ ਆਸ਼ੀਸ਼ ਧਾਮ ਨੂੰ ਸਨਮਾਨਿਤ ਵੀ ਕੀਤਾ। ਵਰਕਸ਼ਾਪ ਵਿਚ ਤਮਿਲਨਾਡੂ, ਅਸਮ , ਹਿਮਾਚਲ ਪ੍ਰਦੇਸ਼ , ਤੇਲੰਗਾਨਾ, ਮਣੀਪੁਰ, ਪੱਛਮ ਬੰਗਾਲ, ਰਾਜਸਤਾਨ, ਕੇਰਲ, ਪੰਜਾਬ ਦੇ ਸਿਖਿਆ ਵਿਭਾਗ ਦੇ ਨੁਮਾਇੰਦੇ ਮੌਜੂਦ ਰਹੇ
Share the post "ਡਿਜੀਟਲ ਇੰਡੀਆ ਪਲੇਟਫਾਰਮ ਦੀ ਦਿਸ਼ਾ ਵਿਚ ਹਰਿਆਣਾ ਦੀ ਇਕ ਹੋਰ ਪਹਿਲ – ਕੰਵਰ ਪਾਲ"