20 ਤੇ 21 ਨਵੰਬਰ ਨੂੰ ਵੀ ਸਰਸਰੀ ਸੁਧਾਈ ਸਬੰਧੀ ਲਗਾਏ ਜਾਣਗੇ ਸਪੈਸ਼ਲ ਕੈਂਪ
ਸੁਖਜਿੰਦਰ ਮਾਨ
ਬਠਿੰਡਾ, 8 ਨਵੰਬਰ: ਡਿਪਟੀ ਕਮਿਸ਼ਨਰਕਮ-ਜ਼ਿਲਾ ਚੋਣ ਅਫ਼ਸਰ ਅਰਵਿੰਦ ਪਾਲ ਸਿੰਘ ਸੰਧੂ ਨੇ ਜ਼ਿਲੇ ਅੰਦਰ ਚੱਲ ਰਹੀ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਮੱਦੇਨਜ਼ਰ ਸਥਾਨਕ ਆਈ.ਟੀ.ਆਈ ਅਤੇ ਖੇਤੀਬਾੜੀ ਦਫ਼ਤਰ ਵਿਖੇ ਬਣੇ ਪੋਿਗ ਬੂਥਾਂ ਦਾ ਦੌਰਾ ਕਰਕੇ ਨਿਰੀਖਣ ਕੀਤਾ। ਇਸ ਮੌਕੇ ਉਨਾਂ ਸਰਸਰੀ ਸੁਧਾਈ ਕਰ ਰਹੇ ਸਟਾਫ ਨੰੂ ਹਦਾਇਤ ਕੀਤੀ ਕਿ ਕੈਂਪ ਦੌਰਾਨ ਆਉਣ ਵਾਲੇ ਲੋਕਾਂ ਦਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਅਤੇ ਉਨਾਂ ਨੂੰ ਕੋਈ ਮੁਸ਼ਕਿਲ ਨਾ ਆਉਣ ਦਿੱਤੀ ਜਾਵੇ।
ਇਸ ਦੌਰਾਨ ਸ੍ਰੀ ਸੰਧ ਨੇ ਦੱਸਿਆ ਕਿ ਬੂਥਾਂ ਉਪਰ ਨਵੀਆਂ ਵੋਟਾਂ ਬਣਾਉਣ, ਪੁਰਾਣੀਆਂ ਵੋਟਾਂ ਕਟਵਾਉਣ, ਵੋਟਾਂ ਵਿੱਚ ਸੋਧ ਕਰਾਉਣ ਸਬੰਧੀ 1 ਨਵੰਬਰ ਤੋਂ ਕੰਮ ਚੱਲ ਰਿਹਾ ਹੈ ਜੋ 30 ਨਵੰਬਰ ਤੱਕ ਜਾਰੀ ਰਹੇਗਾ। ਉਨਾਂ ਵੋਟਰ ਸੂਚੀਆਂ ’ਚ ਕਿਸੇ ਤਰਾਂ ਦੀ ਸੁਧਾਈ ਜਾਂ ਨਵੀਂ ਵੋਟ ਬਣਾਉਣ ਤੋਂ ਵਾਂਝੇ ਰਹੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ 20 ਤੇ 21 ਨਵੰਬਰ 2021 ਨੂੰ ਪੋਿਗ ਬੂਥਾਂ ਤੇ ਲਗਾਏ ਜਾਣ ਵਾਲੇ ਸਪੈਸ਼ਲ ਕੈਂਪ ਦੌਰਾਨ ਸਰਸਰੀ ਸੁਧਾਈ ਦਾ ਕੰਮ ਕਰਵਾ ਸਕਦੇ ਹਨ। ਜ਼ਿਲਾ ਚੋਣ ਅਫ਼ਸਰ ਨੇ ਹੋਰ ਜਾਣਕਰੀ ਦਿੰਦਿਆਂ ਦੱਸਿਆ ਕਿ ਜੇਕਰ ਕੋਈ ਵਿਅਕਤੀ ਮਿਤੀ 1 ਨਵੰਬਰ 2022 ਨੂੰ 18 ਸਾਲ ਦੀ ਉਮਰ ਪੂਰੀ ਕਰਦਾ ਹੈ ਅਤੇ ਉਸਨੇ ਅਜੇ ਤੱਕ ਆਪਣੀ ਵੋਟ ਰਜਿਸਟਰਡ ਨਹੀਂ ਕਰਵਾਈ ਹੈ ਤਾਂ ਉਹ ਮਿਤੀ 01 ਨਵੰਬਰ 2021 ਤੋਂ 30 ਨਵੰਬਰ 2021 ਤੱਕ ਫਾਰਮ ਨੰਬਰ 06 ਵਿੱਚ ਵੋਟ ਬਣਾਉਣ ਲਈ ਬਿਨੈ ਪੱਤਰ ਦੇ ਸਕਦਾ ਹੈ। ਪ੍ਰਵਾਸੀ ਭਾਰਤੀ ਆਪਣੀ ਵੋਟ ਫਾਰਮ ਨੰ. 6ੳ ਰਾਹੀਂ ਦਰਜ ਕਰਵਾ ਸਕਦੇ ਹਨ। ਵੋਟਰ ਸੂਚੀ ਵਿੱਚ ਪਹਿਲਾਂ ਦਰਜ ਵੋਟ ਕਟਵਾਉਣ ਲਈ ਫਾਰਮ ਨੰਬਰ 7, ਵੋਟ ਵਿੱਚ ਦਰੁਸਤੀ ਕਰਵਾਉਣ ਲਈ ਫਾਰਮ ਨੰ: 8 ਅਤੇ ਉਸੇ ਚੋਣ ਹਲਕੇ ਦੇ ਵਿੱਚ ਹੀ ਰਿਹਾਇਸ਼ ਦੀ ਤਬਦੀਲੀ ਸਬੰਧੀ ਫਾਰਮ ਨੰ: 8ੳ ਵਿੱਚ ਪੇਸ਼ ਕੀਤੇ ਜਾ ਸਕਦੇ ਹਨ।
ਉਨਾਂ ਅੱਗੇ ਦੱਸਿਆ ਕਿ ਇਸ ਮੁਹਿੰਮ ਅਧੀਨ ਬੂਥ ਲੈਵਲ ਅਫਸਰਾਂ ਵੱਲੋਂ ਰਜਿਸਟਰਾਰ ਜਨਮ ਅਤੇ ਮੌਤ ਦੇ ਸਟਾਫ ਨਾਲ ਤਾਲਮੇਲ ਕਰਕੇ ਮੌਤ ਹੋ ਚੁੱਕੇ ਵੋਟਰਾਂ ਦੀਆਂ ਵੋਟਾਂ ਕੱਟਣ ਲਈ ਲਿਸਟ ਵੀ ਤਿਆਰ ਕੀਤੀ ਜਾਵੇਗੀ। ਕਿਸੇ ਵੀ ਕਿਸਮ ਦੀ ਜਾਣਕਾਰੀ ਲਈ ਟੋਲ ਫ੍ਰੀ ਨੰਬਰ 1950 ਤੇ ਦਫ਼ਤਰੀ ਸਮੇਂ ਦੌਰਾਨ ਸੰਪਰਕ ਕੀਤਾ ਜਾ ਸਕਦਾ ਹੈ।ਇਸ ਮੌਕੇ ਉਨਾਂ ਨਾਲ ਤਹਿਸੀਲਦਾਰ ਚੋਣਾਂ ਗੁਰਚਰਨ ਸਿੰਘ ਅਤੇ ਸਰਸਰੀ ਸੁਧਾਈ ਸਬੰਧੀ ਸਟਾਫ ਮੌਜਦੂ ਸੀ।
ਡਿਪਟੀ ਕਮਿਸ਼ਨਰ ਨੇ ਪੋਿਗ ਬੂਥਾਂ ਦਾ ਦੌਰਾ ਕਰਕੇ ਕੀਤਾ ਨਿਰੀਖਣ
17 Views