ਸੁਖਜਿੰਦਰ ਮਾਨ
ਬਠਿੰਡਾ, 7 ਜੁਲਾਈ: ਡੀ.ਏ.ਵੀ ਕਾਲਜ ਬਠਿੰਡਾ ਨੇ ਕਾਲਜ ਦੇ ਐਨ.ਸੀ.ਸੀ ਕੈਡਿਟਾਂ ਨੂੰ 20 ਪੀ.ਬੀ.ਐਨ. ਦੇ ਕਮਾਂਡਿੰਗ ਅਫਸਰ ਕਰਨਲ ਕੇ.ਐਸ. ਮਾਥੁਰ ਨੇ ਕਿਰਨਜੀਤ ਕੌਰ ਨੂੰ “ਬੈਸਟ ਕੈਡੇਟ ਅਵਾਰਡ” ਅਤੇ ਹਰਸਿਮਰਨ ਕੌਰ ਨੂੰ “ਦੂਜਾ ਬੈਸਟ ਕੈਡੇਟ ਅਵਾਰਡ” ਨਾਲ ਸਨਮਾਨਿਤ ਕੀਤਾ। ਕਿਰਨਜੀਤ ਕੌਰ ਅਤੇ ਹਰਸਿਮਰਨ ਕੌਰ ਨੂੰ ਉਨ੍ਹਾਂ ਦੇ ਤਿੰਨ ਸਾਲਾਂ ਦੇ ਕੋਰਸ ਦੌਰਾਨ ਐੱਨ.ਸੀ.ਸੀ. ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇ ਆਧਾਰ ‘ਤੇ ਸਰਵੋਤਮ ਕੈਡੇਟਸ ਵਜੋਂ ਚੁਣਿਆ ਗਿਆ ਹੈ। ਦੋ ਮਾਣਮੱਤੇ ਕੈਡਿਟਾਂ ਨੇ 18 ਕਾਲਜਾਂ ਅਤੇ 2 ਯੂਨੀਵਰਸਿਟੀਆਂ ਦੇ 1264 ਕੈਡਿਟਾਂ ਨਾਲ 20 ਪੀਬੀਬੀਐਨ ਤਹਿਤ ਮੁਕਾਬਲਾ ਕਰਕੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਕਰਨਲ ਕੇ.ਐਸ.ਮਾਥੁਰ ਨੇ ਸਰਵੋਤਮ ਕੈਡਿਟਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਅਤੇ ਉਨ੍ਹਾਂ ਨੂੰ ਸੌਂਪੀਆਂ ਗਈਆਂ ਸਾਰੀਆਂ ਗਤੀਵਿਧੀਆਂ ਵਿੱਚ ਸਮਰਪਿਤ ਯਤਨਾਂ ਲਈ ਵਧਾਈ ਦਿੱਤੀ।
ਕਾਲਜ ਪ੍ਰਿੰਸੀਪਲ ਡਾ. ਰਾਜੀਵ ਕੁਮਾਰ ਸ਼ਰਮਾ ਨੇ ਕਿਰਨਜੀਤ ਕੌਰ ਅਤੇ ਹਰਸਿਮਰਨ ਕੌਰ ਦੀ ਵਧੀਆ ਕਾਰਗੁਜ਼ਾਰੀ ਲਈ ਸ਼ਲਾਘਾ ਕੀਤੀ | ਉਨ੍ਹਾਂ ਕਿਹਾ ਕਿ ਇਨ੍ਹਾਂ ਵਿਦਿਆਰਥਣਾਂ ਨੇ ਐਨ.ਸੀ.ਸੀ. ਦੇ ਮਨੋਰਥ ਨੂੰ ਸੱਚੀ ਭਾਵਨਾ ਨਾਲ ਸਮਝਣ ਲਈ ਇਹ ਸਨਮਾਨ ਹਾਸਲ ਕੀਤਾ ਹੈ ਅਤੇ ਉਨ੍ਹਾਂ ਨੇ ਆਪਣੇ ਜੀਵਨ ਵਿੱਚ ਏਕਤਾ ਅਤੇ ਅਨੁਸ਼ਾਸਨ ਨੂੰ ਗ੍ਰਹਿਣ ਕਰਕੇ ਰਾਸ਼ਟਰ ਨਿਰਮਾਣ ਵੱਲ ਇੱਕ ਕਦਮ ਹੋਰ ਅੱਗੇ ਵਧਾਇਆ ਹੈ। ਉਨ੍ਹਾਂ ਨੇ ਉਨ੍ਹਾਂ ਨੂੰ ਸਿਖਲਾਈ ਦੌਰਾਨ ਸਿੱਖੀਆਂ ਕਦਰਾਂ-ਕੀਮਤਾਂ ਅਤੇ ਸਿਧਾਂਤਾਂ ਦੀ ਹਮੇਸ਼ਾ ਪਾਲਣਾ ਕਰਨ ਅਤੇ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਨ ਲਈ ਪ੍ਰੇਰਿਤ ਕੀਤਾ। ਉਨ੍ਹਾਂ ਨੇ ਕੈਡਿਟਾਂ ਵਿੱਚ ਅਨੁਸ਼ਾਸਨ ਅਤੇ ਨਿਰਸਵਾਰਥ ਸੇਵਾ ਦੇ ਆਦਰਸ਼ਾਂ ਨੂੰ ਪੈਦਾ ਕਰਨ ਲਈ ਏ.ਐਨ.ਓ ਪ੍ਰੋ. ਮੁਨੀਸ਼ ਕੁਮਾਰ ਅਤੇ 20 ਪੀਬੀਬੀਐਨ ਦੇ ਸਮਰਪਿਤ ਯਤਨਾਂ ਦੀ ਵੀ ਸ਼ਲਾਘਾ ਕੀਤੀ।
Share the post "ਡੀਏਵੀ ਕਾਲਜ ਦੇ ਐਨਸੀਸੀ ਕੈਡਿਟਾਂ ਨੇ 20 ਪੀਬੀਬੀਐਨ ਨਾਲ ਬੈਸਟ ਕੈਡਿਟਸ ਦਾ ਅਵਾਰਡ ਜਿੱਤਿਆ"