ਸੁਖਜਿੰਦਰ ਮਾਨ
ਬਠਿੰਡਾ,22 ਜੁਲਾਈ: ਸੀ.ਬੀ.ਐਸ.ਈ ਦਿੱਲੀ ਬੋਰਡ ਵੱਲੋਂ ਅੱਜ ਐਲਾਨੇ ਗਏ ਵਿੱਦਿਅਕ ਸਾਲ 2021-22 ਬਾਰਵੀਂ ਕਲਾਸ ਦੇ ਨਤੀਜੇ ਵਿੱਚ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਡੀ.ਐਮ ਗਰੁੱਪ ਕਰਾੜਵਾਲਾ ਦੇ ਵਿਦਿਆਰਥੀਆ ਦਾ ਨਤੀਜਾ ਸ਼ਾਨਦਾਰ ਰਿਹਾ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਪ੍ਰਬੰਧਕਾਂ ਨੇ ਦੱਸਿਆ ਕਿ ਵਿਦਿਆਰਥਣ ਲਿਪੀਕਾ ਗੋਇਲ D/O ਭੂਸ਼ਨ ਗੋਇਲ ਨੇ 98% ਫੀਸਦੀ ਅੰਕ ਪ੍ਰਾਪਤ ਕਰਕੇ ਪਹਿਲਾ ਸਥਾਨ ਅਤੇ ਗੁਰਲੀਨ ਕੌਰ D/O ਕੁਲਵਿੰਦਰ ਸਿੰਘ 95 ਫੀਸਦੀ ਅੰਕ ਪ੍ਰਾਪਤ ਕੇ ਦੂਸਰਾ ਸਥਾਨ ਹਾਸਿਲ ਕੀਤਾ । ਇਸ ਤੋਂ ਇਲਾਵਾ ਸਕੂਲ ਦੇ 99 ਫੀਸਦੀ ਵਿਦਿਆਰਥੀ ਫਸਟ ਡਵੀਜਨ ਵਿੱਚ ਪਾਸ ਹੋਏ ਅਤੇ ਇਸ ਮੌਕੇ ਤੇ ਸੰਸਥਾ ਦੇ ਚੇਅਰਮੈਨ ਇੰਜੀ. ਅਵਤਾਰ ਸਿੰਘ ਢਿੱਲੋਂ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ “ ਸਿੱਖਿਆ ਦੇ ਉਦੇਸ਼ਾਂ ਅਤੇ ਪ੍ਰੇਰਨਾਵਾਂ ਨਾਲ ਹੀ ਅਗਾਂਹਵਧੂ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ, ਅਜਿਹੇ ਸੰਕਲਪਾ ਦੀ ਪੂਰਤੀ ਕਰਨ ਵਿੱਚ ਯੋਗ ਅਧਿਆਪਕ, ਮਿਹਨਤੀ ਵਿਦਿਆਰਥੀਆਂ ਅਤੇ ਤਜ਼ਰਬੇਕਾਰ ਸੰਸਥਾਵਾਂ ਦਾ ਵੱਡਾ ਹੱਥ ਹੁੰਦਾ ਹੈ । ਅਖੀਰ ਵਿੱਚ ਸਕੂਲ ਦੇ ਪ੍ਰਿੰਸੀਪਲ ਅਤੇ ਸਟਾਫ ਵੱਲੋਂ ਅੱਵਲ ਰਹਿਣ ਵਾਲੇ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਉਣ ਦੇ ਨਾਲ ਨਾਲ ਉਹਨਾਂ ਦੇ ਮਾਤਾ ਪਿਤਾ ਦੀ ਵੀ ਸ਼ਲਾਘਾ ਕੀਤੀ।
Share the post "ਡੀ ਐਮ ਸਕੂਲ ਕਰਾੜਵਾਲਾ ਦੀ ਵਿਦਿਆਰਥਣ ਨੇ ਬਾਰਵੀਂ ਕਲਾਸ ਵਿੱਚੋ 98% ਫੀਸਦੀ ਅੰਕ ਪ੍ਰਾਪਤ ਕੀਤੇ"