ਨਾ ਮਾਣਭੱਤਾ ਮਿਲ ਰਿਹਾ,ਵਿਭਾਗ ਦੀ ਮੰਤਰੀ ਨਹੀਂ ਸੁਣ ਰਹੇ ਗੱਲ: ਹਰਗੋਬਿੰਦ ਕੌਰ
ਸੁਖਜਿੰਦਰ ਮਾਨ
ਬਠਿੰਡਾ, 16 ਮਈ: ਪੰਜਾਬ ਵਿਚ ਇਸ ਵੇਲੇ 47 ਡਿਗਰੀ ਤੱਕ ਤਾਪਮਾਨ ਚਲਾ ਜਾਂਦਾ ਹੈ ਪਰ ਆਂਗਣਵਾੜੀ ਸੈਂਟਰਾਂ ਦਾ ਸਮਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਤਬਦੀਲ ਨਹੀਂ ਕੀਤਾ ਗਿਆ । ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਇਸ ਸਬੰਧੀ ਗੱਲ ਹੀ ਨਹੀਂ ਸੁਣ ਰਹੇ,ਜਦੋਂ ਕਿ ਉਹਨਾਂ ਨੂੰ ਕਈ ਵਾਰ ਮਿਲ ਕੇ ਮੰਗ ਪੱਤਰ ਦਿੱਤੇ ਗਏ ਹਨ। ਇਹ ਦਾਅਵਾ ਅੱਜ ਇੱਥੇ ਜਾਰੀ ਬਿਆਨ ਵਿਚ ਆਂਗਨਵਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਸ੍ਰੀਮਤੀ ਹਰਗੋਬਿੰਦ ਕੌਰ ਨੇ ਕਰਦਿਆਂ ਦੋਸ਼ ਲਗਾਇਆ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਲਈ ਪੀਣ ਲਈ ਸਾਫ ਸੁਥਰਾ ਪਾਣੀ ਨਹੀਂ ਹੈ । ਕਈਆਂ ਸੈਂਟਰਾਂ ਵਿਚ ਬਿਜਲੀ ਨਹੀਂ , ਪੱਖੇ ਨਹੀਂ ਹਨ ਤੇ ਹੋਰ ਸਹੂਲਤਾਂ ਤੋਂ ਸੱਖਣੇ ਹਨ । ਭਾਵੇਂ ਆਂਗਣਵਾੜੀ ਸੈਂਟਰਾਂ ਦੇ ਬੱਚੇ 2017 ਤੋਂ ਸਰਕਾਰ ਨੇ ਖੋਹ ਕੇ ਪ੍ਰਾਇਮਰੀ ਸਕੂਲਾਂ ਵਿਚ ਬਿਠਾਏ ਹੋਏ ਹਨ । ਪਰ ਜਿੰਨਾਂ ਸੈਂਟਰਾਂ ਵਿਚ ਬੱਚੇ ਆਉਂਦੇ ਹਨ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਗਰਮੀਂ ਕਾਰਨ ਬੁਰਾ ਹਾਲ ਹੋ ਰਿਹਾ ਹੈ ।
ਉਨ੍ਹਾਂ ਇਹ ਵੀ ਦਸਿਆ ਕਿ ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਰਚ ਮਹੀਨੇ ਤੋਂ ਬਾਅਦ ਤਨਖਾਹਾਂ ਨਹੀਂ ਮਿਲੀਆਂ । ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਘੋਰ ਨਿਰਾਸਾਂ ਵਿਚ ਹਨ। ਜਦੋਂ ਕਿ ਅਜਿਹਾ ਪਿਛਲੇਂ 30 ਸਾਲਾਂ ਵਿਚ ਨਹੀਂ ਹੋਇਆ । ਇਹ ਪਹਿਲੀ ਵਾਰ ਹੈ ਕਿ ਸਰਕਾਰ ਯੂਨੀਅਨ ਦੀ ਗੱਲ ਨਹੀਂ ਸੁਣ ਰਹੀ ।ਕੀ ਇਹ ਹੀ ਬਦਲਾਅ ਹੈ,ਕਈ ਵਰਕਰ ਹੈਲਪਰ ਇਸੇ ਮਾਣ ਭੱਤੇ ਤੇ ਨਿਰਭਰ ਕਰਦੀਆਂ ਹਨ, ਇਸ ਵੇਲੇ ਉਹ ਸਰਕਾਰ ਨੂੰ ਬਦਦੁਆਵਾਂ ਦੇ ਰਹੀਆਂ ਹਨ, ਇਹੋ ਜਿਹੇ ਹਾਲਾਤਾਂ ਤੋਂ ਮਜਬੂਰ ਹੋ ਕੇ ਜਥੇਬੰਦੀ ਨੂੰ ਸੰਘਰਸ ਦੇ ਰਾਹ ਪੈਣਾਂ ਪਵੇਗਾ।
ਤਾਪਮਾਨ ਪੁੱਜਾ 47 ਡਿਗਰੀ ’ਤੇ, ਆਂਗਣਵਾੜੀ ਸੈਂਟਰਾਂ ਦਾ ਨਹੀਂ ਬਦਲਿਆ ਸਮਾਂ
11 Views