ਤ੍ਰਿਪਤ ਬਾਜਵਾ ਵੱਲੋਂ ਨਵੇਂ ਨਿਯੁਕਤ ਵੈਟਰਨਰੀ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ

0
9

ਸੁਖਜਿੰਦਰ ਮਾਨ
ਚੰਡੀਗੜ੍ਹ 6 ਅਕਤੂਬਰ : ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਵੱਲੋਂ ਅੱਜ ਨਵੇਂ ਨਿਯੁਕਤ ਕੀਤੇ ਗਏ ਵੈਟਰਨਰੀ ਅਫਸਰਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ l
ਇਹ ਜਾਣਕਾਰੀ ਦਿੰਦੇ ਹੋਏ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਜਿਨ੍ਹਾਂ ਵੈਟਰਨਰੀ ਅਫਸਰਾਂ ਨੂੰ ਅੱਜ ਨਿਯੁਕਤੀ ਪੱਤਰ ਸੌਂਪੇ ਗਏ ਹਨ ਇਨ੍ਹਾਂ ਦੀ ਨਿਯੁਕਤੀ ਦੀ ਸਿਫ਼ਾਰਸ਼ ਪੀਪੀਐਸਸੀ ਵੱਲੋਂ ਕੀਤੀ ਗਈ ਹੈ lਉਨ੍ਹਾਂ ਦੱਸਿਆ ਕਿ ਜਿਨ੍ਹਾਂ ਵੈਟਰਨਰੀ ਅਫਸਰਾਂ ਨੂੰ ਅੱਜ ਹੈ ਨਿਯੁਕਤੀ ਪੱਤਰ ਸੌਂਪੇ ਗਏ ਉਨ੍ਹਾਂ ਵਿੱਚ ਡਾ:ਜਗਜੀਤ ਸਿੰਘ ਪੁੱਤਰ ਸ੍ਰੀ ਲਾਭ ਸਿੰਘ ,ਆਦਰਸ ਕਾਲੋਨੀ, ਅਜੀਤ ਨਗਰ,ਗਰੇਵਾਲ ਚੌਕ, ਮਲੇਰਕੋਟਲਾ ਜਿਲ੍ਹਾ ਸੰਗਰੂਰ ,ਡਾ:ਹਰਜਾਪ ਕੌਰ ਪੁੱਤਰੀ ਸ੍ਰੀ ਗੁਰਜੀਤ ਸਿੰਘ, ਗੁਰੂ ਅੰਗਦ ਨਗਰ, ਨੇੜੇ ਗੁਰੂਦੁਆਰਾ ਕੋਟਕਪੂਰਾ ਰੋਡ,ਸ੍ਰੀ ਮੁਕਤਸਰ ਸਾਹਿਬ, ਡਾ:ਪ੍ਰਾਚੀਰ ਬੁਧਾਵਰ ਪੁੱਤਰ ਸ੍ਰੀ ਹਰਮਿੰਦਰ ਬੁਧਾਵਰ, ਨਿਊ ਸ਼ਹੀਦ ਭਗਤ ਸਿੰਘ ਕਲੌਨੀ ,ਰਾਜਪੁਰਾ ਜਿਲ੍ਹਾ ਪਟਿਆਲਾ ਸ਼ਾਮਲ ਹਨ l ਇਸ ਮੌਕੇ ਨਵੇਂ ਨਿਯੁਕਤ ਕੀਤੇ ਗਏ ਵੈਟਰਨਰੀ ਅਫਸਰਾਂ ਨੂੰ ਮੁਬਾਰਕਬਾਦ ਦਿੰਦੇ ਹੋਏ ਸ੍ਰੀ ਤ੍ਰਿਪਤ ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਪੂਰੀ ਤਨਦੇਹੀ ਅਤੇ ਦ੍ਰਿੜ੍ਹਤਾ ਨਾਲ ਪਰ ਸੇਵਾ ਨਿਭਾਉਂਦੇ ਹੋਏ ਪਬਲਿਕ ਨੂੰ ਸਰਕਾਰ ਦੀਆਂ ਸੇਵਾਵਾਂ ਦਾ ਲਾਭ ਪਹੁੰਚਾਉਣਾ ਚਾਹੀਦਾ ਹੈ lਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਸ਼ੇਸ਼ ਤੌਰ ਤੇ ਸ੍ਰੀ ਵਿਜੇ ਕੁਮਾਰ ਜੰਜੂਆ ਵਿਸ਼ੇਸ਼ ਮੁੱਖ ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਹਾਜ਼ਰ ਸਨ l

LEAVE A REPLY

Please enter your comment!
Please enter your name here