ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 12 ਫਰਵਰੀ – ਆਜਾਦੀ ਦੇ ਅੰਮ੍ਰਿਤ ਕਾਲ ਵਿਚ ਦਿੱਲੀ-ਮੁਬੰਈ ਐਕਸਪ੍ਰੈਸ ਦੇ ਪਹਿਲੇ ਪੜਾਅ ਵਿਚ ਦਿੱਲੀ-ਦੌਸਾ-ਲਾਲਸੋਢ ਸੈਕਸ਼ਨ ਦੇ ਸ਼ੁਰੂਆਤ ਨਾਲ ਸੜਕਾਂ ਦੇ ਢਾਂਚਾਗਤ ਤੰਤਰ ਦੇ ਵਿਕਾਸ ਵਿਚ ਨਵਾਂ ਅਧਿਆਏ ਜੁੜ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਹਰਿਆਣਾ ਦੇ ਗੁਰੂਗ੍ਰਾਮ, ਪਲਵਲ ਤੇ ਨੂੰਹ ਜਿਲ੍ਹਿਆਂ ਤੋਂ ਗੁਜਰਨ ਵਾਲੇ ਦੇਸ਼ ਦੇ ਸੱਭ ਤੋਂ ਲੰਬੇ ਐਕਸਪ੍ਰੈਸ ਵੇ ਦੇ ਪਹਿਲੇ ਪੜਾਅ ਵਿਚ 12,150 ਕਰੋੜ ਰੁਪਏ ਦੀ ਲਾਗਤ ਨਾਲ ਤਿਆਰ 246 ਕਿਲੋਮੀਟਰ ਲੰਬੇ ਸੈਕਸ਼ਨ ਦਾ ਉਦਘਾਟਨ ਕੀਤਾ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਐਕਸਪ੍ਰੈਸ ਵੇ ’ਤੇ ਸੂਬੇ ਦੀ ਸੀਮਾ ਵਿਚ ਸਥਿਤ ਹਿਲਾਲਪੁਰ ਟੋਲ ਪਲਾਜਾ ਤੋਂ ਵੀਡਿਓ ਕਾਨਫਰੈਂਸਿੰਗ ਨਾਲ ਦਿੱਲੀ-ਦੌਸਾ-ਲਾਲਸੋਢਾ ਸੈਕਸ਼ਨ ਦੇ ਉਦਘਾਟਨ ਸਮਾਰੋਹ ਵਿਚ ਸ਼ਾਮਿਲ ਹੋਏ। ਕੇਂਦਰੀ ਜਲ ਸ਼ਕਤੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ, ਕੇਂਦਰੀ ਆਂਕੜਾ ਤੇ ਪ੍ਰੋਗ੍ਰਾਮ ਲਾਗੂਕਰਨ ਰਾਜ ਮੰਤਰੀ ਰਾਓ ਇੰਦਰਜੀਤ ਸਿੰਘ, ਸਿਵਲ ਐਵੀਏਸ਼ਨ ਰਾਜ ਮੰਤਰੀ ਜਨਰਲ (ਸੇਵਾਮੁਕਤ) ਵੀ.ਕੇ. ਸਿੰਘ ਅਤੇ ਹਰਿਆਣਾ ਦੇ ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਵੀ ਇਸ ਦੌਰਾਨ ਹਾਜਿਰ ਰਹੇ। ਇਸ ਮੌਕੇ ਮੁੱਖ ਮੰਤਰੀ ਮਨੋਹਰ ਲਾਲ ਨੇ ਬੁਨਿਆਦੀ ਢਾਂਚੇ ਦੇ ਇੰਨ੍ਹੇ ਵੱਡੇ ਪ੍ਰੋਜੈਕਟ ਦਾ ਉਦਘਾਟਨ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਰਿਆਣਾ ਦੀ ਢਾਈ ਕਰੋੜ ਜਨਤਾ ਵੱਲੋਂ ਧੰਨਵਾਦ ਕੀਤਾ। ਉਨ੍ਹਾਂ ਨੇ ਇਸ ਤੋਹਫੇ ਲਈ ਕੇਂਦਰੀ ਸਕੜ ਟਰਾਂਸਪੋਰਟ ਤੇ ਰਾਜ ਮਾਰਗ ਮੰਤਰੀ ਨਿਤਿਨ ਗਡਕਰੀ ਦਾ ਵੀ ਧੰਨਵਾਦ ਪ੍ਰਗਟਾਇਆ ਅਤੇ ਕਿਹਾ ਕਿ ਦਿੱਲੀ-ਬਡੋਦਰਾ-ਮੁਬੰਈ ਐਕਸਪ੍ਰੈਸ ਵੇ ਇਕ ਵੱਡਾ ਤੋਹਫਾ ਹੈ। ਦਿੱਲੀ ਤੋਂ ਮੁਬੰਈ ਤਕ ਲਗਭਗ 1380 ਕਿਲੋਮੀਟਰ ਲੰਬੇ 8 ਲੈਨ ਦੇ ਇਸ ਐਕਸਪ੍ਰੈਸ ਵੇ ਦਾ ਹਰਿਆਣਾ ਵਿਚ 129 ਕਿਲੋਮੀਟਰ ਹਿੱਸਾ ਗੁਜਰੇਗਾ। ਇਹ ਰਾਜ ਮਾਰਗ ਸਿਰਫ ਦਿੱਲੀ ਅਤੇ ਮੁਬੰਈ ਜਾਂ 5 ਸੂਬਿਆਂ ਨੂੰ ਜੋੜਣ ਵਾਲਾ ਰਸਤਾ ਹੀ ਨਹੀਂ ਹੈ, ਸਗੋਂ ਇਹ ਰਾਜਮਾਰਗ ਸਾਡੀ ਆਰਥਿਕ ਸਥਿਤੀ ਨੂੰ ਅੱਗੇ ਵੱਧਾਉਣ ਵਾਲਾ ਹੈ। ਉੱਥੇ ਇਹ ਹਰਿਆਣਾ ਦੀ ਸਭਿਆਚਾਰਕ ਪਛਾਣ ਨੂੰ ਮੁਬੰਈ ਦੇ ਆਧੁਨਿਕੀਕਰਣ ਨਾਲ ਮਹਾਰਾਸ਼ਟਰ ਦੀ ਸਭਿਆਚਾਰ ਨਾਲ ਵੀ ਜੋੜੇਗਾ।ਮੁੱਖ ਮੰਤਰੀ ਨੇ ਕਿਹਾ ਕਿ ਅੱਜ ਇਸ ਐਕਸਪ੍ਰੈਸ ਵੇ ਦੇ ਪਹਿਲੇ ਪੜਾਅ ਦਾ ਉਦਘਾਟਨ ਜਿੱਥੇ ਤੋਂ ਹੋ ਰਿਹਾ ਹੈ, ਉਹ ਨੂੰਹ ਜਿਲਾ ਹਰਿਆਣਾ ਦਾ ਅਸਿਪਰੇਸ਼ਨਲ ਜਿਲਾ ਹੈ। ਇਸ ਐਕਸਪ੍ਰੈਸ ਵੇ ਦੇ ਨੂੰਹ ਤੋਂ ਗੁਜਰਨ ਨਾਲ ਇੱਥੇ ਉਦਯੋਗ ਆਉਣਗੇ, ਜਿਸ ਨਾਲ ਇਸ ਖੇਤਰ ਦਾ ਵਿਕਾਸ ਅਤੇ ਇੱਥੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਨਾਤੇ ਨਾਲ ਬਹੁਤ ਵੱਡਾ ਲਾਭ ਹੋਵੇਗਾ। ਸ੍ਰੀ ਮਨੋਹਰ ਲਾਲ ਨੇ ਕਿਹਾ ਕਿ ਦੇਸ਼ ਵਿਚ ਜਿਸ ਤਰ੍ਹਾਂ ਨਾਲ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ, ਇੰਨ੍ਹਾਂ ਸਾਰੀਆਂ ਨਾਲ ਦੇਸ਼ ਵਿਚ ਬੁਨਿਆਦੀ ਢਾਂਚੇ ਦਾ ਵਿਕਾਸ ਹੋ ਰਿਹਾ ਹੈ, ਇਹ ਵਰਣਨਯੋਗ ਹੈ। ਇਸ ਤਰ੍ਹਾਂ ਦਾ ਬੁਨਿਆਦੀ ਢਾਂਚਾ ਸਾਡੇ ਦੇਸ਼ ਦੀ ਆਰਥਿਕ ਤਰੱਕੀ ਹੋਵੇਗੀ ਅਤੇ ਯਕੀਨੀ ਤੌਰ ’ਤੇ ਪ੍ਰਧਾਨ ਮੰਤਰੀ ਦਾ ਭਾਰਤ ਨੂੰ 5 ਟ੍ਰਿਲਿਅਨ ਡਾਲਰ ਦੀ ਅਰਥਚਾਰਾ ਬਣਾਉਣ ਦੇ ਸੁਪਨੇ ਨੂੰ ਸਾਕਾਰ ਕਰਨ ਵਿਚ ਸਾਰੇ ਸੂਬੇ ਯੋਗਦਾਨ ਦੇਣਗੇ। ਲੇਕਿਨ ਹਰਿਆਣਾ ਪਹਿਲੇ ਤੋਂ ਹੀ ਇਸ ਦਿਸ਼ਾ ਵਿਚ ਵਿਸ਼ੇਸ਼ ਯੋਗਦਾਨ ਦੇ ਰਿਹਾ ਹੈ।
ਉਨ੍ਹਾਂ ਕਿਹਾ ਕਿ ਪਿਛਲੇ 8 ਸਾਲਾਂ ਤੋਂ ਕੇਂਦਰ ਸਰਕਾਰ ਨੇ ਜਿੰਨੇ ਪ੍ਰੋਜੈਕਟ ਹਰਿਆਣਾ ਨੂੰ ਦਿੱਤੇ ਹਨ, ਚਾਹੇ ਉਹ ਰਾਜ ਮਾਰਗ ਦੇ ਹੋਵੇ ਜਾਂ ਰੇਲੇ ਦੇ, ਉਨ੍ਹਾਂ ਸਾਰੀਆਂ ਰਾਹੀਂ ਅਸੀਂ ਹਰਿਆਣਾ ਵੱਲ ਵੱਧ ਤਰੱਕੀ ਕਰਾਂਗੇ। ਉਨ੍ਹਾਂ ਕਿਹਾ ਕਿ ਹਰਿਆਣਾ ਇਕ ਲੈਂਡਲਾਕਡ ਸੂਬਾ ਹੈ ਅਤੇ ਸਾਡਾ ਸੂਬਾ ਇਸ ਐਕਸਪ੍ਰੈਸ ਵੇ ਰਾਹੀਂ ਸਮੁੰਦਰੀ ਪੋਰਟ ਨਾਲ ਜੁੜੇਗਾ ਤਾਂ ਅਸੀਂ ਯਕੀਨੀ ਤੌਰ ’ਤੇ ਸੂਬੇ ਦੇ ਐਕਸਪੋਰਟ ਨੂੰ ਵੀ ਵੱਧਾਏਗਾ। ਹਰਿਆਣਾ ਵਿਚ ਬਣਨ ਹੋਣ ਵਾਲੇ ਉਤਪਾਦਾਂ ਨੂੰ ਦੇਸ਼ ਦੀ ਬੰਦਰਗਾਹਾਂ ਤਕ ਲੈ ਕੇ ਜਾਣਾ ਆਸਾਨ ਬਣਾਏਗਾ।ਡਿਪਟੀ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਇਸ ਇਤਿਹਾਸਕ ਦਿੱਲੀ-ਮੁਬੰਈ ਐਕਸਪ੍ਰੈਸ ਵੇ ਦੇ ਪਹਿਲੇ ਹਿੱਸੇ ਦਾ ਅੱਜ ਉਦਘਾਟਨ ਹੋਣ ਨਾਲ ਇਸ ਇਲਾਕੇ ਦੇ ਲੋੋਕਾਂ ਨੂੰ ਸੱਭ ਤੋਂ ਵੱਧ ਫਾਇਦਾ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਬੁਨਿਆਦੀ ਢਾਂਚਾ ਮਜਬੂਤ ਹੋਣ ਨਾਲ ਵਿਕਾਸ ਨੂੰ ਗਤੀ ਮਿਲੇਗੀ ਅਤੇ ਆਉਣ ਵਾਲੇ ਸਮੇਂ ਵਿਚ ਈ-ਕਾਮਰਸ ਵਪਾਰ ਦੇ ਵੱਧਦੇ ਨਾਲ ਗੁਰੂਗ੍ਰਾਮ, ਨੂੰਹ ਅਤੇ ਫਰੀਦਾਬਾਦ ਨੂੰ ਕਾਫੀ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿਚ ਸੜਕ ਤੰਤਰ ਨੁੰ ਮਜਬੂਤ ਕਰਨ ਲਈ 3 ਪਰਿਯੋਜਨਾਵਾਂ ਦੀ ਨੀਂਹ ਪੱਥਬ ਰੱਖ ਰਹੀ ਹੈ। ਸੋਹਨਾ, ਨੂੰਹ, ਅਲਵਲ ਦੀ ਕੁਨੈਕਟਿਵਿਟੀ ਲਈ ਵੀ ਕੰਮ ਕੀਤਾ ਜਾ ਰਿਹਾ ਹੈ। ਸਰਕਾਰ ਦਾ ਟੀਚਾ ਆਈਜੀਆਈ ਏਅਰਪੋਰਟ ਤੋਂ ਜੇਵਰ ਏਅਰਪੋਰਟ ਨੂੰ ਜੋੋੜਣ ਦਾ ਹੈ। ਉਦਘਾਟਨ ਤੋਂ ਪਹਿਲਾਂ ਕੇਂਦਰੀ ਸੜਕ ਟਰਾਂਸਪੋਰਟ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨਾਲ ਮੁੱਖ ਮੰਤਰੀ ਮਨੋਹਰ ਲਾਲ ਨੇ ਜਿਲਾ ਗੁਰੂਗ੍ਰਾਮ ਦੇ ਸੋਹਨਾ ਦੇ ਨੇੜੇ ਦਿੱਲੀ-ਮੁਬੰਈ ਐਕਸਪ੍ਰੈਸ ਵੇ ’ਤੇ ਆਟੋਮੇਟੇਡ ਟ?ਰੈਫਿਕ ਮੈਨੇਜਮੈਂਟ ਸਿਸਟਮ ਦੇ ਤਹਿਤ ਬਣਾਏ ਗਏ ਟ?ਰੈਫਿਕ ਮੈਨੇਜਮੈਂਟ ਸੈਂਟਰ ਸਥਿਤ ਕੰਟ?ਰੋਲ ਰੂਮ ਨੂੰ ਵੇਖਿਆ।ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕੌਮੀ ਰਾਜਧਾਨੀ ਦਿੱਲੀ ਤੋਂ ਬਡੋੋਦਰਾ ਹੁੰਦੇ ਮੁਬੰਈ ਤਕ 1386 ਕਿਲੋਮੀਟਰ ਲੰਬਾਈ ਵਾਲੇ ਐਕਸਪ੍ਰੈਸ ਵੇ ਤਿਆਰ ਹੋਣ ਨਾਲ ਦਿੱਲੀ ਅਤੇ ਮੁਬੰਈ ਵਿਚਕਾਰ ਸਫਰ ਦਾ ਸਮਾਂ 24 ਘੰਟੇ ਤੋਂ ਘੱਟ ਕੇ 12 ਘੰਟ ਰਹਿ ਜਾਵੇਗਾ। ਨਾਲ ਹੀ ਯਾਤਰਾ ਦੂਰੀ ਵਿਚ 12 ਫੀਸਦੀ ਦੀ ਕਮੀ ਆਵੇਗੀ ਅਤੇ ਸੜਕ ਦੀ ਲੰਬਾਈ 1424 ਕਿਲੋਮੀਟਰ ਤੋਂ ਘੱਟ ਹੋਕੇ 1242 ਕਿਲੋਮੀਟਰ ਰਹਿ ਜਾਵੇਗੀ।
ਦਿੱਲੀ-ਮੁੰਬਈ ਐਕਸਪ੍ਰੈਸ ਦੇ ਪਹਿਲੇ ਪੜਾਅ ਦੀ ਹੋਈ ਸ਼ੁਰੂਆਤ
14 Views