ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 31 ਅਕਤੂਬਰ: ਕਰੀਬ ਇੱਕ ਮਹੀਨਾ ਪਹਿਲਾਂ ਸੀਆਈਏ ਸਟਾਫ਼ ਦੇ ਬਰਖਾਸਤ ਇੰਚਾਰਜ਼ ਪਿ੍ਰਤਪਾਲ ਸਿੰਘ ਦੀ ਕਥਿਤ ਮਿਲੀਭੁਗਤ ਨਾਲ ਮਾਨਸਾ ਪੁਲਿਸ ਦੀ ਗਿ੍ਰਫਤ ’ਚੋਂ ਫਰਾਰ ਹੋਇਆ ਗੈਂਗਸਟਰ ਦੀਪਕ ਟੀਨੂ ਅੱਜ ਮੁੜ ਮਾਨਸਾ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ। ਮਾਨਸਾ ਪੁਲਿਸ ਨੂੰ ਟੀਨੂੰ ਦਾ ਦਿੱਲੀ ਦੀ ਇੱਕ ਅਦਾਲਤ ਨੇ ਟ੍ਰਾਂਜੈਟ ਰਿਮਾਂਡ ਦਿੱਤਾ ਹੈ, ਜਿਸਦੇ ਚੱਲਦੇ ਉਸਨੂੰ ਹੁਣ ਮਾਨਸਾ ਦੀ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਦਸਣਾ ਬਣਦਾ ਹੈ ਕਿ ਕੁੱਝ ਦਿਨ ਪਹਿਲਾਂ ਦਿੱਲੀ ਪੁਲਿਸ ਨੇ ਟੀਨੂ ਨੂੰ ਰਾਜਸਥਾਨ ਵਿਚੋਂ ਗਿ੍ਰਫਤਾਰ ਸੀ। ਦਿੱਲੀ ਪੁਲਿਸ ਦਾ ਰਿਮਾਂਡ ਖ਼ਤਮ ਹੋਣ ਤੋਂ ਬਾਅਦ ਮਾਨਸਾ ਪੁਲਿਸ ਨੂੰ ਟੀਨੂ ਦਾ ਟਾਂਜੈਟ ਰਿਮਾਂਡ ਮਿਲਿਆ ਹੈ। ਉਧਰ ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜਾਂਚ ਕਰ ਰਹੀ ਵਿਸੇਸ ਜਾਂਚ ਟੀਮ ਦੇ ਮੁਖੀ ਆਈ.ਜੀ ਨੇ ਅੱਜ ਮਹਰੂਮ ਗਾਇਕ ਦੇ ਪਿਤਾ ਬਲਕੌਰ ਸਿੰਘ ਨਾਲ ਉਸਦੇ ਘਰ ਵਿਖੇ ਮੁਲਾਕਾਤ ਕੀਤੀ। ਚਰਚਾ ਮੁਤਾਬਕ ਬੀਤੇ ਕੱਲ ਬਲਕੌਰ ਸਿੰਘ ਵਲੋਂ ਦਿੱਤੇ ਇੱਕ ਭਾਸ਼ਣ ਵਿਚ ਪੁਲਿਸ ਦੀ ਹੁਣ ਤੱਕ ਦੀ ਕਾਰਗੁਜ਼ਾਰੀ ’ਤੇ ਸਵਾਲ ਉਠਾਏ ਜਾਣ ਅਤੇ 25 ਨਵੰਬਰ ਤੱਕ ਇਨਸਾਫ ਨਾ ਮਿਲਣ ’ਤੇ ਦੇਸ਼ ਛੱਡ ਜਾਣ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਵਿਸ਼ੇਸ ਤੌਰ ’ਤੇ ਸਰਕਾਰ ਨੇ ਆਈ.ਜੀ ਨੂੰ ਭਂੇਜਿਆ ਹੈ। ਉਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦਾਅਵਾ ਕੀਤਾ ਹੈ ਕਿ ਸਿੱਧੂ ਦੇ ਕਾਤਲਾਂ ਨੂੰ ਸਜਾਵਾਂ ਦਿਵਾਉਣ ਲਈ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ।
Share the post "ਦੀਪਕ ਟੀਨੂੰ ਮੁੜ ਮਾਨਸਾ ਪੁਲਿਸ ਦੀ ਗਿ੍ਰਫਤ ’ਚ, ਆਈ.ਜੀ ਨੇ ਕੀਤੀ ਸਿੱਧੂ ਮੂਸੇਵਾਲਾ ਦੇ ਪਿਤਾ ਨਾਲ ਮੁਲਾਕਾਤ"