ਸੁਖਜਿੰਦਰ ਮਾਨ
ਚੰਡੀਗੜ੍ਹ, 9 ਅਪ੍ਰੈਲ: ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਬਠਿੰਡਾ ’ਚ ਇੱਕ ਯੂਨੀਵਰਸਿਟੀ ਦੇ ਸਮਾਗਮ ’ਚ ਪੰਜਾਬ ਨੂੰ ਅਜਿਹਾ ਬਣਾਉਣ ਦੇ ਕੀਤੇ ਦਾਅਵੇ ਕਿ ਜਿਸਦੇ ਵਿਚ ਅੰਗਰੇਜ਼ ਵੀ ਨੌਕਰੀ ਮੰਗਣ ਆਉਣਗੇ, ਉਪਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਤਨਜ਼ ਕਸਿਆ ਹੈ। ਜਾਰੀ ਇੱਕ ਟਵੀਟ ’ਚ ਸਿੱਧੂ ਨੇ ਪੰਜਾਬ ਵਿਚ ਵਿਗੜ ਰਹੀ ਅਮਨ ਤੇ ਕਾਨੂੰਨ ਦੀ ਸਥਿਤੀ ’ਤੇ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੂੰ ਪਹਿਲਾਂ ਇਧਰ ਧਿਆਨ ਦੇਣ ਲਈ ਕਿਹਾ ਹੈ। ਅਪਣੇ ਟਵੀਟ ਵਿਚ ਸਿੱਧੂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਬਠਿੰਡਾ ’ਚ ਦਿੱਤੇ ਬਿਆਨ ਅਤੇ ਉਸਦੇ ਨਾਲ ਧਨੌਲਾ ’ਚ ਇੱਕ ਲੜਕੀ ਦੀ ਫ਼ੋਟੋ ਪੋਸਟ ਕਰਦਿਆਂ ਕਿਹਾ ਹੈ ਕਿ ‘ਮਾਨ ਸਾਬ੍ਹ ਅੱਜ ਧਨੌਲਾ ‘ਚ ਇਕ ਨੌਜਵਾਨ ਲੜਕੀ ਨੂੰ ਕੁੱਟਣ ਤੋਂ ਬਾਅਦ ਉਸਦੇ ਹੱਥ-ਪੈਰ ਬੰਨ੍ਹ ਕੇ ਹਾਈਵੇ ‘ਤੇ ਸੁੱਟਿਾ ਗਿਆ ਤੇ ਖੇਮਕਰਨ ‘ਚ ਇਕ ਵਿਅਕਤੀ ਦਾ ਕਤਲ ਹੋ ਗਿਆ। ਪੰਜਾਬ ਵਿਚ ਕਿਸੇ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਅਤੇ ਜੇਕਰ ਇਸੇ ਤਰ੍ਹਾਂ ਪੰਜਾਬ ‘ਚ ਅਮਨ ਤੇ ਕਾਨੂੰਨ ਦੀ ਸਥਿਤੀ ਵਿਗੜਦੀ ਰਹੀਂ ਤਾਂ ਇੱਥੇ ਕੋਈ ਵੀ ਨਹੀਂ ਰਹੇਗਾ। ਜਿਸਦੇ ਚੱਲਦੇ ਵਿਦੇਸ਼ੀਆਂ ਨੂੰ ਪੰਜਾਬ ’ਚ ਨੌਕਰੀਆਂ ਲਈ ਸੱਦਣ ਤੋਂ ਪਹਿਲਾਂ ਇੱਥੇ ਰਹਿ ਰਹੇ 3 ਕਰੋੜ ਪੰਜਾਬੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਓ। ’’
Share the post "ਨਵਜੋਤ ਸਿੱਧੂ ਦਾ ਭਗਵੰਤ ਮਾਨ ’ਤੇ ਤਨਜ਼: ਪਹਿਲਾਂ ਪੰਜਾਬੀ ਸੰਭਾਲੋਂ, ਫ਼ਿਰ ਵਿਦੇਸ਼ੀ ਸੱਦੋਂ"