148 ਤੇ ਕੇਸ ਦਰਜ਼ ਕਰਕੇ 221 ਦੋਸ਼ੀਆਂ ਨੂੰ ਕੀਤਾ ਗ੍ਰਿਫਤਾਰ
ਸੁਖਜਿੰਦਰ ਮਾਨ
ਬਠਿੰਡਾ, 12 ਜੂਨ: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਵਿਸ਼ੇਸ਼ ਉਪਰਾਲੇ ਕਰ ਰਹੀ ਹੈ। ਇਨ੍ਹਾਂ ਉਪਰਾਲਿਆਂ ਤਹਿਤ ਸਪੈਸ਼ਲ ਟਾਸਕ ਫੋਰਸ ਵਲੋਂ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਖਿਲਾਫ਼ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। ਪੱਤਰਕਾਰਾਂ ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਸਪੈਸ਼ਲ ਟਾਸਕ ਫੋਰਸ ਦੇ ਡੀਆਈਜੀ ਬਠਿੰਡਾ ਤੇ ਫ਼ਰੀਦਕੋਟ ਰੇਂਜ ਅਜੈ ਮਲੂਜਾ (ਆਈਪੀਐਸ) ਨੇ ਦੱਸਿਆ ਕਿ ਦੋਨਾਂ ਰੇਜਾਂ ਅਧੀਨ ਆਉਂਦੇ ਪੰਜ ਜ਼ਿਲ੍ਹਿਆਂ ਬਠਿੰਡਾ, ਮਾਨਸਾ, ਸ਼੍ਰੀ ਮੁਕਤਸਰ ਸਾਹਿਬ, ਫ਼ਰੀਦਕੋਟ ਅਤੇ ਮੋਗਾ ਵਿਚ 1 ਜਨਵਰੀ 2022 ਤੋਂ ਹੁਣ ਤੱਕ 148 ਕੇਸ ਦਰਜ਼ ਕਰਕੇ 221 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ ਕੋਲੋਂ 4 ਕਿਲੋਂ 286 ਗ੍ਰਾਮ ਹੈਰੋਇਨ, 278 ਨਸ਼ੀਲੀਆਂ ਸ਼ੀਸ਼ੀਆਂ (ਸਿਰਪ), 13 ਕਿਲੋ 50 ਗ੍ਰਾਮ ਅਫ਼ੀਮ, 351 ਕਿਲੋ 400 ਗ੍ਰਾਮ ਭੁੱਕੀ-ਡੋਡੇ, 65865 ਗੋਲੀਆਂ-ਕੈਪਸੂਲ ਅਤੇ 134700 ਰੁਪਏ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਰੋਕਣ ਦੇ ਮੱਦੇਨਜ਼ਰ ਐਸਟੀਐਫ਼ ਬਠਿੰਡਾ ਰੇਂਜ ਵਿੱਚ ਪਰਮਜੀਤ ਸਿੰਘ, ਸੰਪੂਰਨ ਸਿੰਘ ਅਤੇ ਨਵੀਨ ਸਿੰਗਲਾ ਡੀਐਸਪੀਜ਼ ਵਜੋਂ ਤਾਇਨਾਤ ਕੀਤੇ ਹੋਏ ਹਨ। ਇਸ ਤੋਂ ਇਲਾਵਾ ਐਸਟੀਐਫ਼ ਬਠਿੰਡਾ ਰੇਂਜ ਚ 51 ਕਰਮਚਾਰੀ ਤੇ ਫ਼ਰੀਦਕੋਟ ਰੇਂਜ ਚ 36 ਕਰਮਚਾਰੀ ਕੰਮ ਕਰ ਰਹੇ ਹਨ।
Share the post "ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਪੰਜਾਬ ਸਰਕਾਰ ਕਰ ਰਹੀ ਹੈ ਵਿਸ਼ੇਸ਼ ਉਪਰਾਲੇ : ਅਜੈ ਮਲੂਜਾ"