ਪੰਜਾਬੀ ਖ਼ਬਰਸਾਰ ਬਿਉਰੋ
ਚੰਡੀਗੜ੍ਹ, 13 ਅਕਤੂਬਰ : ਨਹਿਰੀ ਪਟਵਾਰ ਯੂਨੀਅਨ (ਰਜਿ:) ਜਲ ਸਰੋਤ ਵਿਭਾਗ ਪੰਜਾਬ ਦੇ ਸੂਬਾ ਪ੍ਰਧਾਨ ਜਸਕਰਨ ਸਿੰਘ ਗਹਿਰੀ ਬੁੱਟਰ ਦੀ ਅਗਵਾਈ ਵਿੱਚ ਜੱਥੇਬੰਦੀ ਦਾ ਉੱਚ ਪੱਧਰੀ ਵਫਦ ਜਲ ਸਰੋਤ ਵਿਭਾਗ ਪੰਜਾਬ ਦੇ ਸਮੂੰਹ ਰੈਵੀਨਿਊ ਜਮਾਤ ਦੇ ਫੀਲਡ ਮੁਲਾਜਮਾਂ ਨੂੰ ਐਮ ਸੇਵਾ ਐਪ ਤੇ ਆੱਨਲਾਇਨ ਹਾਜਰੀ ਲਗਾਉਣ ਵਿੱਚ ਆ ਰਹੀਆਂ ਸਮੱਸਿਆਵਾਂ ਸਬੰਧੀ ਜਲ ਸਰੋਤ ਵਿਭਾਗ ਪੰਜਾਬ ਸਰਕਾਰ ਦੇ ਪ੍ਰਮੁੱਖ ਸਕੱਤਰ ਸ੍ਰੀ ਕਿ੍ਰਸਨ ਕੁਮਾਰ ਨਾਲ ਚੰਡੀਗੜ੍ਹ ਮੁੱਖ ਦਫਤਰ ਵਿਖੇ ਮੀਟਿੰਗ ਕੀਤੀ ਗਈ। ਮੀਟਿੰਗ ਵਿੱਚ ਜਲ ਸਰੋਤ ਵਿਭਾਗ ਪੰਜਾਬ ਦੇ ਫੀਲਡ ਮੁਲਾਜਮਾਂ ਨੂੰ ਪਿਛਲੇ ਸਮੇਂ ਦੌਰਾਨ ਐਮ ਸੇਵਾ ਐਪ ਤੇ ਆੱਨਲਾਇਨ ਹਾਜਰੀ ਲਗਾਉਣ ਸੰਬੰਧੀ ਕਾਫੀ ਪ੍ਰੇਸਾਨੀਆਂ ਅਤੇ ਮੁਸਕਿਲਾਂ ਜਿਵੇਂ ਨੈੱਟਵਰਕ ਦੀ ਸਮੱਸਿਆ ਕਰਕੇ ਫੀਲਡ ਵਿੱਚ ਮੁਲਾਜਮਾਂ ਦੇ ਡਿਊਟੀ ਤੇ ਹਾਜਰ ਹੋਣ ਦੇ ਬਾਵਜੂਦ ਵੀ ਐਪ ਨਾ ਚੱਲਣ ਕਰਕੇ ਗੈਰਹਾਜ਼ਰੀ ਲੱਗਣਾ, ਜੇਕਰ ਅੱਧਾ ਘੰਟਾ ਵੀ ਹਾਜਰੀ ਲਗਾਉਣ ਵਿੱਚ ਐਪ ਦੀ ਤਕਨੀਕੀ ਖਰਾਬੀ ਕਾਰਨ ਲੇਟ ਹੋ ਜਾਣਾ ਤਾਂ ਅੱਧੇ ਦਿਨ ਦੀ ਛੁੱਟੀ ਲੱਗ ਜਾਂਦੀ ਸੀ, ਫੀਲਡ ਦੇ ਮੁਲਾਜਮਾਂ ਨੂੰ ਆਪਣੀ ਡਿਊਟੀ ਨਿਭਾਉਣ ਲਈ ਸਵੇਰੇ ਜਲਦੀ ਡਿਊਟੀ ਤੇ ਹਾਜਰ ਹੋਣਾ ਪੈਂਦਾ ਹੈ ਤੇ ਸਾਮ ਨੂੰ ਵੀ ਦੇਰ ਰਾਤ ਤੱਕ ਫੀਲਡ ਵਿੱਚ ਰਹਿ ਕੇ ਆਪਣੀ ਡਿਊਟੀ ਨਿਭਾਉਣੀ ਪੈਂਦੀ ਹੈ ਅਤੇ ਫੀਲਡ ਮੁਲਾਜਮਾਂ ਨੂੰ ਆਪਣੀ ਡਿਊਟੀ ਦੇ ਨਾਲ ਨਾਲ ਕੋਰਟ ਕੇਸਾ,ਮਹਿਕਮੇ ਦੀਆ ਕੋਰਟਾ,ਇਲੈਕਸਨ ਡਿਊਟੀ, ਅਤੇ ਪੰਜਾਬ ਪੱਧਰ ਤੇ ਜਿਲ੍ਹਾ ਪ੍ਰਸਾਸਨ ਵੱਲੋਂ ਆਟਾ ਦਾਲ, ਪਰਾਲੀ ਨੂੰ ਅੱਗ ਨਾ ਲਗਾਉਣ ਬਾਰੇ ਫੀਲਡ ਵਿਚ ਜਾ ਕੇ ਕਿਸਾਨਾਂ ਨੂੰ ਜਾਗਰੂਕ ਕਰਨ ਅਤੇ ਪਰਾਲੀ ਨੂੰ ਅੱਗ ਲਗਾਉਣ ਵਾਲਿਆਂ ਦੀ ਰਿਪੋਰਟ ਕਰਨੀ ਇਸ ਤੋਂ ਇਲਾਵਾ ਵੀ ਮਹਿਕਮੇ ਦੇ ਕੰਮਕਾਜ ਸਬੰਧੀ ਫੀਲਡ ਮੁਲਾਜਮਾਂ ਨੂੰ ਇਧਰ ਓਧਰ ਜਾਣਾ ਆਉਣਾ ਪੈਂਦਾ ਹੈ, ਜਿਸ ਕਰਕੇ ਕਿਸੇ ਵੀ ਹਾਲਤ ਵਿੱਚ ਐਮ ਸੇਵਾ ਐਪ ਤੇ ਹਾਜ਼ਰੀ ਲਗਾਉਣੀ ਬਹੁਤ ਹੀ ਵੱਡੀ ਸਮੱਸਿਆ ਸੀ ਜਿਸ ਕਰਕੇ ਫੀਲਡ ਦੇ ਮੁਲਾਜਮਾਂ ਵਿੱਚ ਆਪਣੀ ਡਿਊਟੀ ਦੇ ਫਰਜ ਨੂੰ ਸਮਝਦੇ ਹੋਏ ਮਹਿਕਮੇ ਨਾਲ ਸੰਬੰਧਿਤ ਕਿਸਾਨਾਂ ਨੂੰ ਚੰਗੀਆਂ ਸੇਵਾਵਾਂ ਪ੍ਰਦਾਨ ਕਰਨ ਦੀ ਬਜਾਇ ਸਿਰਫ ਹਾਜ਼ਰੀ ਲਗਾਉਣ ਦੀ ਸਮੱਸਿਆ ਨੂੰ ਲੈ ਕੇ ਦਿਮਾਗੀ ਤੌਰ ਤੇ ਮਾਨਸਿਕ ਪ੍ਰੇਸਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ ਆਪਣੇ ਮਹਿਕਮੇ ਦੇ ਕੰਮ ਕਾਜ ਵੱਲ ਘੱਟ ਧਿਆਨ ਸਾਰਾ ਧਿਆਨ ਐਪ ਤੇ ਹਾਜ਼ਰੀ ਲਗਾਉਣ ਵਿੱਚ ਹੀ ਲੱਗਾ ਰਹਿੰਦਾ ਸੀ, ਪ੍ਰੰਤੂ ਆਪਣੀ ਡਿਊਟੀ ਤੇ ਹਾਜਰ ਹੋਣ ਦੇ ਬਾਵਜੂਦ ਐਪ ਦੀ ਸਮੱਸਿਆ ਕਰਕੇ ਗੈਰਹਾਜਰ ਅਤੇ ਸਾਰਾ ਦਿਨ ਮਹਿਕਮੇ ਦਾ ਤਨਦੇਹੀ ਨਾਲ ਕੰਮ ਕਰਨ ਦੇ ਬਾਵਜੂਦ ਅੱਧੇ ਦਿਨ ਦੀ ਗੈਰਹਾਜਰੀ ਲੱਗਣਾ ਫੀਲਡ ਮੁਲਾਜਮਾਂ ਲਈ ਬਹੁਤ ਵੱਡੀ ਸਿਰਦਰਦੀ ਬਣਿਆ ਹੋਇਆ ਸੀ। ਪ੍ਰਮੁੱਖ ਸਕੱਤਰ ਜਲ ਸਰੋਤ ਾਲ ਇਹਨਾਂ ਸਾਰੀਆਂ ਸਮੱਸਿਆਵਾਂ ਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਜੱਥੇਬੰਦੀ ਵੱਲੋਂ ਐਮ ਸੇਵਾ ਐਪ ਦੇ ਸੰਬੰਧ ਵਿੱਚ ਰੱਖੀਆ ਗਈਆਂ ਮੰਗਾਂ ਨੂੰ ਫੀਲਡ ਮੁਲਾਜਮਾਂ ਨੂੰ ਆਨਲਾਈਨ ਹਾਜਰੀ ਲਗਾਉਣ ਵਿੱਚ ਕਾਫੀ ਸਮੱਸਿਆਵਾਂ ਆਉਣ ਕਰਕੇ ਜਲ ਸਰੋਤ ਵਿਭਾਗ ਦੇ ਫੀਲਡ ਮੁਲਾਜਮਾਂ ਨੂੰ ਐਮ ਸੇਵਾ ਐਪ ਤੋਂ ਅਗਲੇ ਦਿਨਾਂ ਵਿੱਚ ਰਾਹਤ ਦੇਣ ਦਾ ਵੱਡਾ ਫੈਸਲਾ ਮੁਲਾਜਮਾਂ ਦੇ ਹੱਕ ਵਿੱਚ ਕਰਨ ਦਾ ਵਿਸਵਾਸ ਦਿੱਤਾ ਤੇ ਉਹਨਾਂ ਕਿਹਾ ਕਿ ਮਹਿਕਮੇ ਦਾ ਕੰਮ ਪੂਰੀ ਇਮਾਨਦਾਰੀ ਅਤੇ ਤਨਦੇਹੀ ਨਾਲ ਕਰੋ ਅਤੇ ਮਹਿਕਮੇ ਨਾਲ ਸੰਬੰਧਿਤ ਕੰਮ ਕਾਜ ਕਰਵਾਉਣ ਵਾਲੇ ਕਿਸਾਨਾਂ ਅਤੇ ਹੋਰ ਵਰਗਾ ਦਾ ਕੰਮ ਪਹਿਲ ਦੇ ਅਧਾਰ ਤੇ ਕਰਨ ਲਈ ਵੀ ਮੁਲਾਜਮਾਂ ਨੂੰ ਦਿਸਾ ਨਿਰਦੇਸ਼ ਦਿੱਤੇ। ਮਾਨਯੋਗ ਪ੍ਰਮੁੱਖ ਸਕੱਤਰ ਜਲ ਸਰੋਤ ਵਿਭਾਗ ਪੰਜਾਬ ਸਰਕਾਰ ਦੇ ਇਸ ਫੈਸਲੇ ਦਾ ਜਥੇਬੰਦੀ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ।ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਜਲ ਸਰੋਤ ਵਿਭਾਗ ਪੰਜਾਬ ਦੇ ਫੀਲਡ ਮੁਲਾਜਮਾਂ ਵਿੱਚ ਖੁਸੀ ਦੀ ਲਹਿਰ ਪਾਈ ਜਾ ਰਹੀ ਹੈ। ਜਿਸ ਕਰਕੇ ਮਹਿਕਮਾ ਜਲ ਸਰੋਤ ਵਿਭਾਗ ਦਾ ਕੰਮ ਹੋਰ ਵੀ ਸੁਚੱਜੇ ਢੰਗ ਨਾਲ ਚਲਾਇਆ ਜਾ ਸਕਦਾ ਹੈ ਤੇ ਮੁਲਾਜਮ ਵੀ ਮਹਿਕਮੇ ਜਲ ਸਰੋਤ ਦੀ ਤਰੱਕੀ ਅਤੇ ਵਿਭਾਗ ਵਿਚ ਆਮ ਲੋਕਾਂ ਨੂੰ ਅੱਗੇ ਤੋਂ ਵੀ ਵੱਧ ਚੰਗੀਆ ਸੇਵਾਵਾਂ ਦੇਣ ਦੇ ਉਪਰਾਲੇ ਕਰਨਗੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਕੰਵਲਜੀਤ ਸਿੰਘ ਬੇਦੀ ਸੂਬਾ ਮੁੱਖ ਸਲਾਹਕਾਰ ਚੇਅਰਮੈਨ ਫਰੀਦਕੋਟ ਨਹਿਰ ਮੰਡਲ, ਸੁਮਿਤ ਗੰਗਵਾਲ ਮੀਤ ਪ੍ਰਧਾਨ ਆਈ ਬੀ ਸਰਕਲ ਪਟਿਆਲਾ ਅਤੇ ਸੰਦੀਪ ਸਿੰਘ ਭਾਗੂ ਥਰਾਜ ਮੀਤ ਪ੍ਰਧਾਨ ਫਰੀਦਕੋਟ ਨਹਿਰ ਮੰਡਲ ਵੀ ਹਾਜਰ ਸਨ।
ਨਹਿਰੀ ਪਟਵਾਰ ਯੂਨੀਅਨ ਨੂੰ ਆੱਨਲਾਇਨ ਹਾਜ਼ਰੀ ‘ਚ ਛੋਟ ਸੰਬੰਧੀ ਮਿਲਿਆ ਭਰੋਸਾ
15 Views