ਮਾਨਸਾ ਦੇ ਨੋਜਵਾਨਾਂ ਲਈ ਪ੍ਰਤਿਭਾ ਨਿਖਾਰਣ ਦਾ ਇੱਕ ਚੰਗਾ ਮੌਕਾ ਟੀ.ਬੈਨਿਥ ਅਡੀਸ਼ਨਲ ਡਿਪਟੀ ਕਮਿਸ਼ਨਰ
ਪੰਜਾਬੀ ਖ਼ਬਰਸਾਰ ਬਿਉਰੋ
ਮਾਨਸਾ, 11 ਅਕਤੂਬਰ : ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਜ਼ਿਲ੍ਹਾ ਪੱਧਰ ਦਾ ਕਰਵਾਇਆ ਜਾ ਰਿਹਾ ਯੁਵਾ ਉਤਸਵ ਅਤੇ ਯੁਵਾ ਸੰਵਾਂਦ 2047 ਮਾਨਸਾ ਜਿਲ੍ਹੇ ਦੇ ਨੋਜਵਾਨਾਂ ਦੀ ਪ੍ਰਤਿਭਾ ਨੂੰ ਨਿਖਾਰਣ ਦਾ ਇੱਕ ਵਧੀਆ ਉਪਰਾਲਾ ਹੈ, ਇਸ ਗੱਲ ਦਾ ਪ੍ਰਗਟਾਵਾ ਅਡੀਸ਼ਨਲ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ,ਬੈਨਿਥ ਨੇ ਜਿਲ੍ਹਾ ਸਾਲਹਕਾਰ ਕੌਂਸਲ ਯੁਵਾ ਮਾਮਲੇ ਮੀਟਿੰਗ ਦੀ ਪ੍ਰਧਾਨਗੀ ਕਰਦਿਆ ਕੀਤਾ। ਉਹਨਾਂ ਮੀਟਿੰਗ ਵਿੱਚ ਹਾਜਰ ਸਿੱਖਿਆ ਵਿਭਾਗ ਅਤੇ ਕਾਲਜਾਂ ਦੇ ਮੁਖੀਆਂ ਨੂੰ ਵੱਧ ਤੋ ਵੱਧ ਨੋਜਵਾਨਾਂ ਨੂੰ ਸ਼ਮੂਲੀਅਤ ਕਰਵਾੁੳਣ ਦੀ ਅਪੀਲ ਕੀਤੀ।ਉਨ੍ਹਾਂ ਕਿਹਾ ਕਿ ਇਹਨਾਂ ਮੁਕਾਬਿਲਆਂ ਵਿੱਚ ਮਾਨਸਾ ਜਿਲ੍ਹੇ ਦਾ ਕੋਈ ਵੀ 15 ਤੋਂ 29 ਸਾਲ ਦਾ ਲੜਕਾ/ਲੜਕੀ ਭਾਗ ਲੈ ਸਕਦਾ ਹੈ।ਉਹਨਾਂ ਦੱਸਿਆ ਕਿ 20 ਅਤੇ 21 ਅਕਤੂਬਰ 2022 ਨੂੰ ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ ਵਿਖੇ ਕਰਵਾਏ ਜਾਣ ਵਾਲੇ ਇਸ ਯੁਵਾ ਉਤਸਵ ਵਿੱਚ ਯੁਵਾ ਪੇਟਿੰਗ ਕਲਾਕਾਰ,ਯੁਵਾ ਲੇਖਕ (ਕਵਿਤਾ),ਯੁਵਾ ਫੋਟੋਗ੍ਰਾਫਰ,ਭਾਸ਼ਣ ਮੁਕਾਬਲੇ ਤੋਂ ਇਲਾਵਾ ਗਿੱਧਾ ਭੰਗੜਾ ਦੇ ਮੁਕਾਬਲੇ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਯੁਵਾ ਸੰਵਾਂਦ ਜਿਸ ਵਿੱਚ ਨੋਜਵਾਨ 2047 ਵਿੱਚ ਭਾਰਤ ਕਿਹੋ ਜਿਹਾ ਹੋਵੇ,ਬਾਰੇ ਚਰਚਾ ਕਰਨਗੇ ਅਤੇ ਚਰਚਾ ਵਿੱਚ ਚੁਣੇ ਗਏ ਪਹਿਲੇ ਚਾਰ ਨੋਜਵਾਨਾਂ ਨੂੰ 1500/1500 ਦਾ ਇਨਾਮ, ਸਰਟੀਫਿਕੇਟ ਅਤੇ ਉਨ੍ਹਾਂ ਨੂੰ ਰਾਜ ਅਤੇ ਕੋਮੀ ਪੱਧਰ ਦੇ ਯੁਵਾ ਸੰਵਾਂਦ ਵਿੱਚ ਵੀ ਭਾਗ ਲੈਣ ਦਾ ਮੋਕਾ ਮਿਲੇਗਾ।
ਅਡੀਸਨਲ ਡਿਪਟੀ ਕਮਿਸ਼ਨਰ ਮਾਨਸਾ ਨੇ ਯੁਵਾ ਕੇਂਦਰ ਦੇ ਅਧਿਕਾਰੀਆਂ ਨੁੰ ਕਿਹਾ ਕਿ ਯੂਥ ਕਲੱਬਾਂ ਨੂੰ ਸਮਾਜ ਸੇਵਾ ਦੇ ਕੰਮ ਜਿਵੇਂ ਖੂਨਦਾਨ ਕੈਂਪ,ਪੌਦੇ ਲਾਉਣ ਦੀ ਮੁਹਿੰਮ,ਨਸ਼ਿਆਂ ਵਿਰੋਧੀ ਮੁਹਿੰਮ ਦੇ ਨਾਲ ਨਾਲ ਲੋਕਾਂ ਨੂੰ ਸਰਕਾਰ ਦੀਆਂ ਸਕੀਮਾਂ ਸਬੰਧੀ ਜਾਗਰੂਕ ਕਰਨ,ਮਰਦ ਔਰਤ ਦੇ ਅਨੁਪਾਤ ਨੁੰ ਸੁਧਾਰਣ,ਸਾਖਰਤਾ ਦੇ ਨਾਲ ਸਿਹਤ ਵਿਭਾਗ ਦੀਆਂ ਯੋਜਨਾਵਾਂ ਜਿਵੇ ਗਰਭਵਤੀ ਔਰਤਾਂ ਨੂੰ ਦਿੱਤੀਆ ਜਾ ਰਹੀਆ ਸਹੂਲਤਾਂ ਆਦਿ ਨੂੰ ਵੀ ਸ਼ਾਮਲ ਕੀਤਾ ਜਾਵੇ। ਮੀਟਿੰਗ ਵਿੱਚ ਜਾਣਕਾਰੀ ਦਿਦਿਆਂ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰੋਗਰਾਮ ਅਫਸਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਜਿਲ੍ਹਾ ਪੱਧਰ ਦੇ ਕਰਵਾਏ ਜਾ ਰਹੇ ਯੁਵਾ ਉਤਸਵ ਵਿੱਚ ਨਗਦ ਇਨਾਮ ਤੋਂ ਇਲਾਵਾ,ਟਰਾਫੀ,ਪ੍ਰਮਾਣ ਪੱਤਰ ਦੇ ਨਾਲ ਨਾਲ ਜੇਤੂਆਂ ਨੂੰ ਰਾਜ,ਕੌਮੀ ਪੱਧਰ ਦੇ ਮੁਕਾਬਿਲਆਂ ਵਿੱਚ ਵੀ ਭਾਗ ਲੈਣ ਦਾ ਮੌਕਾ ਮਿਲੇਗਾ।ਉਹਨਾਂ ਦੱਸਿਆ ਕਿ ਰਾਜ ਅਤੇ ਕੋਮੀ ਪੱਧਰ ਦੇ ਮੁਕਾਬਲਿਆਂ ਵਿੱਚ ਵੀ ਸ਼ਾਨਦਾਰ ਨਗਦ ਇਨਾਮ,ਸਰਟੀਫਿਕੇਟ ਅਤੇ ਟਰਾਫੀਆ ਦਿੱਤੀਆਂ ਜਾਣਗੀਆ।ਮੀਟਿੰਗ ਵਿੱਚ ਜਾਣਕਾਰੀ ਸਾਂਝੀ ਕਰਦਿਆ ਜਿਲ੍ਹੇ ਵਿੱਚ ਚਲ ਰਹੀ ਕਲੀਨ ਇੰਡੀਆ ਮੁਹਿੰਮ ਬਾਰੇ ਬੋਲਦਿਆ ਡਾ.ਘੰਡ ਨੇ ਦੱਸਿਆ ਕਿ ਹੁਣ ਤੱਕ ਸਿੱਖਿਆ ਵਿਭਾਗ ਅਤੇ ਯੂਥ ਕਲੱਬਾਂ ਦੇ ਸਹਿਯੋਗ ਨਾਲ ਪਿੰਡ ਕੱਲੋ,ਭੈਣੀਬਾਘਾ,ਆਹਲੂਪੁਰ,ਕੋਟਲੀਕਲਾਂ,ਨਾਹਰਾਂ,ਅਹਿਮਦਪੁਰ ਅਤੇ ਭਾਦੜਾ ਵਿੱਚ ਪ੍ਰੋਗਰਾਮ ਕਰਵਾਏ ਗਏ ਹਨ ਅਤੇ 31 ਅਕਤੂਬਰ 2022 ਤੱਕ ਚੱਲਣ ਵਾਲੀ ਇਸ ਮੁਹਿੰਮ ਵਿੱਚ ਹਰ ਵਿਭਾਗ ਦੇ ਨਾਲ ਨਾਲ ਐਨ.ਐਸ.ਐਸ.ਵਲੰਟੀਅਰਜ ਅਤੇ ਰੈਡ ਰਿਬਨ ਕਲੱਬਾਂ ਦਾ ਵੀ ਸਹਿਯੋਗ ਲਿਆ ਜਾਵੇਗਾ।ਮੀਟਿੰਗ ਵਿੱਚ ਨਹਿਰੂ ਯੁਵਾ ਕੇਂਦਰ ਵੱਲੋਂ ਭਰਤੀ ਕੀਤੇ ਜਾਣ ਵਾਲੇ ਵਲੰਟੀਅਰਜ ਅਤੇ ਹੋਰ ਗਤੀਵਿਧੀਆਂ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਵਿੱਚ ਹਰੋਨਾਂ ਤੋਂ ਇਲਾਵਾ ਡਾ.ਰਣਜੀਤ ਸਿੰਘ ਰਾਏ ਸਹਾਇਕ ਸਿਵਲ ਸਰਜਨ ਮਾਨਸਾ,ਡਾ.ਸੰਦੀਪ ਘੰਡ,ਡਾ.ਵਿਜੈ ਕੁਮਾਰ ਮਿਢਾ ਉਪ ਜਿਲ੍ਹਾ ਸਿੱਖਿਆ ਅਫਸਰ (ਸੈਕੰਡਰੀ)ਗੁਰਲਾਭ ਸਿੰਘ ਉਪ ਜਿਲ੍ਹਾ ਸਿਖਿਆ ਅਫਸਰ (ਪ੍ਰਾਇਮਰੀ),ਤੇਜਿੰਦਰ ਕੌਰ ਜਿਲ੍ਹਾ ਭਾਸ਼ਾ ਅਫਸਰ ਮਾਨਸਾ,ਹਰਦੀਪ ਸਿੱਧੂ ਜਿਲ੍ਹਾ ਪ੍ਰਧਾਨ ਸਿੱਖਿਆ ਵਿਕਾਸ ਮੰਚ,ਡਾ.ਬੂਟਾ ਸਿੰਘ ਪਿ੍ਰੰਸੀਪਲ ਡਾਈਟ ਅਹਿਮਦਪੁਰ,ਅਵਤਾਰ ਸਿੰਘ ਜਿਲ੍ਹਾ ਪ੍ਰੋਗਰਾਮ ਮੈਨੇਜਰ ,ਡਾ.ਬੱਲਮ ਲੀਬਾ ਮਾਤਾ ਸੁੰਦਰੀ ਗਰਲਜ਼ ਯੂਨੀਵਰਸਟੀ ਕਾਲਜ ਮਾਨਸਾ ਨਿਰਮਲਾ ਦੇਵੀ ਸੀਡੀਪੀੳ ਅਤੇ ਮਨੋਜ ਕੁਮਾਰ ਨੇ ਸ਼ਮੂਲੀਅਤ ਕੀਤੀ।
ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਯੁਵਾ ਉਤਸਵ 20,21 ਅਕਤੂਬਰ ਨੂੰ ਕਰਵਾਉਣ ਦਾ ਫੈਸਲਾ
17 Views