Meril CUVIS
WhatsApp Image 2024-10-26 at 19.49.35
980x 450 Pixel Diwali ads
WhatsApp Image 2024-10-30 at 17.40.47
WhatsApp Image 2024-10-30 at 17.38.12
WhatsApp Image 2024-10-29 at 22.24.24
WhatsApp Image 2024-10-30 at 18.52.52
BANNER_3X2 FEET_GEN_PUNJABI & hindi (1)_page-0001
WhatsApp Image 2024-10-30 at 08.37.17
WhatsApp Image 2024-10-26 at 19.44.07
WhatsApp Image 2024-10-31 at 08.08.50
previous arrow
next arrow
Punjabi Khabarsaar
ਸਿੱਖਿਆ

ਨੌਕਰੀਆਂ ਦੇ ਨਾਲ ਨਾਲ ਸਵੈ ਰੁਜ਼ਗਾਰ ਵੱਲ ਝੁਕਾਅ ਕਰਨ ਨੌਜਵਾਨ-ਇਕਬਾਲ ਸਿੰਘ ਬੁੱਟਰ

21 Views

ਤਿਉਹਾਰਾਂ ਦੇ ਮੱਦੇਨਜ਼ਰ ਵਿਦਿਆਰਥੀਆਂ ਨੇ ਹੱਥੀਂ ਬਣਾਈਆਂ ਵਸਤਾਂ ਦੀ ਪ੍ਰਦਰਸ਼ਨੀ ਲਗਾਈ
ਬਠਿੰਡਾ, 22 ਅਕਤੂਬਰ: ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਵਾਸਤੇ ਸਵੈ ਰੋਜ਼ਗਾਰ ਅਪਨਾਉਣ ਲਈ ਪੰਜਾਬ ਯੰਗ ਇੰਟਰਪਰੀਨਿਉਰ ਅਧੀਨ ਬਿਜਨਸ ਬਲਾਸਟਰ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਸ਼ਿਵ ਪਾਲ ਗੋਇਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਅਕਲੀਆ ਵਿਖੇ ਵਿਦਿਆਰਥੀਆਂ ਵਲੋਂ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਆਪਣੇ ਹੱਥੀਂ ਚੀਜ਼ਾਂ ਤਿਆਰ ਕਰਕੇ ਪ੍ਰਦਰਸ਼ਨੀ ਲਗਾਈ ਗਈ।

ਪੰਜਾਬੀਆਂ ਲਈ ਦੂਰ ਹੋਇਆ ਕੈਨੇਡਾ! ਡਿਪਲੋਮੈਟਿਕ ਸਟਾਫ਼ ਵਾਪਸ ਬੁਲਾਉਣ ਕਾਰਨ ਵੀਜ਼ਾ ਮਿਲਣ ’ਚ ਹੋਵੇਗੀ ਦੇਰੀ

ਇਸ ਮੋਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਇਕਬਾਲ ਸਿੰਘ ਬੁੱਟਰ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕਰਦਿਆਂ ਕਿਹਾ ਕਿ ਇਸ ਪ੍ਰਾਜੈਕਟ ਦਾ ਮੁੱਖ ਮੰਤਵ ਵਿਦਿਆਰਥੀਆਂ ਨੂੰ ਨੌਕਰੀਆਂ ਦੀ ਇੰਤਜਾਰ ਕਰਨ ਦੀ ਬਜਾਏ ਸਵੈ ਰੁਜ਼ਗਾਰ ਨੂੰ ਅਪਨਾਉਣ ਲਈ ਪੇ੍ਰਰਿਤ ਕਰਨਾ ਹੈ। ਇਸ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਹੁਣ ਰੋਜ਼ਗਾਰ ਮੰਗਣ ਵਾਲੇ ਨਹੀਂ ਸਗੋਂ ਰੋਜ਼ਗਾਰ ਦਾਤਾ ਬਣਨਗੇ। ਜ਼ਿਲ੍ਹਾ ਗਾਈਡੈਸ ਕੋਸਲਰ ਰਾਜਵੀਰ ਔਲਖ ਨੇ ਕਿਹਾ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅਕਲੀਆ ਕਲਾਂ ਬਿਜ਼ਨਸ ਬਲਾਸਟਰ ਪ੍ਰੋਗਰਾਮ ਕਰਾਉਣ ਵਾਲਾ ਮੋਹਰੀ ਜ਼ਿਲ੍ਹਾ ਬਣਿਆ ਹੈ।

ਨਸ਼ਾ ਤਸਕਰੀ ਦੇ ਸ਼ੱਕ ’ਚ ਨੌਜਵਾਨ ਨੂੰ ਕੁੱਟ-ਕੁੱਟ ਕੇ ਮਾਰਨ ਦੇ ਦੋਸ਼ਾਂ ਹੇਠ ਨਸ਼ਾ ਛੁਡਾਊ ਕਮੇਟੀ ਦੇ ਮੈਂਬਰ ਗ੍ਰਿਫਤਾਰ

ਉਹਨਾਂ ਵਲੋ ਬੱਚਿਆਂ ਵਲੋਂ ਤਿਆਰ ਕੀਤੇ ਹੱਥੀਂ ਤਿਆਰ ਕੀਤੇ ਸਮਾਨ ਦੀ ਸ਼ਲਾਘਾ ਕੀਤੀ ਅਤੇ ਸਮੁੱਚੇ ਸਟਾਫ ਨੂੰ ਇਸ ਵਿਸ਼ੇਸ਼ ਉਪਰਾਲੇ ਲਈ ਵਧਾਈਆਂ ਦਿੱਤੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰਸੀਪਲ ਬਲਦੇਵ ਸਿੰਘ ਬਲਾਕ ਗੋਨਿਆਣਾ ਦੇ ਨੋਡਲ ਬਲਰਾਜ ਸਿੰਘ ਸਰਾਂ, ਸਕੂਲ ਬਿਜ਼ਨਸ ਬਲਾਸਟਰ ਇੰਚਾਰਜ ਹਰਕੰਵਰਪ੍ਰੀਤ ਕੌਰ, ਐਸ.ਐਸ ਮਾਸਟਰ ਬਲਜਿੰਦਰ ਸਿੰਘ ਰਣਧੀਰ ਸਿੰਘ, ਮਾਸਟਰ ਮੱਖਣ ਸਿੰਘ, ਪਰਮਜੀਤ ਸਿੰਘ ਜੈਲਦਾਰ, ਸਿਕੰਦਰ ਸਿੰਘ ਮੈਂਬਰ ਆਦਿ ਹਾਜ਼ਰ ਸਨ।

Related posts

75ਵੇਂ ਆਜਾਦੀ ਦਿਵਸ ਨੂੰ ਸਮਰਪਿਤ ਸਕੂਲਾਂ ਦੇ ਮੁਕਾਬਲਿਆਂ ਵਿੱਚ ਗਹਿਰੀ ਬੁਟੱਰ ਸੈਂਟਰ ਨੇ ਆਲ ੳਵਰ ਟਰਾਫੀ ਜਿੱਤੀ*

punjabusernewssite

ਡਾ. ਊਸ਼ਾ ਸ਼ਰਮਾ ਨੇ ਐਸ.ਐਸ.ਡੀ ਗਰਲਜ਼ ਕਾਲਜ ਦੇ ਵਾਈਸ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

punjabusernewssite

ਬੀ.ਐਫ.ਜੀ.ਆਈ. ਦੇ 14 ਵਿਦਿਆਰਥੀ ਬੰਧਨ ਬੈਂਕ ਨੇ ਨੌਕਰੀ ਲਈ ਚੁਣੇ

punjabusernewssite