ਪਟਿਆਲਾ: ਪਟਿਆਲਾ ਦੀ ਕੇਂਦਰੀ ਜੇਲ੍ਹ ’ਚ ਡੇਢ ਸਾਲ ਤੋਂ ਬੰਦ ਨਸ਼ਾ ਤਸਕਰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਆਈਐੱਸਆਈ ਲਈ ਜਾਸੂਸੀ ਕਰ ਰਿਹਾ ਸੀ। ਉਸ ਨੇ ਆਈਐੱਸਾਈ ਨੂੰ ਭਾਰਤੀ ਫ਼ੌਜ ਦੀ ਲੋਕੇਸ਼ਨ ਸਮੇਤ ਕਈ ਕਈ ਅਹਿਮ ਜਾਣਕਾਰੀਆਂ ਭੇਜੀਆਂ ਸਨ। ਉਸ ਨੇ ਜੇਲ੍ਹ ’ਚ ਬੈਠੇ ਹੀ ਪਾਕਿਸਤਾਨ ਤੋਂ ਦੋ ਏਕੇ-47 ਤੇ 250 ਕਾਰਤੂਸ ਤੋਂ ਇਲਾਵਾ ਭਾਰੀ ਮਾਤਰਾ ’ਚ ਹੈਰੋਇਨ ਵੀ ਮੰਗਵਾਈ ਸੀ। ਇਸ ਦਾ ਗੱਲ ਦਾ ਖ਼ੁਲਾਸਾ ਜੇਲ੍ਹ ’ਚ ਬਰਾਮਦ ਹੋਏ ਉਸ ਦੇ ਮੋਬਾਈਲ ਫੋਨਾਂ ਦੀ ਫੋਰੈਂਸਿਕ ਜਾਂਚ ’ਚ ਹੋਇਆ ਹੈ।
ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ, ਮਸ਼ਹੂਰ ਗੀਤਕਾਰ ਤੇ ਗਜ਼ਲ ਲੇਖਕ ਹਰਜਿੰਦਰ ਬਲ ਦਾ ਦਿਹਾਂਤ
ਪੁਲਿਸ ਅਧਿਕਾਰੀਆਂ ਮੁਤਾਬਕ ਪਟਿਆਲਾ ਜੇਲ੍ਹ ’ਚ ਉਸ ਕੋਲੋਂ ਇਸੇ ਸਾਲ 28 ਮਾਰਚ ਤੇ ਫਿਰ ਜੂਨ ਮਹੀਨੇ ’ਚ ਮੋਬਾਈਲ ਬਰਾਮਦ ਹੋਏ ਸਨ। ਪੁਲਿਸ ਨੇ ਜਾਂਚ ਲਈ ਇਹ ਮੋਬਾਈਲ ਫੋਨ ਫੋਰੈਂਸਿਕ ਲੈਬ ’ਚ ਭੇਜੇ ਸਨ। ਇਨ੍ਹਾਂ ਤੋਂ ਡਾਟਾ ਰਿਕਵਰ ਹੋਣ ਉਪਰੰਤ ਅਮਰੀਕ ਦੇ ਆਈਐੱਸਆਈ ਏਜੰਟ ਸ਼ੇਰ ਖ਼ਾਨ ਨਾਲ ਸੰਪਰਕ ਦੀ ਜਾਣਕਾਰੀ ਸਾਹਮਣੇ ਆਈ। ਫੋਨ ਤੋਂ ਵਾਇਸ ਰਿਕਾਰਡਿੰਗਸ ਵੀ ਮਿਲੀਆਂ। ਜਾਂਚ ’ਚ ਪਤਾ ਲੱਗਿਆ ਕਿ ਅਮਰੀਕ ਨੇ ਸ਼ੇਰ ਖ਼ਾਨ ਨੂੰ ਭਾਰਤ ਦੇ ਫ਼ੌਜੀ ਇਲਾਕੇ ’ਚ ਦਾਖ਼ਲ ਹੋਣ ਤੋਂ ਲੈ ਕੇ ਹੋਰ ਕਈ ਅਹਿਮ ਥਾਵਾਂ ਦੀਆਂ ਤਸਵੀਰਾਂ ਤੇ ਜਾਣਕਾਰੀਆਂ ਭੇਜੀਆਂ ਸਨ। ਉਸ ਨੇ ਸ਼ੇਰ ਖ਼ਾਨ ਨੂੰ 140 ਪੰਨਿਆ ਦੀ ਇਕ ਫਾਈਲੀ ਭੇਜੀ ਸੀ। ਸ਼ੇਰ ਖਾਨ ਨੇ ਵੀ ਵੱਖ-ਵੱਖ ਤਰੀਕਾਂ ’ਤੇ ਅਮਰੀਕਾ ਦੇ ਮੋਬਾਈਲ ਨੰਬਰਾਂ ਤੋਂ ਅਮਰੀਕ ਨੂੰ ਵਾਇਸ ਰਿਕਾਡਿੰਗਸ ਭੇਜੀਆਂ ਸਨ।
ਇਨਕਲਾਬੀ ਆਗੂ ਤੇ ਸਾਹਿਤਕਾਰ ਮਾਸਟਰ ਬਾਰੂ ਸਤਵਰਗ ਨੂੰ ਵੱਖ-ਵੱਖ ਆਗੂਆਂ ਵੱਲੋਂ ਸ਼ਰਧਾਂਜਲੀ ਭੇਂਟ
ਥਾਣਾ ਘੱਗਾ ’ਚ ਉਸ ਖ਼ਿਲਾਫ਼ ਖ਼ੁਫ਼ੀਆ ਜਾਣਕਾਰੀ ਲੀਕ ਕਰਨ ਸਮੇਤ ਕਈ ਧਾਰਾਵਾਂ ਤਹਿਤ ਸ਼ੁੱਕਰਵਾਰ ਨੂੰ ਕੇਸ ਦਰਜ ਕਰ ਲਿਆ ਗਿਆ ਹੈ। ਹੁਣ ਉਸ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ। ਐੱਸਐੱਸਪੀ ਵਰੁਣ ਸ਼ਰਮਾ ਨੇ ਕਿਹਾ ਹੈ ਕਿ ਉਸ ਤੋਂ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੂੰ ਫ਼ੌਜ ਨਾਲ ਸਬੰਧਤ ਜਾਣਕਾਰੀਆਂ ਕੌਣ ਮੁਹਈਆ ਕਰਵਾਉਂਦਾ ਸੀ।
Share the post "ਪਟਿਆਲਾ ਦੀ ਜੇਲ੍ਹ ਬੰਦ ਕੈਦੀ ਨਿਕਲਿਆ ਪਾਕਿਸਤਾਨੀ ISI ਏਜੇਂਟ, ਭਾਰਤੀ ਫ਼ੌਜ ਕਈ ਅਹਿਮ ਜਾਣਕਾਰੀਆਂ ਕੀਤੀਆਂ ਲੀਕ"