ਰਾਮ ਸਿੰਘ ਕਲਿਆਣ
ਭਾਈਰੂਪਾ, 8 ਮਈ : ਅੱਜ ਦੇ ਡਿਜੀਟਲ ਯੁਗ ਵਿਚ ਨੌਜਵਾਨ ਵਰਗ ਕਿਤਾਬਾਂ ਤੋਂ ਦੂਰ ਹੁੰਦਾ ਜਾ ਰਿਹਾ ਹੈ,ਪਰ ਫੂਲ ਬਲਾਕ ਦੇ ਪਿੰਡ ਗੁੰਮਟੀ ਕਲਾਂ ਵਿਖੇ ਸ਼ਫਰ ਜਿੰਦਗੀ ਫਾਊਂਡੇਸ਼ਨ ਦੇ ਨੌਜਵਾਨਾਂ ਵੱਲੋਂ ਉੱਦਮ ਕਰਕੇ ਪਿੰਡ ਵਿੱਚ ਲਾਇਬ੍ਰੇਰੀ ਖੋਲੀ ਹੋਈ ਹੈ ਅਤੇ ਨੌਜਵਾਨ ਵਰਗ ਨੂੰ ਕਿਤਾਬਾਂ ਨਾਲ ਜੋੜਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਸਫ਼ਰ ਜ਼ਿੰਦਗੀ ਫਾਊਂਡੇਸ਼ਨ ਪਿੰਡ ਗੁੰਮਟੀ ਕਲਾਂ ਦੇ ਨੌਜਵਾਨਾਂ ਵੱਲੋਂ ਸਕੂਲੀ ਵਿਦਿਆਰਥੀਆਂ ਲਈ ਕਾਪੀਆ, ਪੈਨਸਲਾਂ ਤੇ ਸਟੇਸ਼ਨਰੀ ਦਾ ਹੋਰ ਸਮਾਨ ਆਏ ਹੋਏ ਰੇਟ ਤੇ ਬਿਨਾਂ ਕਿਸੇ ਮੁਨਾਫੇ ਤੋ ਦਿੱਤਾ ਜਾਂਦਾ ਹੈ। ਸਫ਼ਰ ਜ਼ਿੰਦਗੀ ਫਾਊਂਡੇਸ਼ਨ ਦੇ ਆਗੂਆਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਪਣੇ ਤੌਰ ਤੇ ਕਿਤਾਬਾਂ ਅਤੇ ਹੋਰ ਸਮਾਨ ਇਕੱਠਾ ਖਰੀਦਿਆ ਜਾਂਦਾ ਹੈ, ਜਿਸ ਕਰਕੇ ਕਾਫ਼ੀ ਰਿਆਇਤੀ ਦਰਾਂ ਤੇ ਮਿਲ ਜਾਂਦਾ ਹੈ ਅਤੇ ਉਹ ਲਾਗਤ ਰੇਟ ਅਨੁਸਾਰ ਹੀ ਵਿਦਿਆਰਥੀਆਂ ਨੂੰ ਸਮਾਨ ਵੇਚਦੇ ਹਨ। ਜਿਸ ਕਰਕੇ ਸਧਾਰਨ ਵਰਗ ਦੇ ਵਿਦਿਆਰਥੀਆ ਨੂੰ ਕਾਫੀ ਮਦਦ ਮਿਲ ਜਾਦੀ।
Share the post "ਪਿੰਡ ਗੁੰਮਟੀ ਦੇ ਨੌਜਵਾਨਾਂ ਦਾ ਅਨੋਖਾ ਉਪਰਾਲਾ, ਪਿੰਡ ਵਿੱਚ ਬਣਾਈ ਲਾਇਬ੍ਰੇਰੀ"