ਪੀਆਰਟੀਸੀ ਮੁਲਾਜਮਾਂ ਦੀਆਂ ਜਥੇਬੰਦੀਆਂ ਨੇ ਬੀਤੇ ਕੱਲ ਸਾਰਾ ਦਿਨ ਲਾਗਇਆ ਸੀ ਬੱਸ ਅੱਡੇ ਅੱਗੇ ਜਾਮ
ਸੁਖਜਿੰਦਰ ਮਾਨ
ਬਠਿੰਡਾ, 12 ਫਰਵਰੀ: ਚੋਣ ਜਾਬਤੇ ਤੋਂ ਐਨ ਪਹਿਲਾਂ ਵੱਡੇ ਟ੍ਰਾਂਸਪੋਰਟ ਘਰਾਣਿਆਂ ਦੀ ਅਜ਼ਾਰੇਦਾਰੀ ਨੂੰ ਤੋੜਣ ਲਈ ਲਾਗੂ ਕੀਤੇ ਨਵੇਂ ਟਾਈਮ-ਟੇਬਲ ਨੂੰ ਚੋਣ ਜਾਬਤੇ ਦੇ ਦੌਰਾਨ ਮੁੜ ਰੱਦ ਕਰਨ ਤੋਂ ਨਰਾਜ਼ ਪੀਆਰਟੀਸੀ ਕਾਮਿਆਂ ਵਲੋਂ ਬੀਤੇ ਕੱਲ ਕੀਤੇ ਚੱਕਾ ਜਾਮ ਤੋਂ ਬਾਅਦ ਹਰਕਤ ਵਿਚ ਆਏ ਪ੍ਰਸ਼ਾਸਨ ਵਲੋਂ ਮੁੜ ਪੁਰਾਣੇ ਟਾਈਮ ਨੂੰ ਬਹਾਲ ਕਰ ਦਿੱਤਾ ਗਿਆ ਹੈ। ਜਿਸਤੋਂ ਬਾਅਦ ਅੱਜ ਪੀਆਰਟੀਸੀ ਮੁਲਾਜਮਾਂ ਤੇ ਛੋਟੇ ਟ੍ਰਾਂਸਪੋਟਰਾਂ ਦੇ ਚਿਹਰੇ ’ਤੇ ਖ਼ੁਸੀ ਦੇਖਦਿਆਂ ਹੀ ਬਣਦੀ ਸੀ। ਗੌਰਤਲਬ ਹੈ ਕਿ 24 ਦਸੰਬਰ ਨੂੰ ਲਾਗੂ ਹੋਏ ਟਾਈਮ ਟੇਬਰ ਨੂੰ ਕੁੱਝ ਪ੍ਰਾਈਵੇਟ ਟ੍ਰਾਂਸਪੋਟਰਾਂ ਨੇ ਇਹ ਕਹਿ ਕੇ ਹਾਈਕੋਰਟ ਵਿਚ ਚੁਣੌਤੀ ਦੇ ਦਿੱਤੀ ਸੀ ਕਿ ਨਿਯਮਾਂ ਮੁਤਾਬਕ ਪੀਆਰਟੀਸੀ ਟੈਕਸ ਡਿਫ਼ਾਲਟਰ ਹੈ ਤੇ ਉਸਦਾ ਰੂਟ ਟਾਈਮ ਟੇਬਲ ਵਿਚ ਨਹੀਂ ਪਾਇਆ ਜਾ ਸਕਦਾ। ਹਾਈਕੋਰਟ ਵਲੋਂ ਨੋਟਿਸ ਜਾਰੀ ਕਰਨ ਤੋਂ ਬਾਅਦ ਖੇਤਰੀ ਟ੍ਰਾਂਸਪੋਰਟ ਅਧਿਕਾਰੀਆਂ ਨੇ ਉਕਤ ਨਵੇਂ ਟਾਈਮ ਟੇਬਲ ਨੂੰ 17 ਫ਼ਰਵਰੀ ਵਾਲੇ ਦਿਨ ਵਾਪਸ ਲੈ ਲਿਆ ਸੀ। ਹਾਲਾਂਕਿ ਇਸ ਪੱਤਰ ਦੇ ਵਿਰੋਧ ’ਚ 21 ਜਨਵਰੀ ਨੂੰ ਵੀ ਪੀਆਰਟੀਸੀ ਕਾਮਿਆਂ ਵਲੋਂ ਬੱਸਾਂ ਦਾ ਪਹੀਆ ਜਾਮ ਕੀਤਾ ਗਿਆ ਸੀ ਪ੍ਰੰਤੂ ਬੀਤੇ ਕੱਲ ਅਣਮਿਥੇ ਸਮੇਂ ਲਈ ਦਿੱਤੇ ਬੰਦ ਦੇ ਸੱਦੇ ਤੋਂ ਬਾਅਦ ਖ਼ਜਾਨਾ ਵਿਭਾਗ ਨੇ ਪੀਆਰਟੀਸੀ ਦਾ 295 ਕਰੋੜ ਬਕਾਇਆ ਅਪਣੇ ਸਿਰ ਲੈ ਲਿਆ। ਜਿਸਦੇ ਚੱਲਦਿਆਂ ਪਟਿਆਲਾ ਤੇ ਬਠਿੰਡਾ ਆਰਟੀਏ ਦਫ਼ਤਰਾਂ ਨੇ ਮੁੜ 24 ਦਸੰਬਰ ਨੂੰ ਲਾਗੂ ਹੋਏ ਟਾਈਮ ਟੇਬਲ ਨੂੰ ਬਹਾਲ ਕਰ ਦਿੱਤਾ।
Share the post "ਪੀਆਰਟੀਸੀ ਕਾਮਿਆਂ ਦੇ ਸੰਘਰਸ਼ ਨੂੰ ਪਿਆ ਬੂਰ: ਪ੍ਰਸ਼ਾਸਨ ਵਲੋਂ ਮੁੜ ਪੁਰਾਣਾ ਟਾਈਮ-ਟੇਬਲ ਬਹਾਲ"